ਆਸਟ੍ਰੇਲੀਆਈ ਮਾਪਿਆਂ ਨੂੰ ਹੁਣ ਹਰ ਹਫਤੇ ਘੱਟੋ-ਘੱਟ ਤਿੰਨ ਦਿਨ ਦੀ ਸਬਸਿਡੀ ਵਾਲੀ ਚਾਈਲਡ ਕੇਅਰ ਮਿਲੇਗੀ, ਬੇਸ਼ੱਕ ਉਹ ਕਿੰਨਾ ਵੀ ਕੰਮ ਜਾਂ ਪੜ੍ਹਾਈ ਕਿਉਂ ਨਾ ਕਰਦੇ ਹੋਣ। ਤਿੰਨ ਦਿਨਾਂ ਦੀ ਗਰੰਟੀ' ਦਾ ਇਹ ਐਲਾਨ ਪਹਿਲੀ ਵਾਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦੁਆਰਾ ਦਸੰਬਰ 2024 ਵਿੱਚ ਕੀਤਾ ਗਿਆ ਸੀ। ਇਹ ਸਹੂਲਤ 1 ਜਨਵਰੀ ਤੋਂ ਲਾਗੂ ਹੋ ਗਈ ਹੈ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ $5,30,000 ਤੱਕ ਦੀ ਕਮਾਈ ਕਰਨ ਵਾਲੇ ਪਰਿਵਾਰਾਂ ਨੂੰ ਸਬਸਿਡੀਆਂ ਦਿੱਤੀਆਂ ਸਨ ਪਰ ਇਸ ਬਦਲਾਅ ਤੋਂ ਬਾਅਦ 1,00,000 ਹੋਰ ਪਰਿਵਾਰ ਵਾਧੂ ਦਿਨਾਂ ਦੀ ਦੇਖਭਾਲ ਦੇ ਯੋਗ ਹੋ ਗਏ ਹਨ। ਇਹ ਅਤੇ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ
Show more...