Home
Categories
EXPLORE
True Crime
Comedy
Society & Culture
Business
Sports
TV & Film
Technology
About Us
Contact Us
Copyright
© 2024 PodJoint
00:00 / 00:00
Sign in

or

Don't have an account?
Sign up
Forgot password
https://is1-ssl.mzstatic.com/image/thumb/Podcasts221/v4/69/f3/d5/69f3d5e6-1a45-406c-9da5-5df919ad8bab/mza_6680949360601896683.png/600x600bb.jpg
Sikh Pakh Podcast
Sikh Pakh
100 episodes
3 weeks ago
SikhPakh.Com brings to you news, reports, analysis, opinion, articles, write-ups on topics related to Sikhi, History, Politics, Economy, International Affairs,Society, Law, Human Rights and Justice.
Show more...
History
Education,
Self-Improvement
RSS
All content for Sikh Pakh Podcast is the property of Sikh Pakh and is served directly from their servers with no modification, redirects, or rehosting. The podcast is not affiliated with or endorsed by Podjoint in any way.
SikhPakh.Com brings to you news, reports, analysis, opinion, articles, write-ups on topics related to Sikhi, History, Politics, Economy, International Affairs,Society, Law, Human Rights and Justice.
Show more...
History
Education,
Self-Improvement
Episodes (20/100)
Sikh Pakh Podcast
ਮਰਨ ਵਰਤ ਦਾ ਪੈਂਤੜਾ
ਸਿੱਖਾਂ ਅੰਦਰ ਜਿਥੇ ਰਣ ਤੱਤੇ ਵਿੱਚ ਜੂਝ ਮਰਨ ਦੀ ਪਰੰਪਰਾ ਹੈ, ਉਥੇ ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਦਾ ਵੀ ਅਸੂਲ ਹੈ। ਗੁਰਸਿੱਖੀ ਨਾ ਕਿਸੇ ਨੂੰ ਭੈਅ ਦੇਣ ਅਤੇ ਨਾ ਹੀ ਕਿਸੇ ਦਾ ਭੈਅ ਮੰਨਣ ਦੀ ਧਾਰਨੀ ਹੈ ਅਤੇ ਸਾਹਿਬ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਫੁਰਮਾਨ ਇਹ ਵੀ ਹੈ ਕਿ ਜਦੋਂ ਸਾਰੇ ਹੀਲੇ ਫੇਲ੍ਹ ਹੋ ਜਾਣ ਤਾਂ ਤਲਵਾਰ ਉਠਾਉਣਾ ਜਾਇਜ਼ ਹੈ। ਇਸ ਸਾਰੇ ਗੁਰਮਤਿ ਦ੍ਰਿਸ਼ਟੀਕੋਣ ਅੰਦਰ ਮਰਨ ਵਰਤ ਆਦਿਕ ਨੀਤੀਆਂ ਵੱਲ ਸਿੱਖ ਆਗੂਆਂ ਦਾ ਰੁਝਾਨ ਪਤਾ ਨਹੀਂ ਕਿਸ ਨੀਤੀ ਤਹਿਤ ਹੋ ਗਿਆ। ਬੇਸ਼ੱਕ ਭਾਈ ਰਣਧੀਰ ਸਿੰਘ ਹੁਰਾਂ ਨੇ ਅੰਗਰੇਜ਼ ਦੀਆਂ ਜੇਲ੍ਹਾਂ ਅੰਦਰ ਲੰਮੀਆਂ ਹੜਤਾਲਾਂ ਕੀਤੀਆਂ ਸਨ ਪਰ ਇਹ ਹੜਤਾਲਾਂ ਅਰਥ ਪੱਖੋਂ ਭੁੱਖ ਹੜਤਾਲਾਂ ਨਹੀਂ ਸਨ। ਭਾਈ ਰਣਧੀਰ ਸਿੰਘ ਦੀ ਗੁਰਮਤਿ ਰਹਿਣੀ ਅਨੁਸਾਰ ਰੋਜ਼ ਸਵੇਰੇ ਇਸ਼ਨਾਨ ਸੋਧ ਕੇ ਕੇਸ ਸਵਾਰਨ ਮਗਰੋਂ ਨਿੱਤਨੇਮ ਕਰਨ ਪਿੱਛੋਂ ਕੁਝ ਵੀ ਛਕਦੇ ਛਕਾਉਂਦੇ ਸਨ। ਜੇਲ੍ਹ ਅਧਿਕਾਰੀਆਂ ਵੱਲੋਂ ਕੇਸਾਂ ਨੂੰ ਲਾਉਣ ਲਈ ਤੇਲ ਉਪਲਬਧ ਨਾ ਕਰਵਾਉਣ ਕਾਰਨ ਉਹ ਆਪਣੀ ਰੋਜ਼ ਮਰਾ ਦੀ ਗੁਰਸਿੱਖੀ ਜੁਗਤ ਅਨੁਸਾਰ ਚੱਲਣ ਤੋਂ ਅਸਮਰਥ ਸਨ। ਉਨ੍ਹਾਂ ਖਾਣੇ ਦਾ ਤਿਆਗ ਨਹੀਂ ਕੀਤਾ ਸੀ ਪਰ ਉਹ ਆਪਣੇ ਨਿੱਤਨੇਮ ਬਿਨਾਂ ਭੋਜਨ ਛਕਣ ਤੋਂ ਅਸਮਰਥ ਸਨ ਅਤੇ ਨਿੱਤਨੇਮ ਤੋਂ ਪਹਿਲਾਂ ਕੇਸ ਸਵਾਰਨੇ ਲਾਜ਼ਮੀ ਸਨ। ਅਕਾਲੀ ਸਿਆਸਤ ਅੰਦਰ ਆਰੰਭ ਹੋਈ ਭੁੱਖ ਹੜਤਾਲਾਂ, ਮਰਨ ਵਰਤਾਂ ਦੀ ਇਹ ਪਰਿਪਾਟੀ ਹੁਣ ਏਨੀ ਜ਼ਿਆਦਾ ਫੈਲ ਗਈ ਹੈ ਕਿ ਪੰਥ ਅੰਦਰ ਅਜੀਬੋ-ਗਰੀਬ ਮੁੱਦਿਆਂ ਉਪਰ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
Show more...
1 month ago
12 minutes 49 seconds

Sikh Pakh Podcast
ਟਰੰਪ ਦੇ ਟੈਰਿਫ ਤੇ ਇੰਡਿਆ ਦੀ ‘ਰਣਨੀਤਕ ਖੁਦਮੁਖਤਿਆਰੀ’ ਦੀ ਹੋਣੀ
ਸੱਤਾ ਦੇ ਸ਼ਿਖਰ ਤੇ ਬਿਰਾਜਮਾਨ ਹੁੰਦਿਆਂ ਹੀ ਡੋਨੰਲਡ ਟਰੰਪ ਨੇ ਅਪਣੇ ਬਿਆਨਾਂ ਅਤੇ ਨੀਤੀਆਂ ਰਾਹੀਂ ਆਮ ਲੋਕਾਈ ਤੋਂ ਲੈ ਕੇ ਮੁਲਕਾਂ ਤੱਕ ਨੂੰ ਇਕ ਕਸੂਤੀ ਤੇ ਛਛੋਪੰਜ ਵਾਲੀ ਸਥਿਤੀ ਵਿਚ ਪਾਇਆ ਹੋਇਆ ਹੈ। ਕਈ ਅਲੋਚਕ ਉਸ ਦੀਆਂ ਨੀਤੀਆਂ ਤੇ ਬਿਆਨਾਂ ਨੂੰ ਗੈਰ ਸੰਜੀਦਾ ਐਲਾਨਦੇ ਹਨ। ਪਰ ਤਸਵੀਰ ਅਸਲੋਂ ਵੱਖਰੀ ਹੈ। ਟਰੰਪ ਦਾ ਅੰਦਾਜ਼ ਮੂਲੋ ਵੱਖਰਾ ਹੈ ਪਰ ਸੰਦ ਉਹੀ ਵਰਤ ਰਿਹਾ ਜਿੰਨਾਂ ਪਿਛਲੇ ਤਕਰੀਬਨ 100 ਸਾਲ ਅਮਰੀਕਨ ਸਰਦਾਰੀ (ਹੈਗਮਨੀ) ਨੂੰ ਬਰਕਰਾਰ ਰੱਖਿਆ ਹੋਇਆ ਹੈ। ਹੁਣ ਟੰਰਪ ਨੇ ਤਾਜ਼ਾ ਰੁੱਖ ਇੰਡੀਆ ਵੱਲ ਕੀਤਾ ਹੈ। ਜਿਸਨੂੰ ਅਸੀਂ ਤਿੰਨ ਭਾਗਾਂ ਵਿੱਚ ਵੰਡਿਆਂ ਜਾ ਸਕਦਾ ਹੈ।

1991 ਦਾ ਆਰਥਿਕ ਮੋੜ

1991 ਵਿੱਚ ਆਇਆ ਆਰਥਿਕ ਸੰਕਟ ਸਿਰਫ਼ ਇੰਡੀਆੀ ਅਰਥਚਾਰੇ ਲਈ ਸਿਰਫ ਮੌਕੇ ਦੀ ਜਾਂ ਥੋੜ੍ਹ ਚਿਰੀ ਬਿਪਤਾ (ਟੈਂਪਰੇਰੀ ਐਮਰਜੰਸੀ) ਨਹੀਂ ਸੀ, ਸਗੋਂ ਇੱਕ ਦੀਰਘਕਾਲੀ ਵਰਤਾਰਾ (ਵਾਟਰਸ਼ੈਡ ਮੂਮੈਂਟ) ਸੀ। ਜਦੋਂ ਇੰਡੀਆ ਦੀ ਵਿਦੇਸ਼ੀ ਪੂੰਜੀ ਕੇਵਲ ਦੋ ਹਫ਼ਤਿਆਂ ਦੀ ਖਰੀਦਦਾਰੀ ਜਿੰਨੀ ਹੀ ਰਹਿ ਗਈ, ਤਾਂ ਆਲਮੀ ਮੁਦਰਾ ਕੋਸ਼ (ਇੰਟਰਨੈਸ਼ਨਲ ਮੌਨਿਟਰੀ ਫੰਡ) ਅਤੇ ਸੰਸਾਰ ਬੈਂਕ (ਵਰਲਡ ਬੈਂਕ) ਵਰਗੀਆਂ ਕੌਮਾਂਤਰੀ ਸੰਸਥਾਵਾਂ ਨੇ ਢਾਂਚਾਗਤ ਤਬਦੀਲੀਆਂ (ਅਡਜਸਟਮੈਂਟ ਪ੍ਰੋਗਰਾਮ) ਰਾਹੀਂ ਬਦਲਾਅ ਲਾਗੂ ਕਰਵਾਏ। ਇਹ ਨੀਤੀਆਂ ਇੰਡੀਆ ਦੇ ਰੋਕਾਂ ਵਾਲੇ ਤੇ ਸਮਾਜਵਾਦ-ਪੱਖੀ ਅਰਥਚਾਰੇ (ਕਲੋਜ਼ਡ ਐਂਡ ਸੋਸ਼ਲ ਲੀਨਿੰਗ ਇਕੌਨਮੀ) ਨੂੰ ਉਦਾਰਵਾਦ, ਨਿੱਜੀਕਾਰਨ ਤੇ ਸੰਸਾਰੀਕਰਨ (ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਅਤੇ ਗਲੋਬਲਾਈਜੇਸ਼ਨ) ਦੇ ਰਾਹ ’ਤੇ ਲੈ ਗਈਆਂ। ਇਨ੍ਹਾਂ ਢਾਂਚਾਗਤ ਬਦਲਾਵਾਂ (ਇੰਸਚੀਟਿਊਸ਼ਨਲ ਰਿਫੌਰਮਜ਼) ਦੇ ਪਿੱਛੇ ਸੀ ਇੱਕ ਅਕਸਰ ਨਜ਼ਰ ਅੰਦਾਜ਼ ਕੀਤਾ ਜਾਂਦਾ ਭੂ-ਰਾਨਜੀਤਕ ਤਰਕ (ਜਿਓਪੋਲੀਟਿਕਲ ਲੌਜਿਕ) ਸੀ , ਜਿਸਨੂੰ ਨਵ-ਉਦਾਰਵਾਦੀ ਸੰਸਾਰ ਨਿਜ਼ਾਮ (ਨੀਓ-ਲਿਬਰਲ ਵਰਲਡ ਆਰਡਰ) ਨੇ ਸੇਧਤ (ਗਾਈਡ) ਕੀਤਾ ਅਤੇ ਜਿਸਦਾ ਬੌਧਿਕ ਤੇ ਵਿੱਤੀ ਧੁਰਾ ਅਮਰੀਕਾ ਸੀ।

ਕੌਂਡੋਲੀਜ਼ਾ ਰਾਈਸ ਦੀ ਰਣਨੀਤਕ ਸੋਚ

ਸਾਲ 2000 ਵਿੱਚ ਕੌਂਡੋਲੀਜ਼ਾ ਰਾਈਸ ਨੇ “ਫੌਰਨ ਅਫੇਅਰਜ਼” (Foreign Affairs) ਰਸਾਲੇ ਵਿੱਚ ਲਿਖਿਆ ਕਿ “ਅਮਰੀਕਾ ਦਾ ਟੀਚਾ ਇੰਡੀਆ ਨੂੰ ਇੱਕਵੀਂ ਸਦੀ ਵਿਚ ਇਕ ਵੱਡੀ ਤਾਕਤ ਬਣਨ ਵਿਚ ਮਦਦ ਕਰਨਾ ਹੋਣਾ ਚਾਹੀਦਾ ਹੈ” (America’s goal should be to help India become a major power in the twenty-first century)। ਆਮ ਨਜ਼ਰੇ ਇਹ ਇੱਕ ਅਤਿ-ਕਥਨੀ (ਸੁਪਰਫੀਸ਼ੀਅਲੀ ਪੌਜਿਟਿਵ ਸਟੇਟਮੈਂਟ) ਲੱਗਦੀ ਸੀ, ਪਰ ਭੂ-ਰਾਨਜੀਤੀ ਦੀ ਐਨਕ ਨਾਲ ਵੇਖੀਏ ਤਾਂ ਇਹ ਇੰਡੀਆ ਦੀ ਵਿਓਂਤੀਗਈ ਤਕੜਾਈ (ਮੈਨੇਜਡ ਇਮਪਾਵਰਮੈਂਟ) ਦਾ ਸਪਸ਼ਟ ਸੰਕੇਤ ਸੀ। ਭਾਵ ਕਿ ਇੰਡੀਆ ਨੂੰ ਤਾਕਤਵਰ ਤਾਂ ਬਣਾਇਆ ਜਾਵੇ, ਪਰ ਇੱਕ ਐਸੇ ਢਾਂਚੇ ਦੇ ਅੰਦਰ ਜਿਸਦੀ ਲਗਾਮ ਅਮਰੀਕਾ ਕੋਲ ਹੀ ਰਹੇ। ਇਹ ਰਣਨੀਤੀ ‘ਤਾਕਤ ਦੇ ਅਸੂਲ’ (ਰੀਅਲਇਜ਼ਮ)) ਅਤੇ ‘ਆਦਰਸ਼ਵਾਦ’ (ਆਈਡੀਅਲਇਜ਼ਮ- ਫਰੀਡਮ ਅਤੇ ਡੈਮੋਕਰੇਸੀ) ਦਾ ਮਿਲਾਪ ਸੀ। ਇਹ ਜੁਗਲਬੰਦੀ ਓਪਰੀ ਨਜ਼ਰੇ ਬਹੁਤ ਹਸੀਨ ਤੇ ਆਕਰਸ਼ਕ ਸੀ ਪਰ ਅੰਦਰੋਂ ਇਹ ਰਣਨੀਤਕ ਤੌਰ ’ਤੇ ਗਲਬਾ ਪਾਉਣ ਵਾਲੀ ਸੀ।




ਇਸੇ ਤਹਿਤ 2005-2008 ਦਾ ਅਮਰੀਕਾ-ਇੰਡੀਆ ਸਿਵਲ ਪ੍ਰਮਾਣੂ ਸਮਝੌਤਾ ਇੱਕ ਮੀਲ ਪੱਥਰ ਸੀ। ਇੰਡੀਆ ਨੂੰ “ਨਿਊਕਲੀਅਰ ਨਾਨ-ਪ੍ਰੋਲੀਫਰੇਸ਼ਨ ਟਰੀਟੀ” ਦਸਤਖਤ ਨਾ ਕਰਨ ਵਾਲਾ ਦੇਸ਼ ਹੋਣ ਦੇ ਬਾਵਜੂਦ ਵੀ ‘ਆਲਮੀ ਪ੍ਰਮਾਣੂ ਨਿਜ਼ਾਮ’ (ਗਲੋਬਲ ਨਿਊਕਲੀਅਰ ਆਰਡਰ) ਵਿੱਚ ਸ਼ਾਮਲ ਕੀਤਾ ਗਿਆ। ਇਹ ਸਮਝੌਤਾ ਅਮਰੀਕਾ ਵੱਲੋਂ ਚੀਨ ਦੇ ਵਿਰੁੱਧ ਇੰਡੀਆ ਨੂੰ ਸਹਿਯੋਗੀ ਵਜੋਂ ਮਜ਼ਬੂਤ ਕਰਨ ਦੀ ਕੋਸ਼ਿਸ਼ ਸੀ।

ਆਰਥਿਕ ਨਿਯੰਤਰਣ:

ਅਮਰੀਕਾ ਨੇ ਇੰਡੀਆ ਨੂੰ ਗਲੋਬਲ ਬਾਜ਼ਾਰਾਂ ਵਿੱਚ ਸ਼ਾਮਲ ਕਰਨ ਨੂੰ ਉਤਸ਼ਾਹਿਤ ਕੀਤਾ, ਪਰ ਤਕਨੀਕ, ਪੂੰਜੀ ਅਤੇ ਬਾਜ਼ਾਰ ਤੱਕ ਪਹੁੰਚ ਵਰਗੇ ਮੁੱਖ ਸਾਧਨ ਆਪਣੇ ਹੱਥ ਹੀ ਰੱਖੇ। ਉਦਾਹਰਣ ਵਜੋਂ, ਵਿੱਤੀ ਐਕਸ਼ਨ ਟਾਸਕ ਫੋਰਸ (ਫੈਟਫ) ਅਤੇ ਡਬਲਯੂ.ਟੀ.ਓ. ਨੇ ਇੰਡੀਆ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕੀਤਾ।

ਟਰੰਪ ਦਾ ਦੌਰ: ਵਪਾਰਕ ਨੀਤੀ ਜਾਂ ਰਣਨੀਤਕ ਦਬਾਅ?

ਡੋਨੰਲਡ ਟੰਰਪ ਦੇ ਪ੍ਰਸ਼ਾਸਨ ਨੇ ਅਮਰੀਕੀ ਵਿਦੇਸ਼ ਨੀਤੀ ਨੂੰ ਜ਼ਿਆਦਾ ਮੌਕਾਪ੍ਰਸਤ (ਟ੍ਰਾਂਜੈਕਸ਼ਨਲ) ਬਣਾ ਦਿੱਤਾ ਹੈ। ਟਰੰਪ ਦੇ ਪਹਿਲੇ ਸ਼ਾਸਨ ਕਾਲ ਵਿਚ ਇੰਡੀਆ ਉਤੋਂ ‘ਪਹਿਲ ਵਾਲਾ ਰੁਤਬਾ’ (ਜਨਰਲਾਈਜ਼ਡ ਸਿਸਟਮ ਆਫ ਪ੍ਰੈਫਰੈਂਸਿਜ਼ - ਜਿਸ ਤਹਿਤ ਵਿਕਸਤ ਦੇਸ਼ ਵਿਕਾਸਸ਼ੀਲ ਦੇਸ਼ਾਂ ਤੋਂ ਦਰਆਮਦ (ਇਮਪੋਰਟ) ਉੱਤੇ ਕਰ ਨਹੀਂ ਲਗਾਉਂਦੇ) ਹਟਾਉਣਾ, ਦਰਾਮਦ ਕਰ (ਇਮਪੋਰਟ ਟੈਰਿਫ) ਲਗਾਉਣਾ, ਹਾਰਲੇ ਡੇਵੀਸਨ ਅਤੇ ‘ਡਿਜਿਟਲ ਟੈਕਸ’ ਵਾਲੇ ਮਸਲੇ ਚੁੱਕਣਾ ਸਿਰਫ਼ ਵਪਾਰਕ ਝਗੜੇ ਨਹੀਂ ਸਨ, ਸਗੋਂ ‘ਭੂ-ਆਰਥਕ ਲਾਹਾ’ (ਜੀਓ-ਇਕਨੌਮਿਕ ਲੈਵਰੈਜ਼) ਦੇ ਹਥਿਆਰ ਸਨ, ਜਿਸ ਰਾਹੀਂ ਅਮਰੀਕਾ ਇੰਡੀਆ ਨੂੰ ਹਿੰਦ-ਪ੍ਰਸ਼ਾਂਤ (ਇੰਡੋ ਪੈਸਿਫਿਕ) ਵਿੱਚ ਆਪਣੀ ਚੀਨ ਰੋਕੋ ਰਣਨੀਤੀ (ਚਾਈਨ ਕਨਟੇਨਮੈਂਟ ਸਟਰੈਟਿਜੀ) ਦਾ ਹਿੱਸਾ ਬਣਾਉਣ ਲਈ ਦਬਾਅ ਪਾ ਰਿਹਾ ਸੀ। ਇਹ ‘ਨੇਮ ਅਧਾਰਤ ਨਿਜ਼ਾਮ’ (ਰੂਲ ਬੇਸਡ ਆਰਡਰ) ਦੇ ਲਿਬਾਸ ਵਿੱਚ ਲਾਗੂ ਕੀਤੀ ਜਾ ਰਹੀ ‘ਦਬਾਅ ਪਾਊ ਕੂਟਨੀਤੀ’ (ਕੋਰਸਿਵ ਡਿਪਲੋਮੇਸੀ) ਸੀ।

ਇੰਡੀਆ ਦੀ ਰਣਨੀਤਕ ਖੁਦਮੁਖਤਿਆਰੀ:

ਇੰਡੀਆ ਹਮੇਸ਼ਾਂ “ਨਿਰਪੱਖਵਾਦ” (ਨੌਨਅਲਾਈਨਮੈਂਟ) ਜਾਂ “ਰਣਨੀਤਕ ਖੁਦਮੁਖਤਿਆਰੀ” (ਸਟਰੈਟਿਜਿਕ ਅਟੌਨਮੀ) ਦੀ ਗੱਲ ਕਰਦਾ ਆਇਆ ਹੈ, ਜੋ ਕਿ ਨਹਿਰੂ ਦੀ ਵਿਰਾਸਤ ਦਾ ਹਿੱਸਾ ਹੈ। ਪਰ ਇੰਡੀਆ ਦੀ ਅਸਲ ਨੀਤੀ ਚੋਣ ਨੂੰ ਵੇਖੀਏ ਤਾਂ ਇੰਡੀਆ ਚਹੁੰਧਿਰੀ ਗੜਜੋੜ (ਕੁਐਡ) ਵਿਚ ਹਿੱਸੇਦਾਰ ਬਣਿਆ ਹੈ ਅਤੇ ਅਮਰੀਕਾ ਨਾਲ “ਲੌਜਿਸਟਿਕ” ਅਤੇ ਰੱਖਿਆ ਸੰਬੰਧੀ ਸਮਝੌਤੇ ਕੀਤੇ ਹਨ, ਅਤੇ ਰੂਸ ਦੀ ਐਸ-400 ਹਵਾਈ ਰੱਖਿਆ ਪ੍ਰਣਾਲੀ ਖਰੀਦਣ ਉੱਤੇ “ਕੈਟਸਾ ਰੋਕਾਂ” (CAATSA sanctions) ਤੋਂ ਛੂਟ ਮੰਗੀ ਸੀ। ਇਹ ਸਭ ਕੁਝ ਤੋਂ ਪਤਾ ਲੱਗਦਾ ਹੈ ਕਿ ਇੰਡੀਆ ਇੱਕ ਤਵਾਜ਼ਨੀ ਰਣਨੀਤੀ (ਬੈਲੰਸਿੰਗ ਸਟਰੈਟਿਜ਼ੀ) ਉੱਤ...
Show more...
3 months ago
6 minutes 24 seconds

Sikh Pakh Podcast
ਦਸਮੇਸ਼ ਪਿਤਾ ਜੀ ਦਾ ਦੀਨੇ ਆਉਣਾ
ਦੀਨੇ ਤੋਂ ਪੰਜ ਕੋਹ ਭਾਈ ਰੂਪਾ ਪਿੰਡ ਹੈ। ਉੱਥੇ ਖਬਰ ਪੁੱਜੀ ਕਿ ਦਸਮੇਸ਼ ਪਿਤਾ ਦੀਨੇ ਪਹੁੰਚੇ ਹੋਏ ਹਨ, ਤਾਂ ਭਾਈ ਰੂਪ ਚੰਦ ਜੀ ਨੇ ਸਾਰੇ ਪਰਵਾਰ ਸਮੇਤ ਦਰਸ਼ਨਾਂ ਲਈ ਪੁੱਜਣ ਦੀ ਤਿਆਰੀ ਕੀਤੀ। ਖਾਸ ਖਾਸ ਵਸਤਾਂ ਜੋ ਸਤਿਗੁਰਾਂ ਦੇ ਨਮਿਤ ਤਿਆਰ ਕੀਤੀਆਂ ਹੋਈਆਂ ਸਨ, ਉਹ ਭੇਟ ਕਰਨ ਲਈ ਨਾਲ ਲੈ ਲਈਆਂ। ਜਿਨ੍ਹਾਂ ਵਿੱਚੋਂ ਭਾਈ ਰੂਪ ਜੀ ' ਚੰਦ ਜੀ ਦੇ ਪਰਵਾਰ ਵੱਲੋਂ ਬਰੀਕ-ਬਰੀਕ ਸੂਤ ਕੱਤ ਕੇ ਰੀਝਾਂ ਨਾਲ ਬਣਾਈ ਹੋਈ ਇੱਕ ਚਿਟੀ ਪੁਸ਼ਾਕ ਵੀ ਸੀ। ਇਹ ਭੇਟ ਕਰਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਆਪ ਜੀ ਸਾਰੇ ਹੀ ਨੀਲੇ ਬਸਤਰ ਲਾਹ ਕੇ ਇਹ ਚਿੱਟੀ ਪੁਸ਼ਾਕ ਪਹਿਨ ਲਵੋ। ਸਤਿਗੁਰਾਂ ਨੇ ਬੜੇ ਪ੍ਰੇਮ ਸਹਿਤ ਸਵੀਕਾਰ ਕੀਤਾ। ਜਿੰਨੇ ਛੇਵੇਂ ਸਤਿਗੁਰਾਂ ਦੇ ਸਮੇਂ ਦੇ ਸ਼ਸਤ੍ਰ-ਬਸਤ੍ਰ ਸਨ, ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ, ਗੁਰੂ ਕੇ ਮਹਿਲਾਂ ਦੀਆਂ ਨਿਸ਼ਾਨੀਆਂ ਅਤੇ ਗੁਰੂ ਕੇ ਸਿੱਖਾਂ ਦੀਆਂ ਨਿਸ਼ਾਨੀਆਂ ਬਸਤ੍ਰ ਸਨ ਉਹ ਵੀ ਨਾਲ ਲੈ ਆਏ ਅਤੇ ਭੇਟਾ ਕਰ ਕੇ ਬੇਨਤੀ ਕੀਤੀ ਕਿ ਇਹ ਸਭ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਖੁਸ਼ੀਆਂ ਹਨ। ਇਨ੍ਹਾਂ ਨੂੰ ਵੀ ਸਵੀਕਾਰ ਕਰੋ, ਜੋ ਗੁਰੂ ਜੀ ਨੇ ਆਪਣੇ ਸੀਸ ਉੱਤੇ ਰੱਖ ਕੇ ਭਾਈ ਰੂਪ ਚੰਦ ਜੀ ਨੂੰ ਹੀ ਬਖਸ਼ ਦਿੱਤੀਆਂ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋ ਦੋ ਘੋੜੇ ਦਿਲਬਾਗ ਤੇ ਗੁਲਬਾਗ ਭਾਈ ਬਿਧੀ ਚੰਦ ਜੀ ਲਿਆਏ ਸਨ, ਉਨ੍ਹਾਂ ਵਿੱਚੋਂ ਇਕ ਦੀ ਸੰਤਾਨ ਦਾ ਘੋੜਾ ਪੇਸ਼ ਕੀਤਾ। ਜਿਸ ਬੜੀਆਂ ਰੀਝਾਂ ਨਾਲ ਪਾਲਿਆ ਸੀ। ਇਸ ਵਛੇਰੇ ਨੂੰ ਗੁਰੂ ਦੇ ਅਰਪਨ ਕਰਨ ਲਈ ਛੋਟੇ ਹੁੰਦਿਆਂ ਤੋਂ ਹੀ ਮੱਖਣੀ, ਮਿਸ਼ਰੀ, ਬਦਾਮ, ਦੁੱਧ ਆਦਿ ਦੀ ਖੁਰਾਕ ਦਿੱਤੀ ਜਾਂਦੀ ਰਹੀ। ਗੁਰੂ ਜੀ ਦੇ ਅੱਗੇ ਇਕ ਘੋੜਾ ਪੇਸ਼ ਕੀਤਾ, ਜਿਸ ਤੋਂ ਪ੍ਰਸੰਨ ਹੋ ਕੇ ਗੁਰੂ ਜੀ ਨੇ ਹੋਰ ਖੁਸ਼ੀਆਂ ਬਖਸ਼ੀਆਂ। ਵੱਡੀ ਗੱਲ ਇਹ ਹੈ ਕਿ ਭਾਈ ਰੂਪ ਚੰਦ ਜੀ ਨੇ ਨੇ ਦੋ ਪੁੱਤਰ-ਧਰਮ ਚੰਦ, ਪਰਮ ਚੰਦ, ਸਤਿਗੁਰੂ ਜੀ ਦੇ ਅੰਗ ਰੱਖਿਅਕ ਦੇ ਰੂਪ ਵਿਚ ਸੇਵਾ ਕਰਨ ਲਈ ਪੇਸ਼ ਕੀਤੇ। ਜਿਨ੍ਹਾਂ ਨੇ ਦੀਨੇ ਤੋਂ ਸ੍ਰੀ ਹਜ਼ੂਰ ਸਾਹਿਬ ਤਕ, ਗੁਰੂ ਜੀ ਦਾ ਸਾਥ ਦਿੱਤਾ।

ਇਸ ਵੇਲੇ ਗੁਰੂ ਜੀ ਪਿੰਡ ਦੀਨੇ, ਦੇਸੂ ਤਰਖਾਣ ਦੇ ਚੁਬਾਰੇ ਵਿਚ ਨਿਵਾਸ ਕਰਦੇ ਰਹੇ ਅਤੇ ਭਾਈ ਰੂਪੇ ਵਾਲੇ ਪਾਸੇ ਜੰਗਲ ਵਿਚ ਜਾ ਕੇ ਜ਼ਫ਼ਰਨਾਮੇ ਦੀ ਰਚਨਾ ਕੀਤੀ। ਇਹ ਉਹੀ ਜੰਗਲ ਦਾ ਅਸਥਾਨ ਸੀ ਜਿੱਥੇ ਪਹਿਲਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੀ ਰਵਾਇਤਾਂ ਅਨੁਸਾਰ ਸ਼ਿਕਾਰ ਖੇਡਦੇ, ਕਮਰਕੱਸਾ ਖੋਲਿਆ ਕਰਦੇ ਸਨ। ਸ੍ਰੀ ਗੁਰੂ ਜੀ ਲਈ ਭਾਈ ਰੂਪ ਚੰਦ (ਸਿੰਘ) ਜੀ ਨਿਤਾਪ੍ਰਤੀ ਭਾਈ ਰੂਪੇ ਤੋਂ ਲੰਗਰ ਤਿਆਰ ਕਰਕੇ, ਜਿੱਥੇ ਵੀ ਗੁਰੂ ਸਾਹਿਬ ਬਿਰਾਜਦੇ, ਉਨ੍ਹਾਂ ਨੂੰ ਪਰਸ਼ਾਦਾ ਛਕਾ ਆਉਂਦੇ।

ਇਕ ਦਿਨ ਭਾਈ ਰੂਪੇ ਨੇ ਚਰਨ ਪਾਉਣ ਦੀ ਬੇਨਤੀ ਕੀਤੀ ਤਾਂ ਸਤਿਗੁਰੂ ਜੀ ਨੇ ਉਨ੍ਹਾਂ ਨੂੰ ਨਿਵਾਜਿਆ। ਸ਼ਿਕਾਰ ਦਾ ਬਹਾਨਾ ਬਣਾ ਕੇ ਪਿੰਡ ਦੇ ਨੇੜੇ ਹੀ ਪਰਸ਼ਾਦਾ ਛਕਿਆ ਤੇ ਬਚਨ ਬਿਲਾਸ ਕੀਤੇ। ਇਸ ਅਸਥਾਨ ਉੱਤੇ ਇਕ ਸਰੋਵਰ ਹੈ, ਜਿਸਨੂੰ ‘ਮਾਨਸਰੋਵਰ ਕਿਹਾ ਜਾਂਦਾ ਹੈ। ਭਾਈ ਰੂਪ ਚੰਦ ਜੀ ਅਤੇ ਉਨ੍ਹਾਂ ਦੇ ਪੁੱਤ-ਪੋਤਰੇ ਭਾਈ ਦੁੰਨਾ ਜੀ ਅਤੇ ਭਾਈ ਸੁੰਦਰ ਜੀ ਗੁਰੂ ਸਾਹਿਬ ਅਤੇ ਗੁਰੂ ਕੀਆਂ ਫੌਜਾਂ ਨੂੰ ਨੂੰ ਪਰਸ਼ਾਦਾ ਛਕਾਉਂਦੇ ਸਨ।

ਏਥੋਂ ਫੌਜਾਂ ਦੇ ਨਿਰਾਸ਼ ਮੁੜ ਜਾਣ ਜਾਣ ਤੋਂ ਗੁਰੂ ਜੀ, ਲੱਖੀ ਜੰਗਲ ਦੇ ਕਈ ਪਿੰਡਾਂ ਵਿੱਚੋਂ ਦੀ ਹੁੰਦੇ ਹੋਏ ਤਲਵੰਡੀ ਸਾਬੋ ਪੁੱਜੇ। ਇੱਥੇ ਇਸ ਇਲਾਕੇ ਦੇ ਸਰਦਾਰ “ਡੱਲੇ ਚੌਧਰੀ” ਨੇ, ਗੁਰੂ ਜੀ ਦੇ ਨਿਵਾਸ ਲਈ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ।

ਗੁਰੂ ਜੀ ਦਾ ਪਿੱਛਾ ਕਰਦੇ ਸਰਹਿੰਦ ਦੇ ਸੂਬੇ ਦੇ ਬੰਦਿਆਂ ਨੂੰ ਅਜਿਹੇ ਜਵਾਬ ਦਿੱਤੇ, ਜਿਸ ਤੋਂ ਇਕ ਸ਼ਰਧਾਲੂ ਤੇ ਉੱਚੀ ਭਗਤੀ ਤੇ ਦ੍ਰਿੜ੍ਹ ਇਰਾਦੇ ਦਾ ਪਤਾ ਲਗਦਾ ਹੈ। ਤਲਵੰਡੀ ਸਾਬੋ ਗੁਰੂ ਜੀ ਨੇ ਅੰਮ੍ਰਿਤ-ਪ੍ਚਾਰ ਦੇ ਯੱਗ ਰਚੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦਮਦਮੀ ਬੀੜ ਦਾ ਸਰੂਪ ਤਿਆਰ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ੪੮ ਸਿੰਘਾਂ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਸੁਣਾਏ। ਜਿਨ੍ਹਾਂ ਵਿੱਚੋਂ, ਭਾਈ ਧਰਮ ਸਿੰਘ ਤੇ ਭਾਈ ਪਰਮ ਸਿੰਘ ਜੀ ਵੀ ਸਨ।

ਉਂਝ ਤਾਂ ਦੀਨੇ ਤੋਂ ਹੀ ਭਾਈ ਰੂਪ ਚੰਦ ਜੀ ਨੇ ਦਸਮੇਸ਼ ਜੀ ਨਾਲ ਆਪਣੇ ਦੋ ਪੁੱਤਰ-ਧਰਮ ਚੰਦ, ਪਰਮ ਚੰਦ, ਸੇਵਾ ਵਿਚ ਲਗਾਏ ਹੋਏ ਸਨ, ਜਿੱਥੇ ਭਾਈ ਰੂਪ ਚੰਦ ਦੇ ਸਾਰੇ ਪਰਵਾਰ ਨੇ ਅੰਮ੍ਰਿਤ ਛਕਿਆ ਸੀ; ਪ੍ਰੰਤੂ ਦਮਦਮਾ ਸਾਹਿਬ ਨਿਵਾਸ ਸਮੇਂ, ਭਾਈ ਰੂਪ ਚੰਦ, ਦਮਦਮਾ ਸਾਹਿਬ ਤੋਂ ਬਹੁਤ ਦੂਰ ਨਹੀਂ ਸੀ, ਉੱਥੇ ਪੁੱਜ ਕੇ ਸਤਿਗੁਰਾਂ ਦੇ ਦਰਸ਼ਨ ਮੇਲੇ ਵੀ ਕਰਦੇ ਰਹੇ, ਆਪਣੇ ਪਰਵਾਰ ਵੱਲੋਂ ਸੇਵਾ ਵੀ ਕਰਦੇ ਰਹੇ। ਜਿਨ੍ਹਾਂ ਵਸਤਾਂ ਦੀ ਲੋੜ ਪੈਂਦੀ ਰਹੀ ਭੇਜਦੇ ਰਹੇ। ਭਾਈ ਰੂਪੇ ਵਾਲਿਆਂ ਪਾਸ ਇੱਕ ਲਿਖਤੀ ਰੁੱਕਾ ਹੈ ਸੀ, ਜਿਸ ਵਿਚ ਦੁੱਧ ਲਈ ਗਊਆਂ ਮੰਗਵਾਉਣ ਦਾ ਜ਼ਿਕਰ ਸੀ। ਇਹ ਲਿਖਤੀ ਰੁੱਕਾ ਉੱਥੋਂ ਦੀ ਸੰਗਤ ਵਿਚ ਪੁਰਾਣੇ ਲੋਕ ਪੜ੍ਹ ਕੇ ਸੁਣਾਉਂਦੇ ਰਹੇ ਸਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਗਏ ਹੁਕਮਨਾਮਿਆਂ ਵਿਚ ਭਾਈ ਰੂਪ ਚੰਦ ਦੇ ਪਰਵਾਰ ਪ੍ਰਤੀ ਭਰੋਸਾ ਤੇ ਉਨ੍ਹਾਂ ਦੇ ਘਰ ਨੂੰ ਆਪਣਾ ਸਮਝਣ ਵਾਲੇ ਵਾਕ, ਦੱਸਦੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਸ ਘਰ ਪ੍ਰਤੀ ਭਰੋਸਾ ਸੀ। ਦੱਖਣ ਜਾਣ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜੋ ਸਮਿਆਨਾ ਆਦਿ ਚਾਹੀਦਾ ਸੀ, ਸੰਮਤ ੧੭੬੩, ਕੱਤਕ ਦੇ ਲਿਖੇ ਹੁਕਮਨਾਮੇ ਵਿਚ ਉਸਦਾ ਵਰਣਨ ਹੈ।

ਭਾਈ ਰੂਪ ਚੰਦ ਨੇ ਸਮਿਆਨਾ ਵੀ ਭੇਜਿਆ, ਨਾਲ ਆਪਣੇ ਦੋ ਪੁੱਤਰ ਵੀ, ਜੋ ਪਹਿਲਾਂ ਹੀ ਗੁਰੂ ਜੀ ਦੇ ਸੰਗ-ਸਾਥ ਰਹਿੰਦੇ ਸੀ ਭੇਜੇ। ਪ੍ਰਾਚੀਨ ਸਾਖੀ ਵਿਚ ਜ਼ਿਕਰ ਆਉਂਦਾ ਹੈ ਕਿ ਦੱਖਣ ਜਾਣ ਸਮੇਂ ਜਿੱਥੇ ਸ੍ਰੀ ਗੁਰੂ ਜੀ ਨੇ ਨਿਵਾਸ ਕਰਨਾ ਹੁੰਦਾ ਹੈ, ਉੱਥੇ ਇਹ ਦੋਵੇਂ ਪਹਿਲਾਂ ਪੁੱਜ ਕੇ, ਨੇੜੇ ਦੇ ਰੁੱਖਾਂ ਵਿੱਚੋਂ ਚਾਰੇ ਪਾਸੀਂ ਮੰਜਿਆਂ ਦੇ ਪਾਵਿਆਂ ਵਾਂਗ, ਘਾਹ ਦੇ ‘ਸੁੱਬ ਬੰਨ੍ਹ ਕੇ, ਥੋੜੇ ਸਮੇਂ ਵਿਚ ਹੀ ਗੁਰੂ ਜੀ ਦੇ ਵਿਸ਼ਰਾਮ ਹੀ ਲਈ ਅਨੋਖੀ ਕਿਸਮ ਦਾ ਪਲੰਘ ਤਿਆਰ ਕਰਦੇ ਰਹੇ ਸਨ।
Show more...
3 months ago
6 minutes 36 seconds

Sikh Pakh Podcast
ਸੱਚ ਦੇ ਦੀਵੇ ਦੀ ਲੋਅ ਦਾ ਇਕ ਹੋਰ ਲਿਸ਼ਕਾਰਾ
ਅਮਰੀਕਾ ਦੇ ਫਰੈਜ਼ਨੋ ਸ਼ਹਿਰ ਵਿੱਚ ਸਕੂਲ ਦਾ ਨਾਮ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਰੱਖਿਆ

ਸਾਲ 2009 ਵਿੱਚ ਅਗਸਤ ਮਹੀਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੜ੍ਹਦਿਆਂ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਸੇਵਾ ਕਰਦਿਆਂ ਅਸੀਂ ਕੁਝ ਨੌਜਵਾਨ ਸ਼ਹੀਦ ਜਸਵੰਤ ਸਿੰਘ ਖਾਲੜਾ ਬਾਰੇ ਜਾਨਣ ਲਈ ਉਹਨਾਂ ਦੇ ਜੱਦੀ ਪਿੰਡ ਖਾਲੜਾ ਵਿਖੇ ਭਾਈ ਖਾਲੜਾ ਦੇ ਮਾਤਾ ਜੀ ਬੀਬੀ ਮੁਖਤਿਆਰ ਕੌਰ ਜੀ ਅਤੇ ਪਿਤਾ ਜੀ ਬਾਪੂ ਕਰਤਾਰ ਸਿੰਘ ਨੂੰ ਮਿਲੇ ਸਾਂ। ਫਿਰ ਅੰਮ੍ਰਿਤਸਰ ਵਿਖੇ ਬੀਬੀ ਪਰਮਜੀਤ ਕੌਰ ਖਾਲੜਾ ਨਾਲ ਵੀ ਮੁਲਾਕਾਤ ਹੋਈ ਸੀ।
ਉਸ ਵੇਲੇ ਭਾਈ ਖਾਲੜਾ ਦੇ ਮਾਤਾ ਪਿਤਾ ਜੀ ਨਾਲ ਹੋਈ ਗੱਲਬਾਤ ਦੀ ਵਿਖਤ (ਵੀਡੀਓ) ਭਰੀ ਸੀ ਅਤੇ ਇਸ ਸਾਰੀ ਗੱਲਬਾਤ ਉੱਤੇ ਅਧਾਰਤ ਇੱਕ ਲਿਖਤ “ਘੁੱਪ ਹਨੇਰੇ ਵਿਚ ਚਾਨਣ ਦੀ ਬਾਤ ਪਾਉਣ ਵਾਲਾ “ਦੀਪਕ”: ਸ਼ਹੀਦ ਜਸਵੰਤ ਸਿੰਘ ਖਾਲੜਾ” ਮਾਸਿਕ ਰਸਾਲੇ ਸਿੱਖ ਸ਼ਹਾਦਤ ਲਈ ਲਿਖੀ ਸੀ।

ਇਸ ਤੋਂ ਪਹਿਲਾਂ ਕਿ ਲਿਖਤ ਸਿੱਖ ਸ਼ਹਾਦਤ ਵਿੱਚ ਛਾਪਦੀ ਅਗਸਤ ਮਹੀਨੇ ਦੇ ਅਖੀਰਲੇ ਦਿਨਾਂ ਵਿੱਚ ਪੰਜਾਬ ਸਰਕਾਰ ਅਤੇ ਪੁਲਿਸ ਵੱਲੋਂ ਡੇਰਾ ਸਿਰਸਾ ਵਿਰੁੱਧ ਚੱਲ ਰਹੇ ਸੰਘਰਸ਼ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਭਾਈ ਦਲਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ, ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਅਦਾਰਾ ਸਿੱਖ ਸ਼ਹਾਦਤ ਖਿਲਾਫ ਜਬਰ ਦੀ ਮੁਹਿੰਮ ਵਿੱਢ ਲਈ ਗਈ ਜਿਸ ਦੌਰਾਨ ਕਈ ਗ੍ਰਿਫਤਾਰੀਆਂ ਅਤੇ ਯੂਆਪਾ ਵਰਗੇ ਕਾਲੇ ਕਾਨੂੰਨਾਂ ਦੇ ਮੁਕੱਦਮੇਂ ਬਣੇ।
ਸਤੰਬਰ 2009 ਦਾ ਸਿੱਖ ਸ਼ਹਾਦਤ ਦਾ ਅੰਕ ਪੁਲਿਸ ਜਬਰ ਕਾਰਨ ਛਪ ਨਾ ਸਕਿਆ ਪਰ ਉਸ ਦੀ ਬਿਜਲਈ ਨਕਲ (ਪੀ. ਡੀ. ਐੱਫ) ਬਿਜਾਲ (ਇੰਟਰਨੈਟ) ਉੱਪਰ ਪਾ ਦਿੱਤੀ ਸੀ।

ਕੁਝ ਸਮੇਂ ਬਾਅਦ ਸਾਲ ੨੦੧੦ ਵਿਚ ਕਿਸੇ ਮਹੀਨੇ ਬੀਬੀ ਪਰਮਜੀਤ ਕੌਰ ਖਾਲੜਾ ਦਾ ਫੋਨ ਆਇਆ ਕਿ ਤੁਸੀਂ ਜੋ ਮਾਤਾ-ਬਾਪੂ ਜੀ ਦੀ ਵਿਖਤ (ਵੀਡਿਓ) ਭਰੀ ਸੀ ਕੀ ਉਹ ਤੁਹਾਡੇ ਕੋਲ ਹੈ? ਕਿਉਂਕਿ ਉਦੋਂ ਤੱਕ ਮਾਤਾ ਜੀ ਅਤੇ ਬਾਪੂ ਜੀ ਅਕਾਲ ਚਲਾਣਾ ਕਰ ਚੁੱਕੇ ਸਨ।
ਬੀਬੀ ਜੀ ਨੇ ਕਿਹਾ ਕਿ ਭਾਈ ਖਾਲੜਾ ਦੇ ਮਾਤਾ ਪਿਤਾ ਨਾਲ ਭਰੀ ਗਈ ਇਹ ਇੱਕੋ ਇੱਕ ਗੱਲਬਾਤ ਸੀ।

ਪੁਲਿਸ ਜਬਰ ਦੌਰਾਨ ਕੰਪਿਊਟਰਾਂ ਅਤੇ ਲੈਪਟਾਪਾਂ ਦੀ ਹੋਈ ਜ਼ਬਤੀ ਅਤੇ ਚੁੱਕ-ਥੱਲ ਵਿੱਚ ਹੋਰ ਕਈ ਦੁਰਲਭ ਵਿਖਤਾਂ ਨਾਲ ਭਾਈ ਖਾਲੜਾ ਦੇ ਮਾਤਾ-ਪਿਤਾ ਜੀ ਨਾਲ ਹੋਈ ਉਸ ਗੱਲਬਾਤ ਦੀ ਵਿਖਤ ਵੀ ਸਾਡੇ ਹੱਥੋਂ ਜਾਂਦੀ ਰਹੀ। ਸਾਨੂੰ ਉਮੀਦ ਸੀ ਕਿ ਪੁਲਿਸ ਕੋਲ ਗਏ ਮਸੌਦੇ (ਹਾਰਡ ਡਿਸਕਾਂ) ਵਿੱਚ ਉਹ ਵਿਖਤ ਜਰੂਰ ਹੋਵੇਗੀ।

ਕਈ ਸਾਲ ਬਾਅਦ ਕੇਸ ਮੁੱਕਣ ਤੇ ਉਹ ਕੇਸ ਸੰਪਤੀ ਸਾਨੂੰ ੨੦੧੬ ਵਿੱਚ ਮਿਲੀ। ਉਸ ਉਪਰ ਕਾਫੀ ਖਰਚ ਕਰਕੇ ਉਸ ਵਿੱਚੋਂ ਡਾਟਾ ਕਢਵਾਉਣ ਦਾ ਯਤਨ ਕੀਤਾ ਗਿਆ। ਹੋਰ ਕੁਝ ਸਮੱਗਰੀ ਤਾਂ ਸਾਡੇ ਹੱਥ ਜਰੂਰ ਲੱਗੀ ਪਰ ਭਾਈ ਖਾਲੜਾ ਦੇ ਮਾਤਾ-ਪਿਤਾ ਜੀ ਵਾਲੀ ਵਿਖਤ ਉਸ ਵਿੱਚ ਨਹੀਂ ਸੀ। ਖੈਰ ਇਹ ਸ਼ਾਇਦ ਇੰਜ ਹੀ ਹੋਣਾ ਸੀ।

“ਹਨੇਰੇ ਵਿੱਚ ਚਾਨਣ ਦੀ ਬਾਤ ਪਾਉਣ ਵਾਲਾ ਦੀਪਕ: ਸ਼ਹੀਦ ਜਸਵੰਤ ਸਿੰਘ ਖਾਲੜਾ” ਲਿਖਤ ਦੇ ਰੂਪ ਵਿੱਚ ਸਿੱਖ ਸ਼ਹਾਦਤ ਰਸਾਲੇ ਲਈ ਭਾਈ ਜਸਵੰਤ ਸਿੰਘ ਖਾਲੜਾ ਦੀ ਸੰਖੇਪ ਜਿਹੀ ਜੀਵਨੀ ਲਿਖਣ ਲੱਗਿਆਂ ਡੂੰਘੇ ਰੂਪ ਵਿੱਚ ਇਹ ਮਹਿਸੂਸ ਹੋਇਆ ਸੀ ਕਿ ਉਹਨਾਂ ਦਾ ਜੀਵਨ ਉਸ ਦੀਵੇ ਦੀ ਨਿਆਈ ਸੀ ਜਿਸ ਦਾ ਜ਼ਿਕਰ ਉਨਾਂ ਨੇ ਆਪਣੀ ਇੱਕ ਤਕਰੀਰ ਵਿੱਚ ਕੀਤਾ ਸੀ ਕਿ ਕਿਵੇਂ ਦੂਰ ਕਿਸੇ ਕੁੱਲੀ ਵਿੱਚੋਂ ਉਥੇ ਦੀਵੇ ਨੇ ਹਨੇਰੇ ਨੂੰ ਚੁਣੌਤੀ ਦਿੱਤੀ ਸੀ ਅਤੇ ਧਰਤੀ ਉੱਪਰ ਸੱਚ ਚਾਨਣ ਦੀ ਬਾਤ ਪਾਈ ਸੀ।

ਭਾਈ ਜਸਵੰਤ ਸਿੰਘ ਖਾਲੜਾ ਨੇ ਜੋ ਕਾਰਜ ਕੀਤਾ ਸੀ ਉਸ ਬਾਰੇ ਬੇਸ਼ੱਕ ਕਿਸੇ ਸਮੇਂ ਇਹ ਮਾਹੌਲ ਬਣਿਆ ਹੋਵੇ ਕਿ ਉਹ ਚਾਨਣ ਛੋਟੀਆਂ ਦਿਸਦੀਆਂ ਵਲਗਣਾਂ ਤੱਕ ਹੀ ਸੀਮਤ ਰਹਿ ਜਾਵੇਗਾ ਪਰ ਹੁਣ ਸਮੇਂ ਦੇ ਆਪਣੀ ਚਾਲੇ ਚੱਲਦਿਆਂ ਉਸ ਚਾਨਣ ਦੀ ਲੋਅ ਦੁਨੀਆਂ ਦੇ ਦੂਰ ਦੁਰਾਡੇ ਕੋਨਿਆਂ ਵਿੱਚ ਵੀ ਰੌਸ਼ਨੀ ਫੈਲਾ ਰਹੀ ਹੈ।
ਇਸ ਦੀ ਤਾਜ਼ਾ ਮਿਸਾਲ ਇਹ ਹੈ ਕਿ ਅਮਰੀਕਾ ਦੇ ਫਰਿਜ਼ਨੋ ਸ਼ਹਿਰ ਵਿੱਚ ਇੱਕ ਮੁੱਢਲੀ ਸਿੱਖਿਆ ਦੇ ਸਕੂਲ ਦਾ ਨਾਮ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਮ ਉੱਪਰ ਰੱਖਿਆ ਗਿਆ ਹੈ। ਇਹ ਪਲ ਭਾਈ ਖਾਲੜਾ ਦੇ ਪਰਿਵਾਰ ਦੇ ਨਾਲ-ਨਾਲ ਭਾਈ ਜਸਵੰਤ ਸਿੰਘ ਖਾਲੜਾ ਦੇ ਵਿੱਢੇ ਕਾਰਜ ਨੂੰ ਅੱਗੇ ਵਧਾਉਣ ਵਾਲੇ ਮਨੁੱਖੀ ਹੱਕਾਂ ਦੇ ਕਾਰਕੁਨਾਂ ਅਤੇ ਸਮੂਹ ਸਿੱਖ ਜਗਤ ਲਈ ਮਾਣ ਵਾਲੀ ਗੱਲ ਹੈ।

ਅਕਾਲ ਪੁਰਖ ਸੱਚੇ ਪਾਤਸ਼ਾਹ ਸਾਨੂੰ ਸਭਨਾ ਨੂੰ ਆਪਣੇ ਸ਼ਹੀਦਾਂ ਦੀ ਅਜ਼ਮਤ ਦੀ ਬਰਕਤ ਸਾਂਭਣਯੋਗੇ ਬਣਾਵੇ।

ਭੁੱਲ ਚੁੱਕ ਦੀ ਖਿਮਾ,
ਪਰਮਜੀਤ ਸਿੰਘ ਗਾਜ਼ੀ
Show more...
5 months ago
5 minutes 5 seconds

Sikh Pakh Podcast
ਦੋ ਸਦੀਆਂ ਦਾ ਅਫ਼ਗਾਨਿਸਤਾਨ: ਸਾਜ਼ਿਸਾਂ, ਹਮਲੇ, ਰਾਜ ਪਲਟਾ ਅਤੇ ਵਿਸ਼ਵ ਤਾਕਤਾਂ ਦੀ ਸ਼ਮੂਲੀਅਤ
19ਵੀਂ ਸਦੀ ਤੋਂ ਲੈਕੇ ਅਫ਼ਗਾਨਿਸਤਾਨ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਲਈ ਜੰਗ ਦਾ ਮੈਦਾਨ ਬਣਦਾ ਆਇਆ ਹੈ। ਰੂਸ ਅਤੇ ਬਰਤਾਨੀਆ ਵਿਚਕਾਰ ਜੰਗ ਦਾ ਮੈਦਾਨ ਬਣੇ ਰਹਿਣ ਤੋਂ ਬਾਅਦ 'ਘਰੇਲੂ ਜੰਗ' (ਸਿਵਲ ਵਾਰ) ਅਤੇ ਫੇਰ ਰੂਸ ਅਤੇ ਅਮਰੀਕਾ ਵਿਚਕਾਰ ਲੜੀ ਜਾਣ ਵਾਲੀ 'ਠੰਡੀ ਜੰਗ' (ਕੋਲਡ ਵਾਰ) ਦਾ ਮੈਦਾਨ ਬਣਿਆ। ਰੂਸ ਅਤੇ ਅਮਰੀਕਾ ਆਪਸ ਵਿੱਚ ਸਿੱਧੇ ਮੁਕਾਬਲੇ ਵਿੱਚ ਨਹੀਂ ਆਏ, ਪਰ ਉਨ੍ਹਾਂ ਨੇ ਆਪਸ ਵਿੱਚ ਅਫਗਾਨਿਸਤਾਨ ਦੇ ਰਾਹੀਂ ਜੰਗ ਲੜਿਆ। ਇਸਤੋਂ ਬਾਅਦ ਵੀ ਲਗਾਤਾਰ ਇਥੇ ਹਲਾਤ ਕਦੇ ਸ਼ਾਂਤੀ ਵਾਲੇ ਨਹੀਂ ਰਹੇ। ਇਨ੍ਹਾਂ ਸਮਿਆਂ ਵਿੱਚ ਵਾਪਰੇ ਕਿਹੜੇ ਵਰਤਾਰਿਆਂ ਨੇ ਅਫ਼ਗਾਨਿਸਤਾਨ ਵਿੱਚ ਜੰਗ ਦੇ ਹਲਾਤ ਬਣਾਈ ਰੱਖੇ, ਇਹ ਲੇਖ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ ਹੈ।
Show more...
7 months ago
28 minutes 19 seconds

Sikh Pakh Podcast
ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਲਈ ਪੰਥਕ ਜੁਗਤਿ ਲਾਗੂ ਕੀਤੀ ਜਾਵੇ: ਬੀ.ਸੀ. ਤੇ ਓਂਟਾਰੀਆਂ ਦੀਆਂ ਗੁਰਦੁਆਰਾ ਕਮੇਟੀਆਂ
ਪਿੱਛਲੇ ਤਿੰਨ ਸਦੀਆਂ ਤੋਂ ਗੁਰੂ ਖਾਲਸਾ ਪੰਥ ਦੇ ਜਾਂਬਾਜ਼ ਜੁਝਾਰੂਆਂ, ਸ਼ਹੀਦਾਂ, ਬੰਦੀ ਸਿੰਘਾਂ, ਅਤੇ ਜਲਾਵਤਨੀ ਯੋਧਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਅਕਾਲੀ ਪ੍ਰਭੂਸੱਤਾ ਨੂੰ ਕਾਇਮ ਰੱਖਦਿਆਂ ਹੋਇਆਂ ਸ਼ਾਨਾਮਤਾ ਇਤਿਹਾਸ ਸਿਰਜਿਆ।
Show more...
8 months ago
6 minutes 36 seconds

Sikh Pakh Podcast
ਭਾਈ ਦਲਜੀਤ ਸਿੰਘ ਵੱਲੋਂ ਹੋਲੇ ਮਹੱਲੇ ਅਤੇ ਨਵੇਂ ਸਾਲ ੫੫੭ ਨਾਨਕਸ਼ਾਹੀ ‘ਤੇ ਸੁਨੇਹਾ
ਪੰਥ ਸੇਵਕ ਭਾਈ ਦਲਜੀਤ ਸਿੰਘ ਵੱਲੋਂ ਭਾਈ ਦਲਜੀਤ ਸਿੰਘ ਵੱਲੋਂ ਹੋਲੇ ਮਹੱਲੇ ਅਤੇ ਨਵੇਂ ਸਾਲ ੫੫੭ ਨਾਨਕਸ਼ਾਹੀ ‘ਤੇ ਖਾਲਸਾ ਪੰਥ ਅਤੇ ਗੁਰ-ਸੰਗਤਿ ਨਾਲ ਸੁਨੇਹਾ ਸਾਂਝਾ ਕੀਤਾ ਗਿਆ ਹੈ।
Show more...
8 months ago
12 minutes 41 seconds

Sikh Pakh Podcast
ਛੋਟੇ ਸਾਹਿਬਾਜ਼ਾਦਿਆਂ ਦੀ ਸ਼ਹਾਦਤ ਬਨਾਮ ਵੀਰ ਬਾਲ ਦਿਵਸ
ਦੇਸ ਵਿਚ ਪਿਛਲੇ ਤਿੰਨ ਸਾਲਾਂ ਤੋਂ 26 ਦਸੰਬਰ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਰਕੇ ‘ਵੀਰ ਬਾਲ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਜੇ ਬਾਲ ਦਿਵਸ ਦੇ ਪਿਛੋਕੜ ਵਿਚ ਦੇਖੀਏ ਤਾਂ ਇਹ ਬਚਿਆਂ ਨੂੰ ਸਮਰਪਿਤ ਇਕ ਤਿਉਹਾਰ ਵਿਸ਼ਵ ਦੇ ਲਗਪਗ 88 ਦੇਸ਼ਾਂ ਵਿਚ  ਮਨਾਇਆ ਜਾਂਦਾ ਹੈ। ਇਸ ਨੂੰ ਮਨਾਉਣ ਦੀ ਪਰੰਪਰਾ, ਰੀਤੀ ਅਤੇ ਇਤਿਹਾਸ ਹਰ ਦੇਸ ਦਾ ਵਖਰਾ ਹੈ। ਸਭ ਤੋਂ ਪਹਿਲਾਂ ਜੂਨ ਮਹੀਨੇ ਦੇ ਦੂਸਰੇ ਐਤਵਾਰ 1857 ਤੋਂ ਯੂਨਾਈਟਡ ਸਟੇਟਸ ਦੇ ਸਟੇਟ ਮੈਸਾਚੁਸੈਟਸ ਦੇ ਸ਼ਹਿਰ ਚੈਲਸੀਆ ਵਿਚ ਬਾਲ ਦਿਵਸ ਮਨਾਉਣਾ ਸ਼ੁਰੂ ਹੋਇਆ ਸੀ। ਇਥੇ ਨਾਮਵਰ ਪਾਦਰੀ ਡਾ. ਚਾਰਲਸ ਲੀਓਨਾਰਡ ਦੁਆਰਾ ਇਹ ਦਿਵਸ ਮਨਾਇਆ ਜਾਣ ਲਗਿਆ ਸੀ, ਜਿਸ ਵਿਚ ਬਚਿਆਂ ਨੂੰ ਸਮਰਪਿਤ ਸੇਵਾ ਦੀ ਭਾਵਨਾ ਦਾ ਅਮਲ ਸੀ। ਭਾਰਤ ਵਿਚ ਪੰਡਤ ਨਹਿਰੂ ਦੀ ਮੌਤ ਤੋਂ ਬਾਅਦ ਉਹਨਾਂ ਦੇ ਜਨਮ ਦਿਨ ’ਤੇ 14 ਨਵੰਬਰ ਨੂੰ ਇਹ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ।

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਬਾਲ ਦਿਵਸ ਨਾਲ ਜੋੜ ਕੇ ਵਿਆਖਿਆਉਣ ਤੇ ਮਨਾਉਣ ਦਾ ਵਰਤਾਰਾ ਵਿਚਾਰ ਦੀ ਮੰਗ ਕਰਦਾ ਹੈ। ਕਿਸੇ ਘਟਨਾ ਜਾਂ ਸਾਕੇ ਨੂੰ ਉਸੇ ਸੰਦਰਭ ਵਿਚ ਵੇਖਣਾ ਤੇ ਅਮਲ ਵਿਚ ਲਿਆਉਣਾ ਸਿਧਾਂਤ ਤੇ ਅਮਲ ਦੀ ਸ਼ੁਧ ਪੇਸਕਾਰੀ ਕਹੀ ਜਾ ਸਕਦੀ ਹੈ। ਕਿਸੇ ਘਟਨਾਂ ਨੂੰ ਕਿਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਅਤੇ ਕਿਸ ਉਦੇਸ਼ ਲਈ ਪੇਸ਼ ਕੀਤਾ ਜਾ ਰਿਹਾ ਹੈ ? ਹਰ ਘਟਨਾ ਦੇ ਸੰਬੰਧ ਇਹ ਦੋਵੇਂ ਸਵਾਲ ਅਹਿਮ ਹੁੰਦੇ ਹਨ। ਸਭ ਤੋਂ ਪਹਿਲੀ ਗਲ ਇਹ ਹੈ ਕਿ ਵੱਖ ਵੱਖ ਦੇਸਾਂ ਵਿਚ ਬਚਿਆਂ ਵਿਚਲੀ ਕੁਦਰਤੀ ਮਾਸੂਮੀਅਤ ਤੇ ਨਿਰਛਲ ਵਿਵਹਾਰ ਇਸ ਦਿਵਸ ਨੂੰ ਮਨਾਏ ਜਾਣ ਦੀ ਵਜ੍ਹਾ ਹੈ। ਉਹਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਬਾਲ ਦਿਵਸ ਮਨਾਉਣ ਦਾ ਏਜੰਡਾ ਹੁੰਦਾ ਹੈ। ਭਾਰਤ ਵਿਚ ਇਹ ਦਿਵਸ ਸਰਕਾਰਾਂ ਵਲੋਂ ਦਿਤੇ ਜਾਂਦੇ ਬਾਲ ਵਿਕਾਸ ਦੇ ਪ੍ਰੋਗਰਾਮਾਂ ਦਾ ਹੀ ਇਕ ਹਿਸਾ ਹੈ। ਜੇ ਅਸੀਂ ਸੰਖੇਪ ਵਿਚ ਬਾਲ ਦਿਵਸ ਨੂੰ ਵਰਨਣ ਕਰਨਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਇਹ ਉਤਸਵ ਦੇਸ ਦੀ ਸਰਕਾਰ ਵਲੋਂ ਆਯੋਜਤ ਕੀਤਾ ਜਾਂਦਾ ਹੈ। ਇਸ ਦਾ ਕਿਸੇ ਧਰਮ ਜਾਂ ਮਜ੍ਹਬ ਨਾਲ ਜਾਂ ਕੋਈ ਬ੍ਰਹਿਮੰਡੀ ਸਰੋਕਾਰ ਨਹੀਂ। ਇਸ ਦਿਵਸ ਦਾ ਕੋਈ ਲਾਸਾਨੀ ਜਾਂ ਕੁਰਬਾਨੀ ਵਾਲਾ ਪਿਛੋਕੜ ਨਹੀਂ। ਸਿਰਫ ਮਨੁਖੀ ਵਿਕਾਸ ਵਿਚ ਬਚਪਨ ਦੇ ਪੜਾਅ ਨੂੰ ਬਾਲ ਦਿਵਸ ਵਜੋਂ ਮਨਾਇਆਂ ਜਾਂਦਾ ਹੈ। ਇਸੇ ਤਰ੍ਹਾਂ ਮਾਂ ਦਿਵਸ, ਪਿਤਾ ਦਿਵਸ, ਅਧਿਆਪਕ ਦਿਵਸ ਆਦਿ ਮਨਾਏ ਜਾਂਦੇ ਹਨ। ਭਾਰਤ ਵਿਚ ਇਹ ਕਾਂਗਰਸ ਪਾਰਟੀ ਦੇ ਨੇਤਾ ਪੰਡਤ ਨਹਿਰੂ ਦੀ ਯਾਦ ਨਾਲ ਜੁੜਿਆ ਹੋਇਆ ਹੈ, ਇਸ ਸੰਦਰਭ ਵਿਚ ਵੀ ਦੇਸ ਦੀ ਭਾਜਪਾ ਹਕੂਮਤ ਵਲੋਂ ਵੀਰ ਬਾਲ ਦਿਵਸ ਮਨਾਉਣਾ ਸਮਝ ਵਿਚ ਆਉਂਦਾ ਹੈ।

ਛੋਟੇ ਸਾਹਿਬਜ਼ਾਦਿਆਂ ਦੀ ਅਨੋਖੀ ਸਖਸ਼ੀਅਤ ਅਤੇ ਲਾਸਾਨੀ ਸ਼ਹਾਦਤ ਆਤਮਕ/ਧਾਰਮਿਕ ਸੰਸਕਾਰਾਂ ਅਤੇ ਮੁਹਾਣ ਵਾਲੀ ਹੈ। ਗੁਰੂ ਸਾ ਹਿਬਾਨ ਦੁਆਰਾ ਦਿਤਾ ਦੈਵੀ ਸੰਦੇਸ਼ ਸਮੇਂ ਤੇ ਸਥਾਨ ਦੇ ਬੰਧਨ ਵਿਚ ਨਹੀਂ। ਸੋ ਇਸ ਵਿਚ ਆਤਮਕ ਅਵਸਥਾ ਦਾ ਉਮਰ ਦੇ ਤਕਾਜ਼ੇ ਨਾਲ ਕੋਈ ਵਾਸਤਾ ਨਹੀਂ। ਇਸੇ ਲਈ ਗੁਰਬਾਣੀ ਵਿਚ ਆਤਮਕ ਰੰਗ ਵਿਚ ਰੰਗੇ ਬਚੇ, ਬਜ਼ੁਰਗਾਂ ਸਮਾਨ ਹਨ ਅਤੇ ਨਾਮ ਵਿਹੂਣੇ ਬਜ਼ੁਰਗ, ਬਚਿਆਂ ਸਮਾਨ ਮੰਨੇ ਗਏ ਹਨ। ਛੋਟੇ ਸਾਹਿਬਜ਼ਾਦੇ ਗੁਰੂ ਸਪੁਤਰ ਹਨ। ਉਹਨਾਂ ਦੀ ਆਤਮਕ ਅਮੀਰੀ ਦਾ ਪ੍ਰਮਾਣ ਉਹਨਾਂ ਦੀ ਸ਼ਹਾਦਤ ਅਤੇ ਸ਼ਹਾਦਤ ਦਾ ਸਮੁਚਾ ਵਰਤਾਰਾ ਹੈ। ਅਨੇਕਾਂ ਸ਼ਹਾਦਤਾਂ ਦੇ ਮਾਰਗ ਦਰਸ਼ਕ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕਿਸੇ ਇਕ ਰਾਸ਼ਟਰੀ ਦਿਵਸ ਨਾਲ ਤੁਲਨਾਉਣਾ ਉਹਨਾਂ ਦੀ ਸ਼ਖ਼ਸੀਅਤ ਅਤੇ ਸ਼ਹਾਦਤ ਦੋਹਾਂ ਦੇ ਬਰਾਬਰ ਨਹੀਂ।

ਸਰੀਰਕ ਤੌਰ ’ਤੇ ਛੋਟੀ ਉਮਰ ਦੇ ਬਾਵਜੂਦ ਉਹ ਆਤਮਕ ਸੁਰਤ ਦੇ ਪਧਰ ’ਤੇ ਅਥਾਹ ਜਾਗਰੂਕ ਹਨ। ਇਤਿਹਾਸਕ ਲਿਖਤਾਂ ਵਿਚੋਂ ਇਸ ਵਾਰਤਾਲਾਪ ਦੇ ਮਿਲਦੇ ਉਲੇਖ ਅਨੁਸਾਰ ਛੋਟੇ ਸਾਹਿਬਜ਼ਾਦੇ ਮਾਸੂਮੀਅਤ ਅਵਸਥਾ ਵਿਚ ਵੀ ਸੂਬੇ ਦੀ ਕਚਹਿਰੀ ਵਿਚ ਪਹੁੰਚਣ ਤੋਂ ਲੈ ਕੇ ਅਖੀਰ ਤਕ ਸਰੀਰਕ ਤੇ ਮਾਨਸਕ ਝੁਕਾਵਾਂ ਤੋਂ ਮੁਕੰਮਲ ਮੁਕਤ ਰਹੇ। ਉਹਨਾਂ ਦੇ ਬੋਲਾਂ ਤੇ ਹਾਵ-ਭਾਵਾਂ ਤੋਂ ਉਹਨਾਂ ਦੀ ਦਿਬ ਦ੍ਰਿਸ਼ਟੀ, ਸਹਿਜ ਅਤੇ ਸੂਝ-ਬੂਝ ਦੇ ਦੈਵੀ ਗੁਣਾਂ ਦਾ ਪ੍ਰਗਟਾਵਾ ਹੁੰਦਾ ਹੈ ਜਿਹੜੇ ਗੁਰਬਾਣੀ ਵਿਚ ਗੁਰਮੁਖ ਜਾਂ ਜੀਵਨ ਮੁਕਤ ਮਹਾਂਪੁਰਸ਼ ਦੇ ਦਰਸਾਏ ਗਏ ਹਨ ਅਤੇ ਜਿਹਨਾ ਦੇ ਧਾਰਨੀ ਨੂੰ ਉਚਤਮ ਅਧਿਆਤਮਕ ਅਵਸਥਾ ਦੀ ਪ੍ਰਾਪਤੀ ਲਈ ਕਿਸੇ ਵਿਸ਼ੇਸ਼ ਸਾਧਨਾ ਜਾਂ ਸ਼ਾਸਤਰੀ ਵਿਚਾਰਾਂ (ਪੁੰਨ-ਪਾਪ) ਵਿਚ ਉਲਝਣ ਦੀ ਲੋੜ ਨਹੀਂ। ਉਹਨਾਂ ਦੇ ਕਥਨਾਂ ਵਿਚੋਂ ਜਿਥੇ ਉਹਨਾਂ ਦੀ ‘ਜੀਵਨ ਮੁਕਤ’ ਅਵਸਥਾ ਦਾ ਦਰਸ਼ਨ ਹੁੰਦਾ, ਉਥੇ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੈਵੀ ਸ਼ਖ਼ਸੀਅਤ ਬਾਰੇ ਉਹਨਾਂ ਦਾ ਅਗੰਮੀ ਅਨੁਭਵ ਪ੍ਰਕਾਸ਼ਮਾਨ ਹੁੰਦਾ ਹੈ। ਸਵੈਮਾਣ, ਅਣਖ, ਬੀਰਤਾ, ਕੁਰਬਾਨੀ, ਪਰਉਪਕਾਰ ਜਿਹੇ ਗੁਣਾਂ ਦੇ ਪ੍ਰੇਰਕ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੀ ਸ਼ਹਾਦਤ ਨੇ ਪੰਜਾਬੀ ਸਭਿਆਚਾਰ ਦੀ ਗਾਇਨ ਪਰੰਪਰਾ ਨੂੰ ਵਡੇ ਪਧਰ ’ਤੇ ਪ੍ਰਭਾਵਿਤ ਕੀਤਾ ਹੈ। ਸਿਖ ਬਚਿਆਂ ਤੇ ਨੌਜਵਾਨ ਪੀੜੀ ਨੂੰ ਧਰਮ ਤੇ ਵਿਰਾਸਤ ਦੇ ਆਤਮਕ ਮੰਡਲ ਵਿਚ ਪਰਪਕ ਰਹਿਣ ਦੇ ਆਸ਼ੇ ਤੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਰਤਾ ਤੋਂ ਉਪਰ ਕੋਈ ਇਤਿਹਾਸਕ ਬਿਰਤਾਂਤ, ਕਥਾ ਨਹੀਂ। ਸਾਲਾਨਾ ਸ਼ਹੀਦੀ ਸਭਾ ’ਤੇ ਹੋਰ ਸਮਾਗਮਾਂ ਨਾਲੋਂ ਜ਼ਿਆਦਾ ਇਕਤਰਤਾ ਹੋਣ ਦਾ ਰਿਕਾਰਡ ਵੀ ਇਹਨਾਂ ਸ਼ਹਾਦਤਾਂ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਦਾ ਸੂਚਕ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਚ ਸਿਖ ਇਤਹਾਸ ਦਾ ਅਜਿਹਾ ਬਿਰਤਾਂਤ ਹੈ ਜਿਹੜਾ ਪੂਰਵ-ਇਤਿਹਾਸਕ ਕਥਾਵਾਂ ਨੂੰ ਵੀ ਮਾਤ ਪਾਉਂਦਾ ਹੈ। ਇਸ ਨੂੰ ਬਿਆਨ ਕਰਨ ਲਈ ਕਿਸੇ ‘ਪੌਰਾਣਿਕ ਕਥਾ’ ਦੇ ਹਵਾਲਿਆਂ ਅਤੇ ਮੁਹਾਵਰੇ ਦੀ ਲੋੜ ਨਹੀਂ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਿਰਤਾਂਤ ਵਿਸ਼ਵ ਇਤਿਹਾਸ ਦੀ ਯਥਾਰਥਕ ‘ਮਹਾਨ ਕਥਾ’ ਹੈ ਨਾ ਕਿ ਕਿਸੇ ਸੀਮਤ ਅਤੇ ਇਕਹਿਰੀ ਮਹਤਤਾ ਵਾਲੇ ਸਰਕਾਰੀ ਦਿਵਸ ਦੀ ਮੁਥਾਜ।

‘ਬਾਲ ਦਿਵਸ’ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਰਕੇ ਮਨਾਉਣ ਨਾਲ ਬਾਲ ਦਿਵਸ ਦੀ ਮਹਾਨਤਾ ਤਾਂ ਜ਼ਰੂਰ ਵਧ ਸਕਦੀ ਹੈ ਪਰ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸਖਸ਼ੀਅਤ ਤੇ ਸ਼ਹਾਦਤ ਨੂੰ ਸੀਮਤ ...
Show more...
10 months ago
8 minutes 28 seconds

Sikh Pakh Podcast
ਭਾਈ ਨਰਾਇਣ ਸਿੰਘ ਵੱਲੋਂ ਕੀਤੇ ਖੜਾਕ ਬਾਰੇ ਭਾਈ ਦਲਜੀਤ ਸਿੰਘ ਦਾ ਬਿਆਨ
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥ 

੧੯ ਮੱਘਰ ਨਾਨਕਸ਼ਾਹੀ ਸੰਮਤ ੫੫੬ ਨੂੰ ਭਾਈ ਨਰਾਇਣ ਸਿੰਘ ਵੱਲੋਂ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੀ ਬਾਹਰੀ ਪਰਿਕਰਮਾ ਵਿੱਚ ਸਥਿਤ ਘੰਟਾ ਘਰ ਡਿਓੜੀ ਦੇ ਬਾਹਰ-ਵਾਰ ੧੭੫ ਇੰਡੀਅਨ ਸੁਰਖਿਆ ਦਸਤਿਆਂ ਦੀ ਰਾਖੀ ਵਿਚ ਬਰਛਾ ਬਰਦਾਰ ਦੀ ਹੈਸੀਅਤ ਵਿੱਚ ਤਾਇਨਾਤ ਸੁਖਬੀਰ ਸਿੰਘ ਬਾਦਲ ਦੇ ਸਨਮੁਖ ਅਗਨੀ ਸਸ਼ਤਰ ਦਾ ਜੋ ਖੜਾਕ ਕੀਤਾ ਹੈ ਉਹ ਇਕ ਅਤਿ ਸੰਜੀਦਾ ਮਸਲਾ ਹੈ। 

ਸਿੱਖਾਂ ਦੇ ਕਈ ਹਿੱਸਿਆਂ ਨੇ ਭਾਈ ਨਰਾਇਣ ਸਿੰਘ ਵੱਲੋਂ ਕੀਤੀ ਕਾਰਵਾਈ ਦੇ ਸਮੇਂ ਅਤੇ ਸਥਾਨ ਬਾਰੇ ਇਤਰਾਜ਼ ਜ਼ਾਹਿਰ ਕੀਤੇ ਹਨ। ਭਾਈ ਨਰਾਇਣ ਸਿੰਘ ਖਾਲਸਾ ਪੰਥ ਨੂੰ ਸਮਰਪਿਤ ਇਕ ਗਿਆਨਵਾਨ, ਜਾਂਬਾਜ਼, ਸੰਗਰਾਮੀ, ਸਿਦਕਵਾਨ ਤੇ ਨਿਸ਼ਕਾਮ ਸਖਸ਼ੀਅਤ ਹਨ ਅਤੇ ਆਪਣੇ ਵੱਲੋਂ ਚੁੱਕੇ ਕਦਮ ਦੇ ਸਮੇਂ ਤੇ ਸਥਾਨ ਦੀ ਚੋਣ ਬਾਰੇ ਉਹ ਹੀ ਬਿਹਤਰ ਸਪਸ਼ਟ ਕਰ ਸਕਦੇ ਹਨ। 

ਵਿਆਪਕ ਰਾਜਸੀ ਹਾਲਾਤ ਨੂੰ ਵਿਚਾਰਦਿਆਂ ਇਹ ਗੱਲ ਪਰਤੱਖ ਹੈ ਕਿ ਇਸ ਸਮੇਂ ਸਿੱਖ ਦਿੱਲੀ ਦਰਬਾਰ ਦੇ ਜ਼ਬਰ ਦੀ ਕੌਮਾਂਤਰੀ ਮੁਹਿੰਮ ਅਤੇ ਤੇਜੀ ਨਾਲ ਬਦਲ ਰਹੇ ਅੰਤਰ-ਰਾਸ਼ਟਰੀ ਹਾਲਾਤ ਕਰਕੇ ਚੁਣੌਤੀਆਂ ਭਰਪੂਰ ਦੌਰ ਵਿਚੋਂ ਲੰਘ ਰਹੇ ਹਨ। ਅਜਿਹੇ ਵਿਚ ਸਿੱਖਾਂ ਦੇ ਅੰਦਰੂਨੀ ਖੇਮਿਆਂ ਵਿਚ ਵਾਪਰਨ ਵਾਲੀ ਹਿੰਸਾ ਹਾਲਾਤ ਨੂੰ ਹੋਰ ਪੇਚੀਦਾ ਕਰਕੇ ਸਿੱਖਾਂ ਨੂੰ ਦਰਪੇਸ਼ ਚੁਣੌਤੀਆਂ ਵਿਚ ਹੋਰ ਵਾਧਾ ਕਰ ਸਕਦੀ ਹੈ। ਰਾਜਸੀ ਰਣਨੀਤੀ ਦੇ ਪੱਖ ਤੋਂ ਸਿੱਖਾਂ ਨੂੰ ਅੰਦਰੂਨੀ ਹਿੰਸਾ ਤੋਂ ਬਚ ਕੇ ਰਹਿਣ ਦੀ ਲੋੜ ਹੈ।

ਭਾਈ ਨਰਾਇਣ ਸਿੰਘ ਵੱਲੋਂ ਵਰਤਾਈ ਗਈ ਘਟਨਾ ਅਚਾਨਕ ਜਾਂ ਕਿਸੇ ਖਲਾਅ ਵਿਚੋਂ ਪੈਦਾ ਨਹੀਂ ਹੋਈ ਤੇ ਨਾ ਹੀ ਇਸ ਨੂੰ ਸਹੀ ਜਾਂ ਗਲਤ ਦੀ ਸੀਮਤ ਧਾਰਨਾ ਰਾਹੀਂ ਸਮਝਿਆ ਜਾ ਸਕਦਾ ਹੈ। ਇਸ ਦੀ ਪਿੱਠਭੂਮੀ ਵਿਚ ਬਾਦਲ ਦਲ ਨੁਮਾ ਅਕਾਲੀ ਕਹਾਉਣ ਵਾਲੇ ਵੱਖ ਵੱਖ ਧੜਿਆਂ ਵੱਲੋਂ ਬੀਤੇ ਕਰੀਬ ਪੰਜ ਦਹਾਕਿਆਂ ਦੌਰਾਨ ਗੁਰੂ ਗ੍ਰੰਥ, ਗੁਰੂ ਖਾਲਸਾ ਪੰਥ ਅਤੇ ਪੰਜਾਬ ਦੇ ਹਿਤਾਂ ਨਾਲ ਕੀਤੇ ਵਿਸਾਹ ਘਾਤ ਦਾ ਲੰਮਾ ਇਤਿਹਾਸ ਪਿਆ ਹੈ। 

ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਖਾਲਸਾ ਪੰਥ ਉੱਤੇ ਸੂਖਮ ਅਤੇ ਸਥੂਲ ਹਮਲੇ (ਗੁਰੂ ਪਾਤਿਸ਼ਾਹ ਦੇ ਸਵਾਂਗ ਤੇ ਸ਼ਬਦ ਗੁਰੂ ਵਿਰੋਧੀ ਅਮਲ ਤੋਂ ਲੈ ਕੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਘੋਰ ਬੇਅਦਬੀ ਤੱਕ) ਕਰਨ ਵਾਲੇ ਗੁਰੂ ਦੋਖੀ ਸਿਰਸੇ ਵਾਲੇ ਪਾਖੰਡੀ ਨਾਲ ਸਾਂਝ, ਸਿੱਖਾਂ ’ਤੇ ਜ਼ਬਰ ਕਰਨ ਵਾਲੇ ਪੁਲਿਸ ਅਫਸਰਾਂ ਨਾਲ ਸਹਿਯੋਗ ਕਰਨ ਅਤੇ ਉਹਨਾਂ ਦੀ ਪੁਸ਼ਤਪਨਾਹੀ ਕਰਨ, ਸੌਦਾ ਸਾਧ ਮੁਆਫੀ ਕਾਂਡ ਵਿਚ ਅਕਾਲ ਤਖਤ ਸਾਹਿਬ ਦੀ ਸਿਰਮੌਰਤਾ ਨੂੰ ਢਾਹ ਲਾਉਣ, ਸੌਦਾ ਸਾਧ ਮੁਆਫੀ ਕਾਂਡ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਰਾਜਸੀ ਹਿੱਤ ਲਈ ਵਰਤ ਕੇ ਉਸਦੀ ਧਾਰਮਿਕ ਸ਼ਾਖ ਨੂੰ ਖੋਰਾ ਲਾਉਣ ਅਤੇ ਪੰਥਕ ਮੁੱਦਿਆਂ ਨੂੰ ਵਿਸਾਰ ਕੇ ਅਕਾਲੀ ਦਲ ਨੂੰ ਇੱਕ ਪੰਜਾਬੀ ਪਾਰਟੀ ਬਣਾਉਣ ਦੇ ਗੁਨਾਹ ਸੁਖਬੀਰ ਬਾਦਲ ਨੇ ਖੁਦ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਖੜ੍ਹੇ ਹੋ ਕੇ ਕਬੂਲੇ ਹਨ। ਇਸ ਤੋਂ ਇਲਾਵਾ ਦੇਸ ਪੰਜਾਬ ਦੇ ਹਿਤਾਂ ਨੂੰ ਆਪਣੀਆਂ ਰਾਜਸੀ ਲਾਲਸਾਵਾਂ ਉੱਤੋਂ ਕੁਰਬਾਨ ਕਰਨ ਦਾ ਹਿਸਾਬ ਹੋਣਾ ਅਜੇ ਬਾਕੀ ਹੈ। 

ਸੋ ੧੯ ਮੱਘਰ ਵਾਲੀ ਘਟਨਾ ਜਿਸ ਮਹੌਲ ਦੀ ਉਪਜ ਹੈ ਉਹ ਮਹੌਲ ਸਿਰਜਣ ਲਈ ਬਾਦਲ ਦਲ ਦੀ ਸਮੁੱਚੀ ਮੌਜੂਦਾ ਤੇ ਸਾਬਕਾ ਅਗਵਾਈ (ਲੀਡਰਸ਼ਿੱਪ) ਅਤੇ ਮੌਜੂਦਾ ਜਥੇਦਾਰ, ਜਿਹਨਾ ਇੰਨੇ ਗੰਭੀਰ ਗੁਨਾਹਾਂ ਦੇ ਕਬੂਲਨਾਮੇ ਬਾਰੇ ਇਕ ਅਧੂਰਾ ਤੇ ਪੰਥਕ ਕਸੌਟੀ ਪੱਖੋਂ ਬਿਲਕੁਲ ਕੱਚਾ ਫੈਸਲਾ ਕੀਤਾ ਹੈ, ਸਮੂਹਕ ਰੂਪ ਵਿੱਚ ਜਿੰਮੇਵਾਰ ਹਨ। 

ਪੰਥ ਨੂੰ ਸਮਰਪਿਤ ਇਕ ਸਿਦਕੀ ਤੇ ਸਿਰੜੀ ਸਿੱਖ ਵੱਲੋਂ ੧੯ ਮੱਘਰ ਵਾਲੀ ਘਟਨਾ ਅੰਜਾਮ ਦੇਣੀ ਬਾਦਲ ਦਲੀਆਂ, ਸਮੂਹ ਸਿੱਖਾਂ ਅਤੇ ਖਾਲਸਾ ਪੰਥ ਲਈ ਗੰਭੀਰ ਚਿੰਤਨ ਦਾ ਸਬੱਬ ਬਣਨੀ ਚਾਹੀਦੀ ਸੀ। ਪਰ ਬਾਦਲ ਦਲ ਦੇ ਆਗੂਆਂ ਨੇ ਇਸ ਘਟਨਾ ਤੋਂ ਬਾਅਦ ਖਾਲਸਾ ਪੰਥ ਦੀ ਖਾੜਕੂ ਲਹਿਰ ਨੂੰ ਨਿੰਦਣ ਦਾ ਪੈਂਤੜਾ ਲੈ ਕੇ ਆਪਣੇ ਹੋਸ਼ੇਪਣ ਦਾ ਮੁਜਾਹਿਰਾ ਕੀਤਾ ਹੈ। ਇਸ ਘਟਨਾ ਤੋਂ ਬਾਅਦ ਬਾਦਲ ਦਲੀਏ ਸਭ ਪਰਦੇ ਲਾਹ ਕੇ ਕੇਂਦਰ ਦੀ ਸੱਤਾਧਾਰੀ ਭਾਜਪਾ ਦੀ ਖੁਸ਼ਨੂਦੀ ਹਾਸਿਲ ਕਰਨ ਲਈ ਜਿਸ ਹੱਦ ਤੱਕ ਗਏ ਹਨ ਉਹ ਦਰਸਾਉਂਦਾ ਹੈ ਕਿ ਨਾ ਤਾਂ ਇਹ ਮੌਜੂਦਾ ਹਾਲਾਤ ਨੂੰ ਸਮਝ ਰਹੇ ਹਨ ਤੇ ਨਾ ਹੀ ਇਹਨਾ ਬੀਤੇ ਤੋਂ ਕੁਝ ਸਿੱਖਿਆ ਹੈ। 

ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਵੱਲੋਂ ਮਤਾ ਪਾ ਕੇ ਭਾਈ ਨਰਾਇਣ ਸਿੰਘ ਚੌੜਾ ਨੂੰ ਪੰਥ ਵਿਚੋਂ ਛੇਕਣ ਲਈ ਆਪਣੇ ਵੱਲੋਂ ਲਗਾਏ ਗਏ ਜਥੇਦਾਰਾਂ ਨੂੰ ਕਹਿਣਾ ਸਰਾਸਰ ਗਲਤ ਅਤੇ ਰੱਦ ਕਰਨਯੋਗ ਕਾਰਵਾਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਚੁੱਕਿਆ ਇਹ ਕਦਮ ਦਰਸਾਉਂਦਾ ਹੈ ਕਿ ਸ਼੍ਰੋਮਣੀ ਕਮੇਟੀ ਨਿਰਪੱਖ ਨਹੀ ਸਗੋਂ ‘ਨੈਤਿਕ ਤੌਰ ਉਤੇ ਅਗਵਾਈ ਦੇ ਅਯੋਗ’ ਲੀਡਰਸ਼ਿਪ ਦੇ ਦਬਾਅ ਵਿੱਚ ਹੈ ਅਤੇ ਉਹ ਅਜੇ ਵੀ ਤਖਤ ਸਾਹਿਬਾਨ ਦੇ ਜਥੇਦਾਰਾਂ ਦੀ ਬਾਦਲ ਦਲ ਦੇ ਰਾਜਸੀ ਮੁਫਾਦਾਂ ਲਈ ਵਰਤੋਂ ਕਰਨ ਉੱਤੇ ਤੁਲੇ ਹੋਏ ਹਨ ਜਿਹਾ ਕਿ ਉਹਨਾ ੨੦੧੫ (ਈ.) ਵਿਚ ਸਿਰਸੇ ਵਾਲੇ ਪਾਖੰਡੀ ਨੂੰ ਮਾਫੀ ਦਿਵਾ ਕੇ ਕੀਤਾ ਸੀ। ਬਾਦਲਕੇ ਅਜੇ ਵੀ ਉਹੀ ਕੁਝ ਕਰ ਰਹੇ ਹਨ ਜਿਸ ਕਰਕੇ ਉਹ ਸਿੱਖਾਂ ਵੱਲੋਂ ਰੱਦ ਕੀਤੇ ਗਏ ਹਨ। ਇਹ ਇਹਨਾ ਦੇ ਹੰਕਾਰੀ ਵਤੀਰੇ ਦਾ ਸੂਚਕ ਹੈ ਤੇ ਇਹੀ ਇਹਨਾ ਦੇ ਹਾਸ਼ੀਆਗ੍ਰਸਤ ਹੋਣ ਦਾ ਇਕ ਵੱਡਾ ਕਾਰਨ ਵੀ ਹੈ।

ਬਾਦਲ ਦਲ ਦੇ ਰਾਜਸੀ ਆਗੂਆਂ ਵੱਲੋਂ ਕੀਤੀ ਬਿਆਨਬਾਜ਼ੀ, ਸ਼੍ਰੋਮਣੀ ਕਮੇਟੀ ਵੱਲੋਂ ਭਾਈ ਚੌੜਾ ਨੂੰ ਖਾਲਸਾ ਪੰਥ ਵਿਚੋਂ ਛੇਕਣ ਦੇ ਮਤੇ ਅਤੇ ਜਥੇਦਾਰਾਂ ਵਲੋਂ ਕੀਤੇ ਦਿਸ਼ਾਹੀਣ ਫੈਸਲੇ ਨੇ ਸਿੱਖਾਂ ਵਿਚ ਅੰਦਰੂਨੀ ਕੁੜੱਤਣ ਨੂੰ ਹੋਰ ਵਧਾਉਣ ਦਾ ਕੰਮ ਕੀਤਾ ਹੈ। ਅਜਿਹਾ ਕਰਕੇ ਇਹ ਸਭ ਜਾਣੇ ਅਣਜਾਣੇ ਵਿੱਚ ਭਾਜਪਾ ਦੇ ਸਿੱਖਾਂ ਵਿਚਲੇ ਪਾੜੇ ਨੂੰ ਹੋਰ ਵਧਾਉਣ ਦੇ ਏਜੰਡੇ ਨੂੰ ਹੀ ਪੂਰਾ ਕਰ ਰਹੇ ਹਨ।

ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਸਿਰਜੇ ਜਾ ਰਹੇ ਬਿਰਤਾਂਤ ਪਿੱਛੇ ਦਿੱਲੀ ਦਰਬਾਰ ਦੀ ਸੱਤਾਧਾਰੀ ਧਿਰ ਭਾਜਪਾ ਦੀ ਭੂਮਿਕਾ ਨੂੰ ਘਟਾ ਕੇ ਨਹੀਂ ਵੇਖਣਾ ਚਾਹੀਦਾ। ਭਾਜਪਾ ...
Show more...
11 months ago
6 minutes 16 seconds

Sikh Pakh Podcast
ਮਨੁੱਖੀ ਹੱਕਾਂ ਦਾ ਪਹਿਰੇਦਾਰ ਸੀ ਜਸਵੰਤ ਸਿੰਘ ਖਾਲੜਾ
ਮਨੁੱਖੀ ਅਧਿਕਾਰਾਂ ਦੇ ਮਹਾਨ ਪਹਿਰੇਦਾਰਾਂ ਦੀ ਜੇਕਰ ਗਿਣਤੀ ਕੀਤੀ ਜਾਵੇ ਤਾਂ ਕੁਝ ਨਾਂਅ ਜਿਵੇਂ ਜੌਨ ਡਬਲਿਊ. ਸਟੀਫਨ, ਇਬਰਾਹੀਮ ਲਿੰਕਨ, ਐੱਮ. ਲੀਆਨੋ ਜਪਾਟਾ, ਮਾਰਟਿਨ ਲੂਥਰ ਕਿੰਗ, ਮੋਰਿਨ ਓਡਿਨ, ਧੀਰੇਂਦਰਨਾਥ ਦੱਤ ਆਦਿ ਪ੍ਰਮੁੱਖ ਹਨ। ਇਨ੍ਹਾਂ ਤੋਂ ਇਲਾਵਾ ਕੁਝ ਹੋਰ ਵੀ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਪਹਿਰੇਦਾਰ ਹੋਏ ਹਨ ਪਰ ਇਨ੍ਹਾਂ 'ਚ ਇਕ ਨਾਂਅ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਵੀ ਹੈ, ਜਿਨ੍ਹਾਂ ਨੇ ਸਰਕਾਰ ਦੇ ਦਬਾਅ ਨੂੰ ਦਰਕਿਨਾਰ ਕਰਕੇ ਇਨਸਾਨੀਅਤ ਪ੍ਰਤੀ ਆਪਣੇ ਫਰਜ਼ ਨਿਭਾਉਂਦਿਆਂ ਆਪਣਾ ਆਪ ਕੁਰਬਾਨ ਕਰ ਦਿੱਤਾ। 1980 ਤੋਂ ਬਾਅਦ ਪੰਜਾਬ 'ਚ ਖਾੜਕੂ ਲਹਿਰ ਨੂੰ ਦਬਾਉਣ ਲਈ ਪੰਜਾਬ ਪੁਲਿਸ ਨੇ ਬਿਨਾਂ ਜਾਂਚ-ਪਰਖ ਦੇ ਜਿਸ ਤਰ੍ਹਾਂ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਬੇਕਸੂਰ ਲੋਕਾਂ ਨੂੰ ਲਾਸ਼ਾਂ 'ਚ ਤਬਦੀਲ ਕੀਤਾ, ਇਸ ਤਰ੍ਹਾਂ ਦੀ ਮਿਸਾਲ ਇਤਿਹਾਸ 'ਚ ਕਿਤੇ ਵੀ ਨਹੀਂ ਮਿਲਦੀ। ਜਦੋਂ ਪੰਜਾਬ ਅਣਗਿਣਤ ਨੌਜਵਾਨਾਂ ਦੀਆਂ ਲਾਸ਼ਾਂ 'ਚ ਤਬਦੀਲ ਹੋ ਰਿਹਾ ਸੀ ਤਾਂ ਉਸ ਸਮੇਂ ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਹਾਅ ਦਾ ਨਾਅਰਾ ਮਾਰਿਆ ਸੀ। ਪਿਤਾ ਸ. ਕਰਤਾਰ ਸਿੰਘ ਅਤੇ ਮਾਤਾ ਮੁਖਤਿਆਰ ਕੌਰ ਦੇ ਘਰ 2 ਨਵੰਬਰ, 1952 ਨੂੰ ਖਾਲੜਾ ਕਸਬੇ 'ਚ ਜਨਮਿਆ ਜਸਵੰਤ ਸਿੰਘ ਇਕ ਅਣਖੀਲਾ ਨਿਡਰ ਜਰਨੈਲ ਸੀ।

ਜਸਵੰਤ ਸਿੰਘ ਨੇ 1969 'ਚ ਦਸਵੀਂ ਪਾਸ ਕਰਨ ਤੋਂ ਬਾਅਦ ਬੀੜ ਬਾਬਾ ਬੁੱਢਾ ਕਾਲਜ 'ਚ ਦਾਖ਼ਲਾ ਲਿਆ। 1973 'ਚ ਕਾਲਜ ਦੀ ਪੜ੍ਹਾਈ ਪੂਰੀ ਕੀਤੀ ਅਤੇ 1974 'ਚ ਸਰਕਾਰੀ ਨੌਕਰੀ ਮਿਲ ਗਈ। ਆਪ ਪੰਚਾਇਤ ਸਕੱਤਰ ਬਣ ਗਏ। ਅਗਸਤ 1981 'ਚ ਸ. ਜਸਵੰਤ ਸਿੰਘ ਖਾਲੜਾ ਦਾ ਵਿਆਹ ਬੀਬੀ ਪਰਮਜੀਤ ਕੌਰ ਨਾਲ ਹੋਇਆ। 1987 'ਚ ਤਕਰੀਬਨ 13 ਸਾਲ ਨੌਕਰੀ ਕਰਨ ਤੋਂ ਬਾਅਦ ਆਪ ਨੇ ਪੰਜਾਬ 'ਚ ਹੋ ਰਹੀਆਂ ਸਰਕਾਰੀ ਵਧੀਕੀਆਂ ਦੇ ਵਿਰੋਧ 'ਚ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਸਰਕਾਰ ਪਹਿਲਾਂ ਤਾਂ ਅਸਤੀਫ਼ਾ ਮਨਜ਼ੂਰ ਨਾ ਕਰੇ ਕਿ ਅਸਤੀਫ਼ਾ ਠੀਕ ਨਹੀਂ ਲਿਖਿਆ, ਸੋਧ ਕੇ ਭੇਜੋ। ਤਕਰੀਬਨ ਤਿੰਨ ਸਾਲ ਬਾਅਦ ਅਸਤੀਫ਼ਾ ਪ੍ਰਵਾਨ ਕੀਤਾ ਗਿਆ। ਅਸਤੀਫ਼ਾ ਪ੍ਰਵਾਨ ਕਰਨ ਦਾ ਕਾਰਨ ਅਸਲ 'ਚ ਜਸਵੰਤ ਸਿੰਘ ਖਾਲੜਾ ਦਾ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਪਿੱਛੇ ਹੱਥ ਧੋ ਕੇ ਪੈ ਜਾਣਾ ਸੀ। ਇਹ ਸਾਰੀ ਖੇਡ ਇਸ ਕਰਕੇ ਸ਼ੁਰੂ ਹੋਈ ਕਿਉਂਕਿ ਜਸਵੰਤ ਸਿੰਘ ਜਿਸ ਮਹਿਕਮੇ 'ਚ ਨੌਕਰੀ ਕਰਦੇ ਸਨ, ਉਸੇ ਦਫ਼ਤਰ 'ਚ ਉਨ੍ਹਾਂ ਦਾ ਇਕ ਸਾਥੀ ਲਾਪਤਾ ਹੋ ਗਿਆ ਸੀ। ਜਦੋਂ ਜਸਵੰਤ ਸਿੰਘ ਨੇ ਇਸ ਬਾਰੇ ਖ਼ੁਦ ਪੜਤਾਲ ਕੀਤੀ ਤਾਂ ਬੜੇ ਹੈਰਾਨੀਜਨਕ ਤੱਥ ਸਾਹਮਣੇ ਆਏ, ਕਿਉਂਕਿ ਉਨ੍ਹਾਂ ਨੇ ਦੇਖਿਆ ਸੀ ਕਿ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਨਾਲ ਲਗਦੇ ਸ਼ਮਸ਼ਾਨਘਾਟ ਤੋਂ ਮਜੀਠਾ, ਤਰਨ ਤਾਰਨ ਤੇ ਪੱਟੀ ਦੇ ਸ਼ਮਸ਼ਾਨਘਾਟਾਂ 'ਚ ਮਰੇ ਹੋਏ ਲੋਕਾਂ ਦੇ ਨਾਂਅ ਦਰਜ ਸਨ, ਜਿਨ੍ਹਾਂ ਦਾ ਪੁਲਿਸ ਵਲੋਂ ਅੰਤਿਮ ਸੰਸਕਾਰ ਕੀਤਾ ਗਿਆ ਸੀ। ਅਜਿਹੇ ਤਕਰੀਬਨ ਤਕਰੀਬਨ 25 ਹਜ਼ਾਰ ਨੌਜਵਾਨਾਂ ਦੇ ਨਾਂਅ ਦਰਜ ਮਿਲੇ। ਲੱਭਣ ਤਾਂ ਆਪਣੇ ਸਾਥੀ ਨੂੰ ਨਿਕਲੇ ਸਨ ਪਰ ਇਹ ਸਭ ਕੁਝ ਵੇਖ ਕੇ ਉਨ੍ਹਾਂ ਦੀਆਂ ਅੱਖਾਂ ਖੁੱਲ੍ਹੀਆਂ ਹੀ ਰਹਿ ਗਈਆਂ। ਬਸ, ਉਸੇ ਦਿਨ ਤੋਂ ਜਸਵੰਤ ਸਿੰਘ ਖਾਲੜਾ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਪਿੱਛੇ ਪੈ ਗਏ। ਪਿਤਾ ਸਰਦਾਰ ਕਰਤਾਰ ਸਿੰਘ ਨੇ ਸੋਚਿਆ ਕਿ ਪੰਜਾਬ ਦਾ ਮਾਹੌਲ ਠੀਕ ਨਹੀਂ, ਇਸ ਲਈ ਉਸ ਨੂੰ ਵਿਦੇਸ਼ ਚਲੇ ਜਾਣਾ ਚਾਹੀਦਾ ਹੈ।

ਪਰਿਵਾਰ ਦੇ ਕਹਿਣ 'ਤੇ ਆਪ 1990 'ਚ ਇੰਗਲੈਂਡ ਚਲੇ ਗਏ, ਉੱਥੇ ਜਾ ਕੇ ਰਾਜਸੀ ਸ਼ਰਨ ਲਈ। ਉੱਥੇ ਰਹਿ ਕੇ ਵੀ ਉਨ੍ਹਾਂ ਦਾ ਧਿਆਨ ਪਿੱਛੇ ਪੰਜਾਬ 'ਚ ਹੋ ਰਹੀਆਂ ਜ਼ਿਆਦਤੀਆਂ ਵੱਲ ਹੀ ਸੀ। ਕੰਮ 'ਚ ਧਿਆਨ ਨਾ ਲੱਗਣ ਕਾਰਨ ਸੰਨ 1993 'ਚ ਅਚਾਨਕ ਬਿਨਾਂ ਕਿਸੇ ਨੂੰ ਦੱਸੇ ਆਪਣੇ ਵਤਨ ਪੰਜਾਬ ਪਰਤ ਆਏ ਅਤੇ ਫਿਰ ਆ ਕੇ ਲੱਗ ਪਏ ਅੰਕੜੇ ਇਕੱਠੇ ਕਰਨ। ਪੰਜਾਬ ਅਤੇ ਕੇਂਦਰ ਸਰਕਾਰ ਵਲੋਂ ਕੋਈ ਜਵਾਬ ਨਾ ਮਿਲਣ ਕਾਰਨ ਆਪ ਦੁਖੀ ਹੋ ਕੇ ਮਾਰਚ 1995 'ਚ ਲਾਵਾਰਸ ਲਾਸ਼ਾਂ ਦੇ ਮਸਲੇ ਬਾਰੇ ਦੁਨੀਆ ਨੂੰ ਦੱਸਣ ਲਈ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਦੇ ਦੌਰੇ 'ਤੇ ਗਏ, ਜਿੱਥੇ ਉਨ੍ਹਾਂ ਲਾਵਾਰਸ ਲਾਸ਼ਾਂ ਸੰਬੰਧੀ ਇਕੱਠੇ ਕੀਤੇ ਸਾਰੇ ਵੇਰਵੇ ਤੇ ਸਬੂਤ ਦੁਨੀਆ ਦੇ ਲੋਕਾਂ ਅਤੇ ਕੈਨੇਡਾ ਦੀ ਸਰਕਾਰ ਤੇ ਪਾਰਲੀਮੈਂਟ ਸਾਹਮਣੇ ਰੱਖੇ। ਜਦੋਂ ਜਸਵੰਤ ਸਿੰਘ ਨੇ ਦੁਨੀਆ ਦੀ ਪੱਧਰ 'ਤੇ ਕਿਹਾ ਕਿ ਸਾਨੂੰ ਤਾਂ 25 ਹਜ਼ਾਰ ਦਾ ਹਿਸਾਬ ਚਾਹੀਦਾ ਹੈ। ਮੈਂ ਉਨ੍ਹਾਂ ਚਿਰ ਤੱਕ ਹੱਥ 'ਤੇ ਹੱਥ ਧਰ ਕੇ ਨਹੀਂ ਬਹਿ ਸਕਦਾ। ਸ. ਖਾਲੜੇ ਦਾ ਸਰਕਾਰ ਨਾਲ ਕੋਈ ਜ਼ਮੀਨ-ਜਾਇਦਾਦ ਦਾ ਰੌਲਾ ਨਹੀਂ ਸੀ, ਨਾ ਹੀ ਵੱਟ ਦਾ ਝਗੜਾ ਸੀ। ਬਸ, ਉਨ੍ਹਾਂ ਦੀ ਲੜਾਈ ਸਰਕਾਰ ਨਾਲ ਇਸ ਕਰਕੇ ਸੀ ਕਿ ਪੰਜਾਬ ਪੁਲਿਸ ਨੇ ਸੰਨ ਚੁਰਾਸੀ ਤੋਂ ਬਾਅਦ ਰਾਜ 'ਚ ਜਿਸ ਤਰ੍ਹਾਂ ਬੇਗੁਨਾਹ ਸਿੱਖ ਨੌਜਵਾਨਾਂ ਨੂੰ ਮਾਰਿਆ, ਉਹ ਉਨ੍ਹਾਂ ਦੀ ਜਵਾਬਦੇਹੀ ਤੈਅ ਕਰਵਾਉਣੀ ਚਾਹੁੰਦੇ ਸਨ।

ਪਰ ਇਹ ਸਰਕਾਰ ਨੂੰ ਮਨਜ਼ੂਰ ਨਹੀਂ ਸੀ। ਇਕ ਵਾਰ ਉਸ ਵੇਲੇ ਦੇ ਤਤਕਾਲੀ ਪੰਜਾਬ ਪੁਲਿਸ ਮੁਖੀ ਕੇ.ਪੀ.ਐੱਸ. ਗਿੱਲ ਨੇ ਅੰਮ੍ਰਿਤਸਰ 'ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਸੀ ਕਿ 'ਮਨੁੱਖੀ ਅਧਿਕਾਰਾਂ ਵਾਲੇ ਮੈਨੂੰ ਲਾਪਤਾ ਹੋਏ ਨੌਜਵਾਨਾਂ ਬਾਰੇ ਪੁੱਛਦੇ ਹਨ ਪਰ ਮੈਂ ਅੱਜ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਸਾਰੇ ਮੁੰਡੇ ਕੈਨੇਡਾ-ਅਮਰੀਕਾ 'ਚ ਨੌਕਰੀ ਕਰਨ ਗਏ ਹਨ' ਪਰ ਖਾਲੜਾ ਇਸ ਬਿਆਨ ਨਾਲ ਸਹਿਮਤ ਨਹੀਂ ਸਨ। ਉਨ੍ਹਾਂ ਦਾ ਸੰਘਰਸ਼ ਹੋਰ ਤੇਜ਼ ਹੁੰਦਾ ਗਿਆ। 5 ਸਤੰਬਰ, 1995 ਨੂੰ ਜਸਵੰਤ ਸਿੰਘ ਖਾਲੜਾ ਨੂੰ ਕਬੀਰ ਪਾਰਕ ਵਾਲੇ ਘਰ 'ਚੋਂ ਪੰਜਾਬ ਪੁਲਿਸ ਨੇ ਉਦੋਂ ਚੁੱਕ ਲਿਆ, ਜਦੋਂ ਉਹ ਆਪਣੀ ਕਾਰ ਧੋ ਰਹੇ ਸਨ। ਪਰਿਵਾਰ ਨੇ ਬਹੁਤ ਭਾਲ ਕੀਤੀ ਪਰ ਕਿਤੇ ਵੀ ਉਨ੍ਹਾਂ ਦਾ ਪਤਾ ਨਾ ਲੱਗਾ। ਪਰਿਵਾਰ ਨੂੰ ਮੁੱਖ ਗਵਾਹ ਦੇ ਰੂਪ 'ਚ ਇਕ ਸਾਬਕਾ ਪੁਲਿਸ ਮੁਲਾਜ਼ਮ ਕੁਲਦੀਪ ਸਿੰਘ ਬਚੜਾ ਨੇ ਬਹੁਤ ਸਾਥ ਦਿੱਤਾ। ਉਸ ਨੇ ਹੀ ਅਦਾਲਤ 'ਚ ਦੱਸਿਆ ਕਿ ਜਸਵੰਤ ਸਿੰਘ ਖਾਲੜਾ ਨੂੰ ਇਕ ਦਿਨ ਪੁਲਿਸ ਮੁਲਾਜ਼ਮਾਂ ਨੇ ਕੁੱਟਣਾ ਸ਼ੁਰੂ ਕਰ ਦਿੱਤਾ ਸੀ। ਇਸੇ ਦੌਰਾਨ ਕੁਲਦੀਪ ਨੂੰ ਗਰਮ ਪਾਣੀ ਦਾ ਗਿਲਾਸ ਲਿਆਉਣ ਲਈ ਕਿਹਾ ਗਿਆ। ਜਦੋਂ ਕੁਲਦੀਪ ਪਾਣੀ ਗਰਮ ਕਰ ਰਿਹਾ ਸੀ ਤਾਂ ਉਸ ਨੇ ਦੋ ਗੋਲੀਆਂ ਚੱਲਣ...
Show more...
1 year ago

Sikh Pakh Podcast
ਸ. ਗਜਿੰਦਰ ਸਿੰਘ ਦੇ ਲੇਖ ਸੰਗ੍ਰਹਿ ‘ਲਕੀਰ’ ਦੇ ਕੁਝ ਚੋਣਵੇਂ ਲੇਖਾਂ ’ਤੇ ਇਕ ਪੰਛੀ ਝਾਤ
(ਜਿਹਨਾਂ ਲੇਖਾਂ ਦਾ ਸੰਬੰਧ ਪੰਥ ਅਤੇ ਅਕਾਲ ਤਖ਼ਤ ਸਾਹਿਬ ਦੀ ਸਰਬ-ਉਚਤਾ ਨਾਲ ਹੈ)

ਸ: ਗਜਿੰਦਰ ਸਿੰਘ ਦਾ ਨਾਂਅ ਕਿਸੇ ਜਾਣ ਪਛਾਣ ਦਾ ਮਥਾਜ ਨਹੀਂ ਹੈ। ਹਾਲੇ ਥੋੜ੍ਹੇ ਹਫ਼ਤੇ ਹੀ ਪਹਿਲਾਂ ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਵਿਸ਼ਵ ਭਰ ਵਿੱਚ ਵੱਖ-ਵੱਖ ਸਿੱਖ ਸੰਸਥਾਵਾਂ ਨੇ ਉਨ੍ਹਾਂ ਦੇ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਏ ਹਨ। ਜਦੋਂ ਵੀ ਕੋਈ ਦੁਸ਼ਮਨ ਤਾਕਤ ਕਿਸੇ ਕੌਮ ਨੂੰ ਬਰਬਾਦ ਕਰਨਾ ਜਾਂ ਗੁਲਾਮ ਬਣਾਉਣਾ ਚਾਹੁੰਦੀ ਹੈ, ਉਹ ਸਭ ਤੋਂ ਪਹਿਲਾਂ, ਉਸ ਕੌਮ ਦੀਆਂ ਪ੍ਰਮੁੱਖ ਸੰਸਥਾਵਾਂ ਨੂੰ ਜਾਂ ਤਾਂ ਤਬਾਹ ਕਰ ਦਿੰਦੀ ਹੈ, ਜਾਂ (ਅਤੇ) ਉਨ੍ਹਾਂ ਦਾ ਮੌਲਿਕ ਸਰੂਪ ਬਦਲ ਦੇਂਦੀ ਹੈ, ਜਾਂ ਉਨ੍ਹਾਂ ‘ਤੇ ਕਬਜ਼ਾ ਕਰ ਲੈਂਦੀ ਹੈ। ਇਹ ਕਬਜ਼ਾ ਕਰਨ ਦੀ ਕਾਰਵਾਈ ਸਮੇਂ ਅਤੇ ਹਾਲਾਤ ਦੀ ਲੋੜ ਮੁਤਾਬਕ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ, ਕਦੇ ਤਾਕਤ ਦੀ ਸਿੱਧੀ ਵਰਤੋਂ ਕਰਕੇ, ਕਦੇ ਵਿੱਚ ਘੁਸਪੈਠ ਕਰਕੇ ਅਤੇ ਸਭ ਤੋਂ ਖ਼ਤਰਨਾਕ ਤਰੀਕਾ ਉਸ ਕੌਮ ਦੇ ਆਗੂਆਂ ਨੂੰ ਵੱਸ ਵਿੱਚ ਕਰਕੇ। ਹਿੰਦੂਤਵੀ ਸ਼ਕਤੀਆਂ ਸਿੱਖ ਕੌਮ ਦੀ ਅੱਡਰੀ ਤੇ ਸੁਤੰਤਰ ਹਸਤੀ ਮਿਟਾਉਣ ਲਈ ਕਿਵੇਂ ਬਾਨਣੂ ਬੰਨ ਰਹੀਆਂ ਹਨ, ਸ: ਗਜਿੰਦਰ ਸਿੰਘ ਨੇ ਆਪਣੇ ਲੇਖ ਸੰਗ੍ਰਹਿ ਲਕੀਰ ਵਿੱਚ ਜਿਥੇ ਹਿੰਦੂਤਵੀਆਂ ਦੇ ਉਕਤ ਹਮਲਿਆਂ ਤੋਂ ਬਚਣ ਲਈ ਪੰਥ ਨੂੰ ਕੁਝ ਸੁਝਾਅ ਦਿੱਤੇ ਹਨ, ਉਥੇ ਖਾਲਿਸਤਾਨ ਦੀ ਪ੍ਰਾਪਤੀ ਲਈ ਆਪਣੀ ਵਚਨਬੱਧਤਾ ਵੀ ਪ੍ਰਗਟਾਈ ਹੈ। ਸ: ਗਜਿੰਦਰ ਸਿੰਘ ਨੇ ਇਹ ਲੇਖ ਸੰਗ੍ਰਹਿ : ਧਰਤੀ ਉਤੇ ਪਹਿਲੀ ਖ਼ਾਲਸਈ ਹਕੂਮਤ ਕਰਨ, ਨਾਨਕਸ਼ਾਹੀ ਸਿੱਕੇ ਜਾਰੀ ਕਰਨ ਅਤੇ ਗੁਰੂ ਦੇ ਨਾਂ ਦੀ ਮੋਹਰ ਚਲਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਕੀਤਾ ਹੈ। ਲਕੀਰ ਲੇਖ ਸੰਗ੍ਰਿਹ ਦੇ ਦੱਸ ਪੰਨਿਆਂ ਦਾ ਬਹੁਤ ਹੀ ਭਾਵ ਪੂਰਤ ਮੁੱਖ ਬੰਦ ਮਾਣਯੋਗ ਕਰਮਜੀਤ ਸਿੰਘ ਪੱਤਰਕਾਰ ਚੰਡੀਗੜ੍ਹ ਨੇ ਲਿਖਿਆ ਹੈ। ਦਾਸ ਨੇ ਹੱਥਲੇ ਲੇਖ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੈ, ਪਹਿਲੇ ਹਿੱਸੇ ਵਿੱਚ, ਸਿੰਘ ਸਾਹਿਬ ਭਾਈ ਜਸਬੀਰ ਸਿੰਘ ਦੇ ਨਾਂ ਖੁੱਲ੍ਹਾ ਖ਼ਤ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਾਮਜ਼ਦਗੀ, ਬਿਪਰ ਸੰਸਕਾਰ ਅਤੇ ਸਿੱਖ ਸਿਆਸਤ - ਸਾਡਾ ਦ੍ਰਿਸ਼ਟੀਕੋਣ, ਲੇਖਾਂ ਦੇ ਕੁਝ ਅੰਸ਼ ਪਾਠਕਾਂ ਨਾਲ ਸਾਂਝੇ ਕੀਤੇ ਜਾਣਗੇ ਅਤੇ ਦੂਜੇ ਹਿੱਸੇ ਵਿੱਚ ਮੁੱਖ ਬੰਦ ਵਿੱਚੋਂ ਕੁਝ ਮਹੱਤਵਪੂਰਨ ਅੰਸ਼, ਪਾਠਕਾਂ ਦੀ ਦ੍ਰਿਸ਼ਟੀ ਗੋਚਰ ਕੀਤੇ ਜਾਣਗੇ। ਜਿਨ੍ਹਾਂ ਲੇਖਾਂ ਦਾ ਦਾਸ ਨੇ ਉੱਪਰ ਜ਼ਿਕਰ ਕੀਤਾ ਹੈ, ਉਨ੍ਹਾਂ ਦਾ ਕੇਵਲ ਸਾਰ ਅੰਸ਼ (ਸਮੁੱਚਾ ਲੇਖ ਨਹੀਂ) ਹੀ ਲਿਖਿਆ ਜਾਵੇਗਾ।

ਸਿੰਘ ਸਾਹਿਬ ਭਾਈ ਜਸਬੀਰ ਸਿੰਘ ਦੇ ਨਾਂ ਖੁੱਲ੍ਹਾ ਖ਼ਤ

ਮਾਰਚ 1988

ਸਿੰਘ ਸਾਹਿਬ ਜੀੳ, ਪੰਥ ਦੇ ਸਰਬਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਜ਼ਿੰਮੇਵਾਰੀਆਂ ਸੰਭਾਲਣ ਉੱਤੇ ਸਾਡੀ ਮੁਬਾਰਕਬਾਦ ਕਬੂਲ ਕਰੋ। 

ਆਪ ਜੀ ਹੁਣ ਸਮੁੱਚੇ ਪੰਥ ਲਈ ਸਾਂਝੀ ਸ਼ਖ਼ਸੀਅਤ ਹੋ। ਸਭ ਤੋਂ ਪਹਿਲੀ ਬੇਨਤੀ ਤਾਂ ਮੈਂ ਇਹੀ ਕਰਨੀ ਚਾਹਾਂਗਾ ਕਿ ਜਥੇਦਾਰ ਅਕਾਲ ਤਖ਼ਤ ਦੀ ਪਛਾਣ ਕਿਸੇ ਜਥੇ ਜਾਂ ਜਥੇਬੰਦੀ ਨਾਲ ਉਨ੍ਹਾਂ ਦੇ ਸਬੰਧਾਂ ਦੇ ਆਧਾਰ ‘ਤੇ ਨਹੀਂ ਰਹਿਣੀ ਚਾਹੀਦੀ। ਅਕਾਲ ਤਖ਼ਤ ਸਭ ਲਈ ਸਾਂਝਾ ਹੈ। ਸੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਿਸੇ ਇਕ ਸੰਪਰਦਾ ਜਾਂ ਧਿਰ ਦੇ ਵਿਚਾਰਾਂ ਜਾਂ ਫੈਸਲਿਆਂ ਨਾਲ ਨਹੀਂ ਜੁੜਨਾ ਚਾਹੀਦਾ। ਸੰਘਰਸ਼ ਕਰਦੀਆਂ ਜਥੇਬੰਦੀਆਂ ਦੇ ਸਮੇਂ ਦੀਆਂ ਸਰਕਾਰਾਂ ਨਾਲ ਸਮਝੌਤੇ ਹੁੰਦੇ ਅਤੇ ਟੁੱਟਦੇ ਰਹਿੰਦੇ ਹਨ।

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਿਸੇ ਜਥੇਬੰਦੀ ਜਾਂ ਜਥੇਬੰਦੀਆਂ ਵੱਲੋਂ ਕੀਤੇ ਹੋਏ ਸਮਝੌਤੇ ਵਿੱਚ ਸ਼ਾਮਿਲ ਹੋਣ ਜਾਂ ਉਸ ਉੱਤੇ ਤਈਦੀ ਦਸਤਖ਼ਤ ਹਰਗਿਜ਼ ਨਹੀਂ ਕਰਨੇ ਚਾਹੀਦੇ। ਜਥੇਦਾਰ ਸਾਹਿਬ ਨੂੰ ਲੋੜ ਪੈਣ ‘ਤੇ ਸਮੁੱਚੇ ਪੰਥਕ ਹਿੱਤਾਂ ਵਿੱਚ ਅਗਵਾਈ ਜਰੂਰ ਦੇਣੀ ਚਾਹੀਦੀ ਹੈ, ਪਰ ਕਿਸੇ ਧਿਰ ਜਾਂ ਧਿਰ ਵੱਲੋਂ ਕੀਤੇ ਹੋਏ ਸਮਝੌਤੇ ਦਾ ਪਾਬੰਦ ਨਹੀਂ ਹੋਣਾ ਚਾਹੀਦਾ।

ਪੰਥ ਵਿੱਚ ਧਰਮ ਅਤੇ ਸਿਆਸਤ ਦਾ ਸੁਮੇਲ, ਪੰਥ ਦੇ ਆਗੂਆਂ ਨੂੰ ਕਿਸੇ ਵੀ ਹੋਰ ਕੌਮ ਦੇ ਆਗੂਆਂ ਨਾਲੋਂ ਵਧੇਰੇ ਜ਼ਿੰਮੇਵਾਰ ਬਣਾਉਂਦਾ ਹੈ। ਸਿਆਸਤ ਵਿੱਚ ਪਏ ਹੋਏ ਵੱਖਰੇਵਿਆਂ ਨੂੰ ਮੇਟਣਾ ਸੌਖਾ ਹੁੰਦਾ ਹੈ। ਪਰ ਧਰਮ-ਕਰਮ ਵਿੱਚ ਪਏ ਹੋਏ ਵੱਖਰੇਵੇਂ ਇਕ ਵਾਰ ਜੜ੍ਹ ਫੜ ਜਾਣ ਤਾਂ ਉਨ੍ਹਾਂ ਨੂੰ ਮੇਟਣਾ ਬਹੁਤ ਔਖਾ ਹੁੰਦਾ ਹੈ।

ਅੰਤ ਵਿੱਚ ਮੈਂ ਇਹ ਵੀ ਸਪੱਸ਼ਟ ਕਰ ਦੇਣਾ ਆਪਣਾ ਫਰਜ਼ ਸਮਝਦਾ ਹਾਂ ਕਿ ਦਲ ਖ਼ਾਲਸਾ ਖਾਲਿਸਤਾਨ ਲਈ ਵਚਨਬੱਧ ਹੈ ਪਰ ਆਪਣੇ ਤੋਂ ਵੱਖ ਵਿਚਾਰ ਰੱਖਣ ਵਾਲਿਆਂ ਨੂੰ ਪੰਥ ਵਿਰੋਧੀ ਜਾਂ ਗ਼ਦਾਰ ਨਹੀਂ ਸਮਝਦਾ। ਅਸੀਂ ਪੰਥ ਦੀ ਪ੍ਰਵਾਨਤ ਮਰਿਯਾਦਾ ਤੇ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਵਿੱਚ ਦ੍ਰਿੜ ਯਕੀਨ ਰੱਖਦੇ ਹਾਂ। ਮੇਰੀ ਅਤੇ ਮੇਰੇ ਸਾਥੀਆਂ ਦੀ ਅਦਬ ਸਤਿਕਾਰ ਸਾਹਿਤ ਫ਼ਤਹਿ ਕਬੂਲ ਕਰੋ।

ਗਜਿੰਦਰ ਸਿੰਘ

(ਲਕੀਰ - ਪੰਨਾ 49 ਤੋਂ 51)

***

ਅਕਾਲ ਤਖ਼ਤ ਸਾਹਿਬ ਦੇ ਜਥੇਦਾਰੀ ਦੀ ਨਾਮਜ਼ਦਗੀ 

ਅਪ੍ਰੈਲ 1993

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਾਮਜ਼ਦਗੀ ਦਾ ਮਸਲਾ ਪਿਛਲੇ ਕਾਫੀ ਸਮੇਂ ਤੋਂ ਸਿੱਖ ਹਲਕਿਆਂ ਵਿੱਚ ਵਾਦ-ਵਿਵਾਦ ਦਾ ਵਿਸ਼ਾ ਬਣਿਆ ਆ ਰਿਹਾ ਹੈ। ਸਿੱਖਾਂ ਦੀਆਂ ਜਮਹੂਰੀ ਤੇ ਜੁਝਾਰੂ ਜਥੇਬੰਦੀਆਂ ਦੇ ਰੋਜ਼ ਹੀ ਨਵੇਂ ਬਿਆਨ ਅਤੇ ਸਿੱਖ ਲੇਖਕਾਂ ਦੇ ਲੇਖ ਇਸ ਵਿਸ਼ੇ ਤੇ ਪੜ੍ਹਨ ਨੂੰ ਮਿਲਦੇ ਹਨ। ਚੱਲ ਰਹੇ ਵਾਦ-ਵਿਵਾਦ ਦੇ ਦੌਰਾਨ ਹੀ ਕੁਝ ਦਿਨ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਦੇ ਜਥੇਦਾਰ ਪ੍ਰੋ: ਮਨਜੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦਾ ਐਕਟਿੰਗ ਜਥੇਦਾਰ ਵੀ ਨਾਮਜ਼ਦ ਕਰ ਦਿੱਤਾ ਗਿਆ ਹੈ। ਇਸ ਨਾਮਜ਼ਦਗੀ ਦਾ ਭਾਵੇਂ ਕੋਈ ਤਿੱਖਾ ਵਿਰੋਧ ਤਾਂ ਨਹੀਂ ਹੋਇਆ, ਪਰ ਅਸਹਿਮਤੀ ਦੀਆਂ ਸੁਰਾਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਵਿੱਚ ਸੁਣਾਈ ਦਿੰਦੀਆਂ ਹਨ।

ਵਾਦ-ਵਿਵਾਦ ਦੇ ਇਸ ਵਿਸ਼ੇ ਸਬੰਧੀ ਜੋ ਨੁਕਤੇ ਉਠਾਏ ਜਾ ਰਹੇ ਹਨ, ਉਨ੍ਹਾਂ ਵਿੱਚ ਮੁੱਖ ਨੁਕਤਾ ਇਹ ਹੈ ਕਿ,
Show more...
1 year ago

Sikh Pakh Podcast
ਸਿੱਖੀ ਸੁਰਤ ਨੂੰ ਭੰਗ ਕਰਨ ਵਾਲਾ ਰਾਹ ਗੁਰਮਤਿ ਦੇ ਤ੍ਰੈਕਾਲੀ ਕੌਤਕਾਂ ਦੀ ਫਿਲਮਕਾਰੀ
ਫ਼ਿਲਮਾਂ ਰਾਹੀਂ ਗੁਰੂ-ਇਤਿਹਾਸ ਜਾਂ ਸਿੱਖ-ਇਤਿਹਾਸ ਦੇ ਪ੍ਰਚਾਰ-ਪ੍ਰਸਾਰ ਦੇ ਹੱਕ 'ਚ ਇਕ ਇਹ ਦਲੀਲ ਵੀ ਦਿੱਤੀ ਜਾਂਦੀ ਹੈ ਕਿ ਜੇਕਰ ਪੁਰਾਤਨ ਸਮਿਆਂ ਤੋਂ ਸਾਡੇ ਇਤਿਹਾਸਕ ਗ੍ਰੰਥਾਂ ਅੰਦਰ ਸ਼ਬਦਾਂ ਰਾਹੀਂ ਸਿੱਖ ਇਤਿਹਾਸ ਦਾ ਚਿਤਰਣ ਕੀਤਾ ਗਿਆ ਹੈ ਤਾਂ ਫ਼ਿਲਮਾਂ ਰਾਹੀਂ ਇਸ ਦੇ ਚਿਤਰਨ 'ਤੇ ਇਤਰਾਜ਼ ਕਿਉਂ? ਦਰਅਸਲ ਸ਼ਬਦ ਅਤੇ ਫ਼ਿਲਮੀ ਦ੍ਰਿਸ਼ ਵਿਚ ਬੁਨਿਆਦੀ ਫ਼ਰਕ ਇਹ ਹੈ ਕਿ ਫ਼ਿਲਮ 'ਚ ਕੈਦ ਹੋਇਆ ਦ੍ਰਿਸ਼ ਇਕ ਬੱਝਵਾਂ ਬਿੰਬ ਸਿਰਜ ਦਿੰਦਾ ਹੈ ਅਤੇ ਉਹ ਅਹਿਸਾਸ ਨੂੰ ਹੋਰ ਮੌਲਣ ਵਿਗਸਣ ਦੀ ਖੁੱਲ੍ਹ ਨਹੀਂ ਦਿੰਦਾ। ਆਪਣੇ ਅਹਿਸਾਸ ਅਤੇ ਅਨੁਭਵ ਵਿਚੋਂ ਸਮਝ ਕੇ ਮੌਲਣ, ਵਿਗਸਣ ਅਤੇ ਰਹੱਸ ਨੂੰ ਮਾਣਨ ਦੀ ਖੁੱਲ੍ਹ ਸਿਰਫ਼ ਸ਼ਬਦ ਹੀ ਦਿੰਦਾ ਹੈ, ਕਿਉਂਕਿ ਸ਼ਬਦ ਦੀ ਅਸੀਮ ਡੂੰਘਾਈ ਹੈ ਅਤੇ ਇਸ ਅਥਾਹ ਸਾਗਰ ਵਿਚ ਮਨੁੱਖ ਆਪਣੇ ਅਨੁਭਵ ਮੁਤਾਬਕ ਚੁੱਭੀ ਲਾਉਂਦਾ ਤੇ ਆਨੰਦ ਮਾਣਦਾ ਹੈ। ਮਿਸਾਲ ਵਜੋਂ ਅਸੀਂ ਗੁਰਬਾਣੀ ਦੀਆਂ ਹੁਣ ਤੱਕ ਹੋਈਆਂ ਵੱਖ-ਵੱਖ ਵਿਆਖਿਆ ਪ੍ਰਣਾਲੀਆਂ ਤੋਂ ਵੀ ਇਹ ਗੱਲ ਸਮਝ ਸਕਦੇ ਹਾਂ ਕਿ ਬੇਅੰਤ ਵਿਆਖਿਆਕਾਰਾਂ ਵਲੋਂ ਗੁਰਬਾਣੀ ਦੇ ਅਰਥ ਬੋਧ ਕਰਨ ਦੇ ਬਾਵਜੂਦ ਕਿਸੇ ਵਿਆਖਿਆ ਦੇ ਅੰਤਮ ਹੋਣ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ ਅਤੇ ਇਸ ਰੱਬੀ ਸਾਗਰ ਦੀ ਅਸੀਮਤਾ ਬਰਕਰਾਰ ਹੈ।

ਗੁਰਬਾਣੀ ਨੂੰ ਪੜ੍ਹਨ ਵਾਲਾ ਹਰ ਮਨੁੱਖ ਆਪੋ ਆਪਣੇ ਅਨੁਭਵ ਅਨੁਸਾਰ ਇਸ ਅਥਾਹ ਸਾਗਰ ਵਿਚ ਚੁੱਭੀ ਮਾਰ ਕੇ ਅਨੰਦ ਮਾਣਦਾ ਹੈ। ਇਸ ਤਰ੍ਹਾਂ ਸ਼ਬਦ-ਗੁਰੂ ਦੇ ਰੂਪ 'ਚ ਗੁਰਬਾਣੀ ਅਤੇ 'ਬਾਬਾਣੀਆਂ ਕਹਾਣੀਆਂ' ਦੇ ਰੂਪ 'ਚ ਜਦੋਂ ਕੋਈ ਸਿੱਖ ਬਾਲ-ਅਵਸਥਾ 'ਚ ਮਾਵਾਂ, ਦਾਦੀਆਂ ਤੋਂ ਸਾਖ਼ੀਆਂ ਅਤੇ ਵੱਡਾ ਹੋ ਕੇ ਗੁਰੂ-ਇਤਿਹਾਸ ਸੁਣਦਾ/ ਪੜ੍ਹਦਾ ਹੈ ਤਾਂ ਆਪਣੀ ਅਵਸਥਾ ਦੇ ਮੁਤਾਬਕ ਉਸ ਦੇ ਮਨ ਅੰਦਰ ਗੁਰੂ ਬਿੰਬ ਦੀ ਸਿਰਜਣਾ ਹੁੰਦੀ ਹੈ ਅਤੇ ਉਹ ਗੁਰੂ ਦੀ ਅਨੂਠੀ ਯਾਦ 'ਚ ਆਤਮਕ ਅਹਿਸਾਸ ਦਾ ਅਨੰਦ ਮਾਣਦਾ ਹੈ। ਗੁਰ-ਇਤਿਹਾਸ ਜਾਂ ਸਿੱਖ-ਇਤਿਹਾਸ ਪੜ੍ਹਨ/ ਸੁਣਨ ਨਾਲ ਜੋ ਰੂਹਾਨੀ ਅਹਿਸਾਸ ਅਤੇ ਵਿਗਾਸ ਹੁੰਦਾ ਹੈ, ਉਹ ਕਿਸੇ ਫ਼ਿਲਮੀ ਦ੍ਰਿਸ਼ ਵਿਚ ਬੰਨ੍ਹੇ ਕਿਸੇ ਇਤਿਹਾਸਕ ਪਲ ਨੂੰ ਵੇਖ ਕੇ ਨਹੀਂ ਹੋ ਸਕਦਾ।

ਫ਼ਿਲਮਾਂ ਭਾਵੇਂ ਮਨੁੱਖੀ ਪਾਤਰਾਂ ਵਾਲੀਆਂ ਹੋਣ ਜਾਂ ਐਨੀਮੇਸ਼ਨ, ਇਨ੍ਹਾਂ ਦਾ ਇਕ ਮਾੜਾ ਪ੍ਰਭਾਵ ਇਹ ਹੈ ਕਿ ਫ਼ਿਲਮ ਮਨੁੱਖ ਅੰਦਰ ਬੁਰਾਈ ਨੂੰ ਵੇਖ ਕੇ ਨਜ਼ਰਅੰਦਾਜ਼ ਕਰਨ ਜਾਂ ਉਸ ਨੂੰ ਵੇਖਣ ਦਾ ਆਦੀ ਬਣਾ ਦਿੰਦੀ ਹੈ। ਇਕ ਹੋਰ ਮਨੋਵਿਗਿਆਨਕ ਤੱਥ ਹੈ ਕਿ ਕਿਸੇ ਮਹਾਨ ਸ਼ਖ਼ਸੀਅਤ ਜਾਂ ਕਿਸੇ ਬੁਲੰਦ ਖ਼ਿਆਲ ਬਾਰੇ ਜੋ ਅਨੰਦ ਅਤੇ ਵਿਗਾਸ ਆਪਣੇ ਅਨੁਭਵ 'ਚੋਂ ਪ੍ਰਾਪਤ ਹੁੰਦਾ ਹੈ, ਉਹ ਹੋਰਾਂ ਦੇ ਅਨੁਭਵ ਵਿਚੋਂ ਨਹੀਂ ਹੋ ਸਕਦਾ। ਇਸ ਤਰ੍ਹਾਂ ਗੁਰ-ਇਤਿਹਾਸ ਜਾਂ ਸਿੱਖ-ਇਤਿਹਾਸ 'ਤੇ ਆਧਾਰਤ ਐਨੀਮੇਸ਼ਨ ਫ਼ਿਲਮਾਂ ਵੇਖਣ ਵਾਲੇ ਬੱਚਿਆਂ ਦੀ ਮਾਨਸਿਕਤਾ 'ਚ ਆਪਣੇ ਗੁਰੂ ਸਾਹਿਬਾਨ ਅਤੇ ਇਤਿਹਾਸ ਨੂੰ ਲੈ ਕੇ ਜੋ ਮਿਜਾਜ਼ੀ ਅਕਸ ਉਕਰਿਆ ਜਾਵੇਗਾ, ਉਹੀ ਉਨ੍ਹਾਂ ਨੂੰ ਸੱਚਾਈ ਪ੍ਰਤੀਤ ਹੋਵੇਗਾ ਅਤੇ ਸਾਡੇ ਮਾਣਮੱਤੇ ਇਤਿਹਾਸ ਦੇ ਸਾਡੀ ਮਾਨਸਿਕਤਾ ਅੰਦਰ ਸੀਨਾ-ਬ-ਸੀਨਾ ਜਿਹੜੇ ਪਵਿੱਤਰ ਅਹਿਸਾਸ, ਬਿੰਬ ਅਤੇ ਮਨੋ-ਭਾਵਨਾਵਾਂ ਦਾ ਪ੍ਰਵਾਹ ਚੱਲਿਆ ਆ ਰਿਹਾ ਹੈ, ਉਹ ਖ਼ਤਮ ਹੋ ਜਾਵੇਗਾ। ਕਿਉਂਕਿ ਕਲਪਨਾ, ਸੁਪਨੇ ਅਤੇ ਸੱਚਾਈ ਵਿਚ ਅੰਤਰ ਸਮਝਣ ਤੋਂ ਆਹਰੀ ਹੋਣ ਕਾਰਨ ਸਮਾਂ ਪਾ ਕੇ ਇਨ੍ਹਾਂ ਬੱਚਿਆਂ ਨੂੰ ਹਕੀਕਤ ਕਲਪਨਾ ਅਤੇ ਕਲਪਨਾ ਹਕੀਕਤ ਜਾਪਣ ਲੱਗੇਗੀ। ਇਸ ਤਰ੍ਹਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡਾ ਮਾਣਮੱਤਾ ਅਤੇ ਅਮੀਰ ਇਤਿਹਾਸ ਹੀ ਕਲਪਨਾ ਜਾਪਣ ਲੱਗੇਗਾ।

ਜਿਨ੍ਹਾਂ ਫ਼ਿਲਮਾਂ ਤੇ ਸਿਨੇਮਾ ਵਿਧੀਆਂ ਰਾਹੀਂ ਅਸੀਂ ਆਪਣੇ ਗੁਰ-ਇਤਿਹਾਸ ਜਾਂ ਸਿੱਖ-ਇਤਿਹਾਸ ਨੂੰ ਪੇਸ਼ ਕਰਕੇ ਨਵੀਂ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਦਾ ਭਰਮ ਪਾਲੀ ਬੈਠੇ ਹਾਂ, ਉਨ੍ਹਾਂ ਦੇ ਮਨੁੱਖੀ ਮਨ ਦੀ ਪਵਿੱਤਰਤਾ, ਸੁਹਜ ਅਤੇ ਜੀਵਨ ਲੈਅ 'ਤੇ ਬੁਰੇ ਪ੍ਰਭਾਵ ਬਾਰੇ ਪ੍ਰੋ. ਪੂਰਨ ਸਿੰਘ ਦੇ ਇਹ ਸ਼ਬਦ ਡੂੰਘੇ ਅਰਥ ਰੱਖਦੇ ਹਨ ਕਿ, 'ਥੀਏਟਰ, ਨਾਟਕ ਅਤੇ ਸਿਨੇਮਾ ਉਹ ਕਲਾਵਾਂ ਨਹੀਂ, ਜੋ ਜੀਵਨ ਦਿੰਦੀਆਂ ਹਨ। ਉਹ ਇਸ ਨੂੰ ਖ਼ਤਮ ਕਰਦੀਆਂ ਹਨ। ਉਹ ਮਨੁੱਖੀ ਸ਼ਖ਼ਸੀਅਤ ਨੂੰ ਆਤਿਸ਼ਬਾਜੀ ਦਾ ਰੂਪ ਦੇ ਦਿੰਦੀਆਂ ਹਨ।' ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 'ਪੰਥ ਦੀ ਸੋਨ ਚਿੜ੍ਹੀ' ਵਜੋਂ ਨਿਵਾਜੇ ਮਹਾਨ ਅਨੁਭਵੀ ਸਿੱਖ ਫ਼ਿਲਾਸਫ਼ਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਮੁੱਦਤਾਂ ਪਹਿਲਾਂ ਸਾਨੂੰ ਫ਼ਿਲਮੀ ਤਕਨੀਕਾਂ ਜ਼ਰੀਏ ਦੈਵੀ ਅਤੇ ਉੱਚੀ ਸੁਰਤ ਵਾਲੇ ਆਪਣੇ ਮਹਾਨ ਪੂਰਵਜ਼ਾਂ ਨੂੰ ਸਿਨੇਮਿਆਂ, ਟੈਲੀਵਿਜ਼ਨਾਂ 'ਚ ਵਿਖਾਉਣ ਦੇ ਕੁਰਾਹੇ ਪੈਣ ਤੋਂ ਸੁਚੇਤ ਕਰ ਦਿੱਤਾ ਸੀ ਕਿ, 'ਬਹੁਤ ਸਾਰੇ ਅਖੌਤੀ (So Called) ਸਿੱਖ-ਆਗੂ ਨਿਧੜਕ ਹੋ ਕੇ ਸਿਨਮਾਵੀ ਫ਼ਿਲਮਾਵਾਂ ਨੂੰ ਗੁਰਮਤਿ ਦੇ ਗੂੜ੍ਹ-ਰੰਗੇ ਹਕੀਕੀ ਘਟਨਾਵਾਂ ਵਾਲੇ ਜੀਵਨਾਂ ਪ੍ਰਥਾਇ ਵਰਤਣੋਂ ਭੀ ਨਹੀਂ ਸ਼ਰਮਾਂਦੇ ਤੇ ਖੁੱਲ-ਮ-ਖੁੱਲ੍ਹਾ ਗੁਰਮਤਿ ਜੀਵਨਾਂ ਵਾਲੇ ਸ੍ਰੇਸ਼ਟ ਗੁਰਮੁਖ ਜਨਾਂ ਦੀਆਂ ਫ਼ਿਲਮਾਂ ਉਤਾਰਨ ਤੋਂ ਭੀ ਨਹੀਂ ਸੰਕੋਚਦੇ। ਇਹ ਨਿਰੀ ਮਨਮਤਿ ਹੈ, ਜਿਸ ਨੂੰ ਕਿ ਬੜੇ ਫ਼ਖ਼ਰ ਨਾਲ ਪ੍ਰਚਾਰਦੇ ਹਨ।'

ਇਸ ਤਰ੍ਹਾਂ ਗੁਰੂ ਸਾਹਿਬਾਨ ਜਾਂ ਸਿੱਖ ਇਤਿਹਾਸ ਦੇ ਮਹਾਨ ਸ਼ਹੀਦਾਂ-ਮੁਰੀਦਾਂ ਨੂੰ ਅਦਾਕਾਰਾਂ ਦੀ ਐਕਟਿੰਗ ਜਾਂ ਐਨੀਮੇਸ਼ਨ ਜ਼ਰੀਏ ਮਨੁੱਖੀ ਰੂਪ 'ਚ ਫ਼ਿਲਮਾਂ ਅੰਦਰ ਵਿਖਾਉਣਾ ਸਿੱਖ ਦੇ ਗੁਰੂ ਪ੍ਰਤੀ ਖ਼ਿਆਲ, ਉਸ ਦੀ ਚਿਤਰਣ ਸ਼ਕਤੀ, ਉਸ ਦੇ ਖ਼ਿਆਲਾਂ ਅਤੇ ਰੂਹ ਦੀ ਅਜ਼ਾਦੀ ਦਾ ਕਤਲ ਹੈ।
Show more...
1 year ago

Sikh Pakh Podcast
ਨਵੀਂ ਐਮਰਜੈਂਸੀ – ਕਰੜੇ ਹੋ ਕੇ ਨਜਿੱਠਣ ਦਾ ਵੇਲਾ
ਜੋ ਇਹ ਸੰਤ ਜਰਨੈਲ ਸਿੰਘ ਜੀ ਬਾਰੇ ਫਿਮਲ “ਐਮਰਜੈਂਸੀ” ਦਾ ਰੇੜਕਾ ਹੈ ਇਹਦੀ ਜੜ ਓਥੇ ਹੀ ਪਈ ਹੈ ਜਿਥੇ ਸਿੱਖ ਗੁਰੂ ਸਾਹਿਬਾਨ, ਸਾਹਿਬਜਾਦੇ, ਸ਼ਹੀਦਾਂ ਤੇ ਹੋਰ ਇਤਿਹਾਸਕ ਰੂਹਾਂ ਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਨਾਂ ਹੇਠ ਇਸ ਫ਼ਿਲਮੀ ਮੰਡੀ ਨੂੰ ਖੋਲ੍ਹਣ ਲਈ ਬੀਤੇ ਕੁਝ ਸਮੇਂ ਵਿਚ ਫ਼ਿਲਮਾਂ ਬਣਾ ਕੇ ਸਾਡੇ ਆਪਣਿਆਂ ਦੀ ਕੀਤੀ ਜਿੱਦ ਪਈ ਹੈ। ਇਹਦਾ ਉਸ ਸਮੇਂ ਤੋਂ ਜਾਂ ਉਸ ਤੋਂ ਵੀ ਪਹਿਲਾਂ ਤੋਂ ਮੌਕੇ ਦੀ ਭਾਲ ਵਿਚ ਬੈਠੀਆਂ ਗਿਰਝਾਂ ਲਾਹਾ ਲੈਣ ਲਈ ਇਸ ਫ਼ਿਲਮੀ ਮੰਡੀ ਦੇ ਮੈਦਾਨ ਵਿਚ ਨਿੱਤਰ ਆਈਆਂ ਹਨ। ਜੇ ਉਸ ਵੇਲੇ ਇਕ ਸਾਫ ਲਕੀਰ ਖਿੱਚੀ ਹੁੰਦੀ ਤਾਂ ਗੱਲ ਇਥੇ ਤਕ ਇੰਨੀ ਸੌਖੀ ਨਾ ਪਹੁੰਚਦੀ।

ਸਿੱਖਾਂ ਵਿਚ ਸੰਤ ਜਰਨੈਲ ਸਿੰਘ ਜੀ ਜਾਂ ਹਾਲ ਹੀ ਦੇ ਖਾੜਕੂ ਸੰਘਰਸ਼ ਜਾਂ ਖਾੜਕੂ ਸਿੰਘਾਂ ਬਾਰੇ ਕੋਈ ਚਾਹੇ ਜਿੰਨੇ ਮਰਜੀ ਵਖਰੇਵੇਂ ਵਾਲੀ ਸਮਝ ਰੱਖਦਾ ਹੋਵੇ ਪਰ ਇਸ ਫ਼ਿਲਮੀ ਮੰਡੀ ਵਿਚ ਉਹਨਾਂ ਦੀ ਖੁਨਾਮੀ ਦੇ ਕੋਝੇ ਯਤਨ ਕਿਸੇ ਨੇ ਵੀ ਬਰਦਾਸ਼ਤ ਨਹੀਂ ਕਰਨੇ। ਇਹਦੇ ਵਿਰੋਧ ਦੀ ਜੋ ਗੁੰਜਾਇਸ਼ ਸਿੱਖ ਸੰਗਤ ਕੋਲ ਬਚੀ ਹੈ ਉਹ ਇਸ ਕਰਕੇ ਹੈ ਕਿ ਬੀਤੇ ਕੁਝ ਸਾਲਾਂ ਵਿਚ ਸਿੱਖ ਸੰਗਤਾਂ ਗੁਰੂ ਸਾਹਿਬਾਨ, ਸਾਹਿਬਜਾਦੇ, ਸ਼ਹੀਦ, ਗੁਰੂ ਕੇ ਮਹਲ ਤੇ ਹੋਰ ਇਤਿਹਾਸਕ ਰੂਹਾਂ ਤੇ ਬਣਦੀਆਂ ਤੇ ਬਣੀਆਂ ਫ਼ਿਲਮਾਂ ਦਾ ਵੀ ਪੁਰਜ਼ੋਰ ਵਿਰੋਧ ਕਰਦੇ ਆਈ ਹੈ ਤੇ ਰੋਕਣ ਵਿਚ ਸਤਿਗੁਰਾਂ ਦੀ ਰਹਿਮਤ ਨਾਲ ਕਾਮਯਾਬ ਵੀ ਹੋਈ ਹੈ। ਆਪਣਿਆਂ ਦੀ ਇਸ ਮੰਡੀ ਵਿਚ ਹਾਜਰੀ ਪ੍ਰਵਾਨ ਕਰਕੇ ਦੂਜਿਆਂ ਦੇ ਵਿਰੋਧ ਦਾ ਪੈਂਤੜਾ ਸਹੀ ਨਹੀਂ ਸੀ ਰਹਿਣਾ। ਸੋ ਉਸ ਸਮੇਂ ਸਿੱਖੀ ਤੇ ਬਣੀਆਂ ਫ਼ਿਲਮਾਂ ਦਾ ਸੰਗਤ ਵੱਲੋਂ ਕੀਤਾ ਵਿਰੋਧ ਹੁਣ ਕੀਤੇ ਜਾ ਰਹੇ ਵਿਰੋਧ ਨੂੰ ਜਾਇਜ ਬਣਾਏਗਾ।

ਸਾਡੇ ਆਪਣੇ ਹੀ ਆਪਣੇ ਮਾੜੇ ਚੰਗੇ ਮਨੋਰਥਾਂ ਕਰਕੇ ਸਿੱਖੀ ‘ਤੇ ਫ਼ਿਲਮਾਂ ਬਣਾਉਣ ਦੇ ਰਾਹ ਪਏ ਤੇ ਧਾਰਨਾ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ ਰੱਖੀ। ਸਿੱਖ ਸੰਗਤਾਂ ਨੇ ਵਿਰੋਧ ਕੀਤਾ। ਹੁਣ ਉਹਨਾਂ ਹੀ ਸਾਧਨਾਂ ਨਾਲ ਅਣਮਤੀ ਜਦੋਂ ਆਪਣੇ ਵਿਚਾਰਾਂ ਦਾ ਕੂੜ ਪ੍ਰਚਾਰ ਪ੍ਰਸਾਰ ਕਰ ਰਹੇ ਹਨ ਜੋ ਸਾਡੇ ਸ਼ਹੀਦਾਂ ਦੀ ਹੱਤਕ ਵਾਂਗ ਹੈ ਤਾਂ ਸਿੱਖ ਸੰਗਤ ਇਹਦਾ ਵਿਰੋਧ ਕਿਉਂ ਨਹੀਂ ਕਰੇਗੀ? ਜਿਨ੍ਹਾਂ ਗਿਰਝਾਂ ਦਾ ਜਿਕਰ ਸਿੱਖੀ ਦੀਆਂ ਫ਼ਿਲਮਾਂ ਵੇਲੇ ਸਿਆਣਿਆਂ ਕੀਤਾ ਸੀ ਕਿ ਉਹ ਇਸੇ ਝਾਕ ਵਿਚ ਹਨ ਕਿ ਇਹ ਰਾਹ ਕਦੋਂ ਖੁੱਲ੍ਹੇ, ਇਹ ਓਹੀ ਗਿਰਝਾਂ ਹਨ ਜੋ ਹੁਣ ਸੰਤ ਜਰਨੈਲ ਸਿੰਘ ਜੀ ਬਾਰੇ ਤੇ ਵਰਤਮਾਨ ਸ਼ਹੀਦਾਂ ਬਾਰੇ (ਜਿਨ੍ਹਾਂ ਨੂੰ ਅਸੀਂ ਦੋ ਸਮੇ ਨਿਤਨੇਮ ਦੀ ਅਰਦਾਸ ਵਿਚ ਯਾਦ ਕਰਦੇ ਹਾਂ) ਫ਼ਿਲਮਾਂ ਦੇ ਰਾਹ ਪੈ ਗਈਆਂ ਹਨ।

ਇਹ ਇਕ ਪੂਰੀ ਗਿਣੀ ਮਿਥੀ ਲੜੀ ਚੱਲ ਰਹੀ ਹੈ ਜੋ ਦਿੱਲੀ ਦੀ ਸਿਆਸਤ ਤੇ ਬਾਲੀਵੁੱਡ ਦੇ ਗੰਧਲੇ ਮੇਲ ਨਾਲ ਬੀਤੇ ਕੁਝ ਸਾਲਾਂ ਤੋਂ ਏਦਾਂ ਦੀਆਂ ਫ਼ਿਲਮਾਂ ਬਣਾ ਕੇ ਕੂੜ ਪ੍ਰਚਾਰ ਕਰ ਕਰ ਰਹੀ ਹੈ। ਤਾਸ਼ਕੰਦ ਫਾਇਲਸ, ਦਾ ਕੇਰਲਾ ਸਟੋਰੀ, ਮੈਂ ਅਟੱਲ ਹੂੰ, ਅਕਸੀਡੈਂਟਲ ਪ੍ਰਾਈਮ ਮਨਿਸਟਰ, ਸਾਵਰਕਰ ਤੇ ਹੋਰ ਪਤਾ ਨਹੀਂ ਕਿੰਨੀਆਂ ਫ਼ਿਲਮਾਂ ਇਸੇ ਲੜੀ ਦਾ ਹਿੱਸਾ ਹਨ। ਇਹਨਾਂ ਸਭਨਾਂ ਵਿਚ ਜਿਹੜੀ ਸਾਂਝੀ ਬੁਣਤੀ ਹੈ ਓਹਦੀ ਪਛਾਣ ਜਰੂਰੀ ਹੈ ਜਿਵੇਂ ਇਹ ਕੌਣ ਬਣਾ ਰਿਹਾ ਹੈ, ਨਿਰਦੇਸ਼ਕ ਕੌਣ ਹੈ, ਕਿਹੜੇ ਆਨਲਾਈਨ ਸਾਧਨ ਰਾਹੀਂ ਇਹ ਦੇਖਣ ਲਈ ਮਿਲਦੀ ਹੈ ਤੇ ਹੋਰ ਇਸੇ ਤਰ੍ਹਾਂ ਦੀਆਂ ਸਾਂਝਾਂ। ਜਿਵੇਂ ਉਪਰੋਕਤ ਬਹੁਤੀਆਂ ਫ਼ਿਲਮਾਂ ਇਕੋ ਬਿਜਲ ਜੁਗਤ ਤੋਂ ਵੇਖੀਆਂ ਜਾ ਸਕਦੀਆਂ ਹਨ ਜੋ ਮੌਕੇ ਦੀ ਸਰਕਾਰ ਨਾਲ ਸਾਂਝ ਰੱਖਣ ਵਾਲੀ ਧਿਰ ਦਾ ਹੈ।

ਫ਼ਿਲਮਾਂ ਤੇ ਮਨੋਰੰਜਨ ਉਸ ਸ਼ਬਦ ਜੰਗ (ਡਾ ਸੇਵਕ ਸਿੰਘ ਦੀ  ਜੰਗ ਦੇ ਹਵਾਲੇ ਨਾਲ) ਦਾ ਹਿੱਸਾ ਹੈ ਜਿਹਦੇ ਬਾਰੇ ਆਖਿਆ ਜਾਂਦਾ ਹੈ ਕਿ ਜੋ ਅਸਲ ਜੰਗ ਹੈ ਤੇ ਹਥਿਆਰਬੰਦ ਜੰਗ ਜਿਹਦਾ ਇਕ ਛੋਟਾ ਪਰ ਜਰੂਰੀ ਹਿੱਸਾ ਹੁੰਦੀ ਹੈ। ਇਹਨਾਂ ਸਾਧਨਾਂ ਰਾਹੀਂ ਉਹ ਆਪਣਿਆਂ ਦੇ ਮਨਾਂ ਵਿਚ ਕਿ ਝੂਠ ਸੱਚ ਬਣਾ ਕੇ ਭਰ ਰਹੇ ਹਨ। ਤੇ ਦੂਜੇ ਪਾਸੇ ਸਾਡਿਆਂ ਮਨਾਂ ਵਿਚਲੇ ਕਿਹੜੇ ਸੱਚ ਤੇ ਟੱਕ ਰਹੇ ਹਨ ਤੇ ਕਿਹੜਾ ਇਤਿਹਾਸ ਗੰਧਲਾ ਕਰ ਰਹੇ ਹਨ, ਇਹਨਾਂ ਸਾਰਿਆਂ ਦੇ ਸਾਡੇ ਤੇ ਦੂਜਿਆਂ ਤੇ ਪੈ ਰਹੇ ਅਸਰਾਂ ਬਾਰੇ ਪੜਚੋਲ ਜਰੂਰੀ ਹੈ। ਇਹਨੂੰ ਅੱਜ ਦੀ ਜੰਗ ਮੰਨੀਏ ਤੇ ਇਸ ਸ਼ਬਦ ਜੰਗ ਦੇ ਹੱਲੇ ਦਾ ਪੱਕਾ ਹਾਲ ਲੱਭੀਏ।

ਜਰੂਰੀ ਗੱਲ ਪਹਿਲਾਂ ਆਪਣਾ ਵਿਰੋਧ ਪੱਖ ਦਰੁਸਤ ਕਰਨ ਦੀ ਹੈ। ਵਿਰੋਧ ਕਿਸੇ ਖਾਸ ਸਖਸ਼ੀਅਤ ਵਲੋਂ ਫਿਲਮ ਦੇ ਬਣਾਏ ਹੋਣ ਕਰਕੇ ਹੋ ਰਿਹਾ ਹੈ ਜਾਂ ਉਸ ਸਖਸ਼ੀਅਤ ਦੇ ਸਿਖਾਂ ਕਿਸਾਨਾਂ ਨਾਲ ਕੁੜੱਤਣ ਕਰਕੇ ਵੱਧ ਹੋ ਰਿਹਾ ਹੈ? ਸਾਡੀ ਕਿਸੇ ਸਤਿਕਾਰਤ ਸਖਸ਼ੀਅਤ ਬਾਰੇ ਬਣੀ ਹੋਣ ਕਰਕੇ ਹੋ ਰਿਹਾ ਹੈ? ਜਾਂ ਸਾਡੀ ਇਸ ਵਰਤਾਰੇ ਅਤੇ ਇਸ ਫ਼ਿਲਮੀ ਮੰਡੀ ਦੇ ਦੂਰ ਨੇੜੇ ਹੋਣ ਵਾਲੇ ਦੁਸ਼ਭਰਬਾਵਾਂ ਦੀ ਸਮਝ ਬਣਨ ਕਰਕੇ ਹੋ ਰਿਹਾ ਹੈ? ਅਸਲ ਕਾਰਨ ਹੀ ਸਾਡਾ ਰਾਹ ਤੇ ਉਸ ਰਾਹ ਦੇ ਨਤੀਜੇ ਤੈਅ ਕਰੂਗਾ।

ਵਿਰੋਧ ਲਈ ਹਰ ਹਰਬਾ ਵਰਤਣਾ ਚਾਹੀਦਾ ਹੈ ਚਾਹੇ ਸਿਆਸੀ ਹੋਵੇ, ਚਾਹੇ ਕਾਨੂੰਨੀ ਹੋਵੇ, ਚਾਹੇ ਜਥੇਬੰਦਕ ਵਿਰੋਧ ਹੋਵੇ ਤੇ ਚਾਹੇ ਕੁਝ ਹੋਰ। ਜਿਹਦੀ ਜਿੰਨੀ ਸਮਰੱਥਾ ਤਾਲਿਬਾਨਾਂ ਦੇ ਲੀਡਰਲੈੱਸ ਰਜਿਸਟੈਂਸ ਵਾਂਗ ਭਿੜਨਾ ਚਾਹੀਦਾ। ਹਰ ਤਰ੍ਹਾਂ ਦੇ ਵਿਰੋਧ ਨੇ ਆਪਣਾ ਅਸਰ ਛਡਣਾ ਹੈ। ਪਰ ਸਿਆਣਪ ਇਸੇ ਗੱਲ ਵਿਚ ਹੈ ਕਿ ਇਸ ਅਪਦਾ ਨੂੰ ਅਵਸਰ ਬਣਾ ਕੇ ਸਿੱਖ ਤੇ ਪਰਦੇਕਾਰੀ (ਫ਼ਿਲਮਾਂ) ਵਿਚ ਪੱਕੀ ਲੀਕ ਖਿੱਚ ਲੈਣੀ ਚਾਹੀਦੀ ਹੈ ਚਾਹੇ ਉਹ ਸਾਡੇ ਵਾਲਿਆਂ ਵੱਲੋਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਨਾਂ ਹੇਠ ਹੋਣ ਚਾਹੇ ਦੂਜਿਆਂ ਵਲੋਂ ਸਾਡੇ ਸ਼ਾਨਾਂਮੱਤੇ ਇਤਿਹਾਸ ਤੇ ਸ਼ਹੀਦਾਂ ਦੀ ਕਮਾਈ ਨੂੰ ਗੰਧਲਾ ਕਰਨ ਲਈ ਹੋਣ। ਫ਼ਿਲਮਾਂ ਦੇ ਨਕਾਬ ਹੇਠ ਕੀਤੇ ਜਾਂਦੇ ਇਹ ਹੱਲੇ ਵੀ ਗੁਰੂਘਰਾਂ ਵਿਚ ਵੜ ਕੇ ਕੀਤੇ ਜਾਂਦੇ ਬੇਅਦਬੀ ਦੇ ਯਤਨਾਂ ਦੇ ਤੁਲ ਹਨ ਤੇ ਓਸੇ ਤਰੀਕੇ ਪੰਥਕ ਰਵਾਇਤ ਅਨੁਸਾਰ ਨਜਿੱਠੇ ਜਾਣੇ ਚਾਹੀਦੇ ਹਨ।

ਇਸ ਸਾਰੇ ਕਾਸੇ ਵਿਚ ਵੱਡੀ ਗੱਲ ਇਹ ਹੈ ਕਿ ਪੁਰਾਤਨ ਸਿੰਘਾਂ ਵਾਂਗ ਇਸ ਵਾਰ ਦਲ ਪੰਥ ਦੇ ਸਾਰੇ ਹਿੱਸੇ ਤੇ ਵੱਖੋ ਵੱਖਰੇ ਹਿੱਸੇ ਤੇ ਜਥੇ ਆਪੋ ਵਿਚਲੇ ਵਖਰੇਵੇਂ ਵਿਸਾਰ ਕੇ ਇਕਜੁਟ ਵਿਰੋਧ ਕਰ ਰਹੇ ਹਨ। ਇਕ ਪੁਲਾਂਘ ਹੋਰ ਪੁੱਟਦਿਆਂ ਇਹ ਫਸਤਾ ਪ...
Show more...
1 year ago

Sikh Pakh Podcast
ਵਿਵਾਦਤ ਫਿਲਮ ‘ਐਮਰਜੈਂਸੀ’ – ਅਜਿਹੇ ਮਸਲਿਆਂ ਦੇ ਸਦੀਵੀ ਹੱਲ ਲਈ ਕੀ ਕਰਨਾ ਚਾਹੀਦਾ ਹੈ?
ਆਉਣ ਵਾਲੀ 6 ਸਤੰਬਰ ਨੂੰ 'ਐਮਰਜੈਂਸੀ' ਨਾਮੀ ਵਿਵਾਦਤ ਫਿਲਮ ਜਾਰੀ ਹੋਣ ਜਾ ਰਹੀ ਹੈ, ਜਿਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਵਿਰੋਧ ਕਰਨ ਵਾਲੇ ਇੱਕ ਹਿੱਸੇ ਦਾ ਕਹਿਣਾ ਹੈ ਕਿ ਸਟੇਟ ਵੱਲੋਂ ਆਪਣਾ ਬਿਰਤਾਂਤ ਮਜ਼ਬੂਤ ਕਰਨ ਦੇ ਲਈ ਫਿਲਮ ਵਿੱਚ ਸਿੱਖ ਸ਼ਹੀਦਾਂ ਅਤੇ ਖਾੜਕੂ ਸਿੰਘਾਂ ਦੀ ਗਲਤ ਪੇਸ਼ਕਾਰੀ ਕੀਤੀ ਗਈ ਹੈ, ਜੋ ਕਿ ਸੱਚ ਵੀ ਹੈ। ਇਸ ਸਬੰਧੀ ਫਿਲਮ ਨੂੰ ਬੰਦ ਕਰਵਾਉਣ ਲਈ ਲਗਾਤਾਰ ਬਿਆਨ ਵੀ ਆ ਰਹੇ ਹਨ।

ਇਹ ਗੱਲ ਠੀਕ ਹੈ ਕਿ ਫਿਲਮ ਬੰਦ ਹੋਣੀ ਚਾਹੀਦੀ ਹੈ ਪਰ ਇਹ ਮਸਲੇ ਦਾ ਹੱਲ ਨਹੀਂ ਹੈ। ਅੱਜ ਇਹ ਫਿਲਮ ਹੈ, ਕੱਲ੍ਹ ਕੋਈ ਹੋਰ ਬਣ ਜਾਣੀ ਹੈ ਅਤੇ ਪਰਸੋਂ ਹੋਰ, ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹਿਣਾ ਹੈ। ਸਾਡੀ ਊਰਜਾ ਕੁਝ ਉਸਾਰੂ ਕਰਨ ਦੀ ਥਾਂ ਨਿੱਤ ਦਿਨ ਅਜਿਹੇ ਪਾਸੇ ਲਗਦੀ ਰਹੇਗੀ।

ਸਾਨੂੰ ਇਸ ਮਸਲੇ ਦੀ ਜੜ੍ਹ ਸਮਝਣ ਦੀ ਲੋੜ ਹੈ। ਫਿਲਮ ਜਾਂ ਤਾਂ ਨਕਲ ਹੁੰਦੀ ਹੈ ਜਾਂ ਝੂਠ, ਇਸ ਤੋਂ ਬਿਨਾਂ ਕੁਝ ਨਹੀਂ। ਇਤਿਹਾਸ ਦੀ ਨਕਲ ਕਰਦਿਆਂ, ਤੱਥਾਂ ਨੂੰ ਸਹੀ ਪੇਸ਼ ਕੀਤਾ ਜਾਂ ਗਲਤ, ਇਸ ਗੱਲ ਤੋਂ ਵੀ ਪਹਿਲਾਂ ਸਾਨੂੰ ਸਿੱਖ ਵਜੋੰ ਪਿਛਲੀ ਗੱਲ ਸਮਝਣੀ ਚਾਹੀਦੀ ਹੈ ਕਿ ਇਤਿਹਾਸ ਦੀ ਨਕਲ ਦਾ ਰਾਹ ਕਿੱਥੋਂ ਖੁੱਲ੍ਹਿਆ ਹੈ ਅਤੇ ਕੀ ਇਹ ਰਾਹ ਖੁੱਲ੍ਹਣਾ ਸਹੀ ਹੈ?

ਗੁਰ ਇਤਿਹਾਸ ਦੀ ਨਕਲ ਪੇਸ਼ ਕਰਦੀਆਂ ਪਹਿਲਾਂ ਟੋਟਰੂ (ਕਾਰਟੂਨ) ਅਤੇ ਐਨੀਮੇਸ਼ਨ ਵਾਲੀਆਂ ਫਿਲਮਾਂ ਆਈਆਂ, ਜਿਸ ਵਿੱਚ 'ਸਾਹਿਬਜ਼ਾਦੇ', 'ਬਾਬਾ ਮੂਲਾ ਖੱਤਰੀ', 'ਭਾਈ ਤਾਰੂ ਸਿੰਘ’ ਆਦਿ ਫ਼ਿਲਮਾਂ ਸ਼ਾਮਲ ਹਨ। ਇਹ ਰਾਹ ਫਿਰ ਹੋਰ ਵਧੇਰੇ ਖੋਲ੍ਹਿਆ ਗਿਆ, ਜਿਸ ਵਿੱਚ ਨਵੀਂ ਤਕਨੀਕ ਦੇ ਪਰਦੇ ਪਿੱਛੇ ਵੱਡੀ ਪੱਧਰ ’ਤੇ ਐਨੀਮੇਸ਼ਨ ਅਤੇ ਐਨੀਮੇਸ਼ਨ + ਲਾਈਵ ਫ਼ਿਲਮਾਂ ਆਈਆਂ, ਜਿਵੇਂ 'ਚਾਰ ਸਾਹਿਬਜ਼ਾਦੇ', 'ਚਾਰ ਸਾਹਿਬਜ਼ਾਦੇ 2', 'ਨਾਨਕ ਸ਼ਾਹ ਫਕੀਰ', 'ਮਦਰਹੁੱਡ', 'ਦਾਸਤਾਨ-ਏ-ਮੀਰੀ ਪੀਰੀ', 'ਦਾਸਤਾਨ-ਏ-ਸਰਹਿੰਦ'। ਇਸਦੇ ਨਾਲ ਹੀ ਨੇੜਲੇ ਅਤੇ ਪੁਰਾਤਨ ਸਿੱਖ ਇਤਿਹਾਸ ਦੀ ਹੂ-ਬ-ਹੂ ਨਕਲ ਦਾ ਸਿਲਸਿਲਾ ਵੀ ਚਲਾਇਆ ਗਿਆ, ਜਿਸ ਤਹਿਤ 'ਸਾਡਾ ਹੱਕ', 'ਜਿੰਦਾ ਸੁੱਖਾ', 'ਧਰਮ ਯੁੱਧ ਮੋਰਚਾ', 'ਤੂਫਾਨ ਸਿੰਘ', ਜਸਵੰਤ ਸਿੰਘ ਖਾਲੜਾ ਬਾਰੇ 'ਪੰਜਾਬ 95' (ਜਾਰੀ ਨਹੀਂ ਹੋਈ), 'ਮਸਤਾਨੇ', 'ਬੀਬੀ ਰਜਨੀ' (ਅਜੇ ਜਾਰੀ ਹੋਣੀ ਹੈ), ਆਦਿ ਫ਼ਿਲਮਾਂ ਬਣਾਈਆਂ ਗਈਆਂ।

ਜਦੋਂ ਸਾਡੇ ਇਕ ਹਿੱਸੇ ਵੱਲੋਂ ਸਿੱਖ ਇਤਿਹਾਸ ਦੀ ਨਕਲ ਨੂੰ ਫਿਲਮਾਂ ਦੇ ਰੂਪ ਵਿਚ ਪ੍ਰਵਾਨ ਕਰ ਲਿਆ ਗਿਆ ਅਤੇ ਇਹ ਮੈਦਾਨ ਚੁਣ ਲਿਆ ਗਿਆ ਤਾਂ ਫਿਰ ਇਸ ਮੈਦਾਨ ਵਿਚ ਤਾਂ ਹਰ ਇੱਕ ਧਿਰ ਹੈ ਤੇ ਹਰ ਧਿਰ ਦੀ ਇਤਿਹਾਸ ਬਾਰੇ ਆਪਣੀ ਸਮਝ ਹੈ, ਅਪਣਾ ਸਤਿਕਾਰ ਅਤੇ ਨਜ਼ਰੀਆ ਹੈ ਜੋ ਬਿਰਤਾਂਤ ਉਨ੍ਹਾਂ ਨੇ ਇਸ ਰਾਹੀਂ ਮਜ਼ਬੂਤ ਕਰਨਾ ਹੈ। ਸਿੱਖਾਂ ਵਲੋਂ ਨਕਲ ਦੀ ਇਸੇ ਪ੍ਰਵਾਨਗੀ ਨੇ ਇਤਿਹਾਸਕ ਘਟਨਾਵਾਂ ਨੂੰ ਦੂਜੇ ਦੇ ਪੱਖ ਤੋਂ ਪੇਸ਼ ਕਰਨ ਦੇ ਰਾਹ ਖੋਲ੍ਹ ਦਿੱਤੇ ਹਨ, ਜਿਸ ਕਰਕੇ ਸਮੇਂ ਸਮੇਂ 'ਤੇ ਇਤਿਹਾਸ ਦੀ ਗਲਤ ਪੇਸ਼ਕਾਰੀ ਅਤੇ ਗੁਰੂ ਸਾਹਿਬਾਨ, ਸਾਹਿਬਜ਼ਾਦੇ ਅਤੇ ਸਿੱਖ ਸ਼ਹੀਦਾਂ ਦੀਆਂ ਨਕਲਾਂ ਵਾਲੀਆਂ ਫ਼ਿਲਮਾਂ, ਨਾਟਕ ਆਦਿ ਲਗਾਤਾਰ ਬਣ ਰਹੇ ਹਨ। ਇਸੇ ਰਾਹ ਨੇ ਪਹਿਲਾਂ 'ਚਮਕੀਲਾ' ਤੇ ਹੋਰ ਅਨੇਕਾਂ ਫਿਲਮਾਂ ਅਤੇ ਹੁਣ 'ਐਮਰਜੈਂਸੀ' ਵਰਗੀ ਫਿਲਮ ਵਿੱਚ ਇਤਿਹਾਸ ਦੀ ਗਲਤ ਪੇਸ਼ਕਾਰੀ ਅਤੇ ਸਿੱਖ ਸ਼ਹੀਦਾਂ ਦੀ ਨਕਲ ਦੀ ਖੁੱਲ੍ਹ ਦਿੱਤੀ ਹੈ।

ਇਹ ਗੱਲ ਇਥੇ ਹੀ ਨਹੀਂ ਮੁੱਕਣੀ, ਇਹ ਸਿਲਸਿਲਾ ਤਾਂ ਸਦਾ ਜਾਰੀ ਰਹਿਣਾ ਹੈ। ਇਸ ਲਈ ਸਾਨੂੰ ਹਰ ਵਾਰ ਕਿਸੇ ਖਾਸ ਫਿਲਮ ਦਾ ਵਿਰੋਧ ਕਰਨ ਦੀ ਥਾਂ ਇਸ ਰਾਹ ਨੂੰ ਪੱਕਾ ਬੰਦ ਕਰਨ ਵਾਲੇ ਪਾਸੇ ਪੈਣਾ ਚਾਹੀਦਾ ਹੈ। ਸਾਡੀ ਪਰੰਪਰਾ ਝਾਕੀ ਦੀ ਨਹੀਂ ਹੈ ਸਾਖੀ ਦੀ ਹੈ, ਇਸ ਸਬੰਧੀ ਭਾਈ ਰਣਧੀਰ ਸਿੰਘ, ਭਾਈ ਵੀਰ ਸਿੰਘ, ਪ੍ਰੋ: ਪੂਰਨ ਸਿੰਘ, ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਅਤੇ ਪ੍ਰੋ: ਹਰਿੰਦਰ ਸਿੰਘ ਮਹਿਬੂਬ ਜਿਹੇ ਵਿਦਵਾਨਾਂ ਅਤੇ ਗੁਰਮੁਖਾਂ ਦੇ ਬੋਲਾਂ ਤੋਂ ਸੇਧ ਲੈਣ ਦੀ ਲੋੜ ਹੈ। ਗੁਰੂ ਖਾਲਸਾ ਪੰਥ ਨੂੰ ਬੇਨਤੀ ਹੈ ਕਿ ਇਸ ਰਾਹ ਬਾਰੇ ਗੰਭੀਰ ਤੌਰ ਤੇ ਚਿੰਤਨ ਕਰਕੇ ਗੁਰਮਤਾ ਪਕਾਉਣਾ ਚਾਹੀਦਾ ਹੈ ਅਤੇ ਸਿੱਖ ਇਤਿਹਾਸ ਦੀ ਨਕਲ ਹਰ ਰੂਪ ਵਿੱਚ ਮੁਕੰਮਲ ਬੰਦ ਕਰਨੀ ਚਾਹੀਦੀ ਹੈ।

ਸਿੱਖ ਜਥਾ ਮਾਲਵਾ
ਗੁਰੂ ਖਾਲਸਾ ਪੰਥ ਦੀ ਸੇਵਾ ਵਿਚ
Show more...
1 year ago

Sikh Pakh Podcast
ਸੰਤਾਲੀ ਮੌਕੇ ਵੱਖਰਾ ਸਿੱਖ ਮੁਲਕ ਨਾ ਬਣ ਸਕਣ ਦੀ ਅਸਲੀਅਤ ਕੀ ਹੈ? (ਕਿਸ਼ਤ ਪਹਿਲੀ)
1947 ਵਿਚ ਹੋਈ ਭਾਰਤ ਦੀ ਵੰਡ ਦੌਰਾਨ ਕੀ ਸਿੱਖਾਂ ਨੂੰ ਵੱਖਰਾ ਮੁਲਕ ਮਿਲਦਾ ਸੀ ਜਾਂ ਨਹੀਂ। ਇਸਦਾ ਬਾ-ਦਲੀਲ ਜਵਾਬ ਹਾਲੇ ਤਕ ਕੌਮ ਕੋਲ ਨਹੀਂ ਹੈ। ਅਕਾਲੀ ਦਲ ਵਲੋਂ ਪੰਜਾਬੀ ਸੂਬੇ ਦੀ ਮੰਗ ਨੂੰ ਕੇਂਦਰ ਸਰਕਾਰ ਵਲੋਂ ਕੋਰਾ ਜਵਾਬ ਮਿਲਣ ’ਚੋਂ ਨਿਕਲੀ ਨਿਰਾਸ਼ਾ ਦਾ ਹੀ ਸਿੱਟਾ ਸੀ ਕਿ ਅਕਾਲੀ ਦਲ ਨੇ ਸਰਕਾਰ ਉਤੇ ਵਾਅਦਾ ਖਿਲਾਫੀ ਦਾ ਇਲਜ਼ਾਮ ਲਗਾਉਣ ਖਾਤਰ ਇਹ ਦਲੀਲ ਘੜੀ ਕਿ ਸਿੱਖਾਂ ਨੂੰ ਤਾਂ ਵੱਖਰਾ ਮੁਲਕ ਮਿਲਦਾ ਸੀ ਪਰ ਕਾਂਗਰਸ ਵਲੋਂ ਭਾਰਤ ਵਿਚ ਸਿੱਖਾਂ ਨੂੰ ਖੁਦਮੁਖਤਾਰ ਖਿੱਤਾ ਦੇਣ ਦੇ ਕੀਤੇ ਵਾਅਦੇ ’ਤੇ ਇਤਬਾਰ ਕਰਕੇ ਅਸੀਂ ਭਾਰਤ ਨਾਲ ਰਲੇ, ਪਰ ਖੁਦਮੁਖਤਿਆਰ ਖਿੱਤਾ ਤਾਂ ਇਕ ਪਾਸੇ ਰਿਹਾ ਤੁਸੀਂ ਆਪਦੇ ਮੁਤੈਹਤ ਇਕ ਸੂਬਾ ਵੀ ਦੇਣ ਨੂੰ ਤਿਆਰ ਨਹੀਂ। ਇਹ ਗੱਲ ਪੱਲੇ ਪਈ ਨਿਰਾਸ਼ਾ ਵਿਚੋਂ ਨਿਕਲੀ ਸੀ। ਏਸ ਗੱਲ ਨੇ ਵੀ ਸਿੱਖਾਂ ਵਿਚ ਘਰ ਕੀਤਾ ਕਿ ਹਾਂ ਸਾਨੂੰ 47 ਮੌਕੇ ਵੱਖਰਾ ਮੁਲਕ ਮਿਲਦਾ ਸੀ ਕਿਉਂਕਿ ਕੇਂਦਰ ਉਤੇ ਵਾਅਦਾ ਖਿਲਾਫੀ ਦਾ ਇਲਜ਼ਾਮ ਲਾਉਣਾ ਸੀ ਇਸ ਕਰਕੇ ਕੋਈ ਵੀ ਸਿੱਖ ਵੱਖਰੇ ਮੁਲਕ ਮਿਲਣ ਦੀ ਗੱਲ ਦਾ ਖੰਡਨ ਨਹੀਂ ਸੀ ਕਰ ਸਕਦਾ।
Show more...
1 year ago

Sikh Pakh Podcast
ਫ਼ਸਲੀ ਵਿਭਿੰਨਤਾ ਉਪਰਾਲੇ ਸਫ਼ਲ ਕਿਉਂ ਨਹੀਂ ਹੋ ਰਹੇ?
ਪਿਛਲੀ ਸ਼ਤਾਬਦੀ ਦੇ 8ਵੇਂ ਦਹਾਕੇ ਦੇ ਮੱਧ ਤੋਂ ਫ਼ਸਲੀ ਵਿਭਿੰਨਤਾ ਲਈ ਉਪਰਾਲੇ ਕੀਤੇ ਜਾ ਰਹੇ ਹਨ, ਪ੍ਰੰਤੂ ਸਫ਼ਲਤਾ ਨਹੀਂ ਮਿਲੀ। ਉਪਰਾਲਿਆਂ ਦਾ ਫੋਕਸ ਝੋਨੇ ਦੀ ਕਾਸ਼ਤ ਥੱਲੇ ਰਕਬਾ ਘਟਾਉਣ 'ਤੇ ਰਿਹਾ ਹੈ ਅਤੇ ਇਸ ਦੀ ਥਾਂ ਮਾਹਿਰਾਂ ਵਲੋਂ ਦਿੱਤੇ ਗਏ ਸੁਝਾਅ 'ਤੇ 12 ਲੱਖ ਹੈਕਟੇਅਰ ਰਕਬੇ 'ਤੇ ਦੂਜੀਆਂ ਬਦਲਵੀਆਂ ਫ਼ਸਲਾਂ ਦੀ ਕਾਸ਼ਤ ਥੱਲੇ ਰਕਬਾ ਲਿਆਉਣ 'ਤੇ ਜ਼ੋਰ ਦਿੱਤਾ ਜਾਂਦਾ ਰਿਹਾ ਹੈ। ਇਸ ਦੇ ਬਾਵਜੂਦ ਝੋਨੇ ਦੀ ਕਾਸ਼ਤ ਥੱਲੇ ਹਰ ਸਾਲ ਰਕਬੇ 'ਚ ਵਾਧਾ ਹੋ ਰਿਹਾ ਹੈ। ਹੁਣ ਤਾਂ ਸਗੋਂ ਸ਼ੰਕਾ ਇਹ ਪੈਦਾ ਹੋ ਗਈ ਹੈ ਕਿ ਝੋਨੇ ਦੀ ਕਾਸ਼ਤ ਥੱਲੇ ਰਕਬਾ ਵਧ ਰਿਹਾ ਹੈ ਅਤੇ ਨਰਮੇ-ਕਪਾਹ ਦੀ ਕਾਸ਼ਤ ਥੱਲੇ (ਜੋ ਫ਼ਸਲ ਪੰਜਾਬ ਦਾ ਚਿੱਟਾ ਸੋਨਾ ਗਿਣੀ ਜਾਂਦੀ ਸੀ) ਰਕਬੇ 'ਚ ਕਮੀ ਆ ਰਹੀ ਹੈ। ਸਾਲ 2011 12 'ਚ ਝੋਨੇ ਦੀ ਕਾਸ਼ਤ 28.18 ਲੱਖ ਹੈਕਟੇਅਰ ਰਕਬੇ 'ਤੇ ਕੀਤੀ ਗਈ ਸੀ ਅਤੇ ਨਰਮੇ ਦੀ 5.15 ਲੱਖ ਹੈਕਟੇਅਰ ਰਕਬੇ 'ਤੇ ਕੀਤੀ ਗਈ ਸੀ। ਅੱਜ ਇਸ ਸਾਲ ਝੋਨੇ ਦੀ ਕਾਸ਼ਤ ਥੱਲੇ 32.23 ਲੱਖ ਹੈਕਟੇਅਰ ਰਕਬਾ ਹੈ ਅਤੇ ਕਪਾਹ-ਨਰਮੇ ਦੀ ਕਾਸ਼ਤ ਥੱਲੇ ਕੇਵਲ 99700 ਹੈਕਟੇਅਰ ਰਕਬਾ ਰਹਿ ਗਿਆ ਹੈ। ਝੋਨੇ ਦੀ ਫ਼ਸਲ ਐੱਮ.ਐੱਸ.ਪੀ. ਹੋਣ ਕਾਰਨ ਦੂਜੀਆਂ ਫ਼ਸਲਾਂ ਦੇ ਮੁਕਾਬਲੇ ਕਿਸਾਨਾਂ ਲਈ ਵਧੇਰੇ ਲਾਭਦਾਇਕ ਹੈ, ਜਦੋਂ ਕਿ ਨਰਮੇ ਦੀ ਫ਼ਸਲ 'ਤੇ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੇ ਹਮਲੇ ਹੋਣ ਕਾਰਨ ਉਸ ਦੀ ਉਤਪਾਦਕਤਾ ਘੱਟ ਗਈ ਹੈ, ਖਰਚਾ ਵਧ ਗਿਆ ਹੈ। ਮੰਡੀ 'ਚ ਵੀ ਕਈ ਸਾਲ ਕਿਸਾਨਾਂ ਨੂੰ ਯੋਗ ਕੀਮਤ ਨਹੀਂ ਮਿਲੀ।

ਸਰਕਾਰ ਵਲੋਂ ਝੋਨੇ ਦੀ ਥਾਂ ਮੁੱਖ ਤੌਰ 'ਤੇ ਮੱਕੀ, ਕਮਾਦ ਤੇ ਨਰਮੇ ਦੀ ਕਾਸ਼ਤ ਵਧਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪਰ ਮੱਕੀ ਥੱਲੇ ਵੀ ਕੋਈ ਖ਼ਾਸ ਰਕਬੇ 'ਚ ਵਾਧਾ ਨਹੀਂ ਹੋਇਆ, ਭਾਵੇਂ ਪਿਛਲੇ ਸਾਲ ਦੇ 94000 ਹੈਕਟੇਅਰ ਦੇ ਮੁਕਾਬਲੇ ਥੋੜ੍ਹਾ ਜਿਹਾ ਰਕਬੇ 'ਚ ਵਾਧਾ ਹੋ ਕੇ ਇਸ ਦੀ ਕਾਸ਼ਤ ਇਸ ਸਾਲ 1.18 ਲੱਖ ਹੈਕਟੇਅਰ ਰਕਬੇ 'ਤੇ ਹੋ ਗਈ ਹੈ। ਕੁਝ ਰਕਬਾ ਇਸ ਸਾਲ ਵਧਣ ਦਾ ਕਾਰਨ ਇਸ ਸਾਲ ਕੁਝ ਚੰਗਾ ਭਾਅ ਮਿਲਣਾ ਹੈ। ਬਹਾਰ ਰੁੱਤ ਦੀ ਮੱਕੀ ਦੀ ਤਾਂ ਪਾਣੀ ਦੀ ਲੋੜ ਹੀ ਬਹੁਤ ਜ਼ਿਆਦਾ ਹੈ, ਜੋ ਝੋਨੇ ਨਾਲੋਂ ਕੋਈ ਖ਼ਾਸ ਘੱਟ ਨਹੀਂ। ਖਰੀਫ਼ ਦੇ ਮੌਸਮ 'ਚ ਮੱਕੀ ਦੀ ਕਾਸ਼ਤ ਕਿਸਾਨਾਂ ਨੇ ਬਹੁਤੀ ਚਾਰਾ ਤੇ ਇਸ ਦਾ ਆਚਾਰ ਬਣਾਉਣ ਲਈ ਕੀਤੀ ਹੈ। ਮੱਕੀ ਦੀ ਕਾਸ਼ਤ ਵਧਾਉਣ ਲਈ ਸਰਕਾਰ ਵਲੋਂ ਕਈ ਉਤਸ਼ਾਹ ਵੀ ਦਿੱਤੇ ਗਏ, ਜਿਨ੍ਹਾਂ 'ਚ ਬੀਜ 'ਤੇ ਸਬਸਿਡੀ ਸ਼ਾਮਿਲ ਹੈ। ਮੱਕੀ ਦੀ ਕਾਸ਼ਤ 2011 12 'ਚ 1.26 ਲੱਖ ਹੈਕਟੇਅਰ ਰਕਬੇ 'ਤੇ ਕੀਤੀ ਗਈ ਸੀ। ਸਬਜ਼ ਇਨਕਲਾਬ ਤੋਂ ਬਾਅਦ ਇਸ ਦੀ ਕਾਸ਼ਤ ਥੱਲੇ ਸਾਲ 1970-71 'ਚ ਰਕਬਾ ਵਧ ਕੇ 5.55 ਲੱਖ ਹੈਕਟੇਅਰ ਤੱਕ ਹੋ ਗਿਆ ਸੀ। ਭਾਰਤ 'ਚ ਮੱਕੀ ਦੀ ਪੈਦਾਵਾਰ 36 ਮਿਲੀਅਨ ਟਨ ਹੈ, ਜਦੋਂ ਕਿ ਮੱਕੀ ਦੀ ਮੰਗ 'ਤੇ ਲੋੜ 41 ਮਿਲੀਅਨ ਟਨ ਨਾਲ ਪੂਰੀ ਕੀਤੀ ਜਾ ਸਕਦੀ ਹੈ। ਕੇਂਦਰ ਸਰਕਾਰ ਦੀ ਮੱਕੀ ਸੰਬੰਧੀ ਨੀਤੀ ਕਿਸਾਨ ਹਿਤੂ ਨਹੀਂ। ਕੇਂਦਰ ਨੇ ਪਿੱਛੇ ਜਿਹੇ 4.98 ਲੱਖ ਟਨ ਮੱਕੀ ਨੈਫੇਡ ਰਾਹੀਂ ਆਯਾਤ ਕੀਤੀ ਹੈ। ਮੁਰਗ਼ੀ ਪਾਲਣ ਐਸੋਸੀਏਸ਼ਨ ਅਤੇ ਫੀਡ ਮੈਨੂਫੈਕਚਰਜ਼ ਐਸੋਸੀਏਸ਼ਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੱਕੀ 'ਤੇ ਜੋ 15 ਪ੍ਰਤੀਸ਼ਤ ਦਰਾਮਦ ਕਰ ਲਗਾਇਆ ਹੋਇਆ ਹੈ, ਉਸ ਨੂੰ ਜ਼ੀਰੋ ਪ੍ਰਤੀਸ਼ਤ ਕਰ ਦਿੱਤਾ ਜਾਏ ਅਤੇ ਨੈਫੇਡ ਤੋਂ ਇਲਾਵਾ ਹੋਰ ਨਿੱਜੀ ਫੀਡ ਤਿਆਰ ਕਰਨ ਵਾਲਿਆਂ ਅਤੇ ਵਪਾਰੀਆਂ ਨੂੰ ਵੀ ਇਸ ਦੀ ਸਿੱਧੀ ਦਰਾਮਦ ਦੀ ਆਗਿਆ ਦਿੱਤੀ ਜਾਏ। ਇਸ ਦੀ ਕੇਂਦਰ ਦੇ ਡੇਅਰੀ, ਪਸ਼ੂ ਪਾਲਣ ਅਤੇ ਮੱਛੀ ਪਾਲਣ ਮੰਤਰਾਲਿਆ ਨੇ ਵੀ ਸਿਫ਼ਾਰਸ਼ ਕੀਤੀ ਹੈ। ਜੇ ਕੇਂਦਰ ਵਲੋਂ ਮੱਕੀ ਦੀ ਦਰਾਮਦ ਖੁੱਲ੍ਹੀ ਕਰ ਦਿੱਤੀ ਜਾਂਦੀ ਹੈ, ਜੋ ਕਿਸਾਨਾਂ ਦੇ ਹਿੱਤ 'ਚ ਨਹੀਂ, ਤਾਂ ਮੱਕੀ ਦੀ ਕਾਸ਼ਤ ਥੱਲੇ ਰਕਬਾ ਹੋਰ ਵੀ ਘੱਟ ਜਾਣ ਦੀ ਸੰਭਾਵਨਾ ਹੈ। ਕਿਸਾਨ ਜਥੇਬੰਦੀਆਂ ਵਲੋਂ ਸਰਕਾਰ ਦੀ ਮੱਕੀ ਸੰਬੰਧੀ ਨੀਤੀ ਦੀ ਵਿਰੋਧਤਾ ਕੀਤੀ ਜਾ ਰਹੀ ਹੈ।

ਕਮਾਦ ਦੀ ਕਾਸ਼ਤ ਵੀ ਕੇਵਲ 94,558 ਹੈਕਟੇਅਰ ਰਕਬੇ 'ਤੇ ਹੋਈ ਹੈ। ਇਸ ਦੀ ਕਾਸ਼ਤ ਥੱਲੇ ਸਾਲ 1995 96 'ਚ 1.36 ਲੱਖ ਹੈਕਟੇਅਰ ਰਕਬਾ ਸੀ। ਕੇਵਲ ਇਕ ਬਾਸਮਤੀ ਦੀ ਕਾਸ਼ਤ ਥੱਲੇ ਰਕਬੇ 'ਚ ਵਾਧਾ ਹੋਇਆ ਹੈ, ਜੋ ਪਿਛਲੇ ਸਾਲ (ਸਾਲ 2023 'ਚ) 5.96 ਲੱਖ ਹੈਕਟੇਅਰ ਰਕਬੇ 'ਤੇ ਬੀਜੀ ਗਈ ਸੀ ਅਤੇ ਹੁਣ ਇਸ ਸਾਲ ਇਸ ਦੀ ਕਾਸ਼ਤ ਥੱਲੇ ਪਿਛਲੇ ਹਫ਼ਤੇ ਦੇ ਸ਼ੁਰੂ ਤੱਕ 6.40 ਲੱਖ ਹੈਕਟੇਅਰ ਰਕਬਾ ਆ ਗਿਆ। ਇਸ ਦੇ 7 ਲੱਖ ਹੈਕਟੇਅਰ ਰਕਬੇ ਤੱਕ ਛੂਹ ਜਾਣ ਦੀ ਸੰਭਾਵਨਾ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਨਿਰਦੇਸ਼ਕ ਡਾ. ਜਸਵੰਤ ਸਿੰਘ ਅਨੁਸਾਰ ਸਰਕਾਰ ਦਾ ਟੀਚਾ 10 ਲੱਖ ਹੈਕਟੇਅਰ ਤੱਕ ਰਕਬਾ ਬਾਸਮਤੀ ਦੀ ਕਾਸ਼ਤ ਥੱਲੇ ਲਿਆਉਣ ਦਾ ਹੈ। ਬਾਸਮਤੀ ਦੇ ਅੰਤਰਰਾਸ਼ਟਰੀ ਸ਼ੋਹਰਤ ਦੇ ਬਰੀਡਰ ਅਤੇ ਆਈ.ਸੀ.ਏ. ਆਰ. ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਦੇ ਸਾਬਕਾ ਡਾਇਰੈਕਟਰ ਤੇ ਉਪ ਕੁਲਪਤੀ ਡਾ. ਅਸ਼ੋਕ ਕੁਮਾਰ ਸਿੰਘ ਕਹਿੰਦੇ ਹਨ ਕਿ ਪੰਜਾਬ 'ਚ 9 ਲੱਖ ਹੈਕਟੇਅਰ ਰਕਬਾ ਆਸਾਨੀ ਨਾਲ ਬਾਸਮਤੀ ਦੀ ਕਾਸ਼ਤ ਥੱਲੇ ਲਿਆਉਣ ਦੀ ਸੰਭਾਵਨਾ ਹੈ। ਇਸ ਸਾਲ ਬਾਸਮਤੀ ਦਾ ਲਾਹੇਵੰਦ 4500-5500 ਰੁਪਏ ਤੱਕ ਭਾਅ ਕਿਸਾਨਾਂ ਨੂੰ ਮਿਲਿਆ ਹੈ। ਮਾਹਿਰਾਂ ਅਨੁਸਾਰ ਬਾਸਮਤੀ ਦੀ ਕਾਸ਼ਤ ਦਾ ਭਵਿੱਖ ਉੱਜਵਲ ਹੈ। ਸਾਲ 2012 13 'ਚ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਝੋਨੇ ਦੀ ਕਾਸ਼ਤ ਥੱਲੇ 12 ਲੱਖ ਹੈਕਟੇਅਰ ਰਕਬਾ ਘਟਾਉਣ ਦੀ ਯੋਜਨਾ ਬਣਾਈ ਸੀ, ਜਿਸ ਦੀ ਉੱਘੇ ਖੇਤੀ ਅਰਥ ਸ਼ਾਸਤਰੀ ਡਾ. ਸਰਦਾਰਾ ਸਿੰਘ ਜੌਹਲ ਵਲੋਂ ਪ੍ਰੋੜ੍ਹਤਾ ਕੀਤੀ ਗਈ ਸੀ ਪਰ ਇਸ 'ਚ ਕਾਮਯਾਬੀ ਨਹੀਂ ਮਿਲੀ। ਝੋਨੇ ਦੀ ਕਾਸ਼ਤ ਵਧਣ ਨਾਲ ਜ਼ਮੀਨ ਥੱਲੇ ਪਾਣੀ ਡੂੰਘਾ ਹੋ ਰਿਹਾ ਹੈ। ਡੂੰਘਾਈ ਔਸਤਨ 1 ਮੀਟਰ ਸਾਲਾਨਾ ਦੀ ਦਰ ਨਾਲ ਵਧ ਰਹੀ ਹੈ। ਕਈ ਥਾਵਾਂ 'ਤੇ 4 ਮੀਟਰ ਤੱਕ ਜ਼ਮੀਨ ਥੱਲੇ ਪਾਣੀ ਦੀ ਡੂੰਘਾਈ ਵਧੀ ਹੈ। ਪੰਜਾਬ 'ਚ ਜ਼ਮੀਨ ਥੱਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਸਭ ਰਾਜਾਂ ਦੇ ਮੁਕਾਬਲੇ ਪੰਜਾਬ ਵਿਚ ਡਿੱਗ ਰਿਹਾ ਹੈ। ਪੀ.ਏ.ਯੂ. ਦੇ ਉਪਕੁਲਪਤੀ ਡਾ. ਸਤਬੀਰ ਸਿੰਘ ਗੋਸਲ ਦਾ ਕਹਿਣਾ ਹੈ ਕਿ ਜੇ ਰਾਜ 'ਚ ਜ਼ਮੀਨ ਥੱਲੇ ਪਾਣੀ ਦਾ ਪੱਧਰ ਡਿੱਗਣ 'ਤੇ ਕਾਬੂ ਨਾ ਪਾਇਆ ਗਿਆ ਤਾਂ ਕੁਝ ਸਾਲ ਬਾਅ...
Show more...
1 year ago

Sikh Pakh Podcast
ਕਿੰਨੇ ਕੁ ਸਾਰਥਿਕ ਹਨ ਨਵੇਂ ਫ਼ੌਜਦਾਰੀ ਕਾਨੂੰਨ?
ਭਾਰਤ ਸਰਕਾਰ ਵਲੋਂ ਅਗਸਤ, 2023 ਵਿਚ ਭਾਰਤ ਵਿਚਲੇ 1860 ਤੋਂ ਚਲਦੇ ਆ ਰਹੇ, ਇੰਡੀਅਨ ਪੀਨਲ ਕੋਡ, ਤੇ ਫ਼ੌਜਦਾਰੀ ਕੇਸਾਂ ਦੇ ਨਿਪਟਾਰੇ ਲਈ ਜ਼ਾਬਤਾ ਫ਼ੌਜਦਾਰੀ ਕਾਨੂੰਨ ਕ੍ਰਿਮਿਨਲ ਪ੍ਰੋਸੀਜ਼ਰ ਕੋਡ ਤੇ ਐਵੀਡੈਂਸ ਐਕਟ ਤਿੰਨਾਂ ਨੂੰ ਬਦਲਵੇਂ ਰੂਪ 'ਚ ਪਾਸ ਕਰਵਾਉਣ ਲਈ ਬਿੱਲ ਅਗਸਤ 2023 ਨੂੰ ਪਾਰਲੀਮੈਂਟ 'ਚ ਪੇਸ਼ ਕੀਤਾ ਸੀ, ਜਿਨ੍ਹਾਂ ਬਾਰੇ ਕਾਨੂੰਨ ਤੇ ਸੰਵਿਧਾਨ ਦੇ ਜਾਣਕਾਰ ਹਲਕਿਆਂ ਵਲੋਂ, ਤਿੱਖੀ ਮੁਖਾਲਫ਼ਤ ਕੀਤੀ ਗਈ ਤੇ ਇਸ ਬਿਲ ਨੂੰ ਵਾਪਸ ਲੈ ਲਿਆ ਗਿਆ। ਦਸੰਬਰ 9, 2023 ਨੂੰ ਤਿੰਨੇ ਕਾਨੂੰਨਾਂ ਦੇ ਬਦਲਵੇਂ ਰੂਪ ਦੇ ਤੌਰ 'ਤੇ ਬਿੱਲ ਸੰਸਦ ਵਿਚ ਪੇਸ਼ ਕੀਤਾ ਗਿਆ, ਇਨ੍ਹਾਂ ਨਵੇਂ ਫ਼ੌਜਦਾਰੀ ਕਾਨੂੰਨਾਂ ਸੰਬੰਧੀ ਬਿਲ ਨੂੰ ਲੋਕ ਸਭਾ ਦੇ 146 ਮੈਂਬਰਾਂ ਨੂੰ ਮੁਅੱਤਲ (suspend) ਕਰਕੇ, ਬਿਨਾਂ ਸਾਰਥਿਕ ਬਹਿਸ ਦੇ ਪਾਸ ਕਰਾ ਲਿਆ ਗਿਆ ਅਤੇ ਹੁਣ ਇਕ ਜੁਲਾਈ 2024 ਤੋਂ ਇਕ ਕਾਨੂੰਨ ਲਾਗੂ ਹੋ ਗਏ ਹਨ।

ਨਵੇਂ ਕਾਨੂੰਨਾਂ ਦਾ ਨਾਂਅ ਗੂੜ੍ਹ ਹਿੰਦੀ 'ਚ ਰੱਖ ਦਿੱਤਾ ਗਿਆ, ਜਿਵੇਂ ਕਿ ਇੰਡੀਅਨ ਪੀਨਲ ਕੋਡ 1860 ਦੀ ਬਜਾਏ 'ਭਾਰਤੀਆ ਨਿਆਏਂ (ਸੈਕੰਡ) ਸੰਹਿਤਾ 2023 THE BHARTIYA NYAYA (SECOND) SANHITA (2023)ਅਤੇ ਕ੍ਰਿਮਿਨਲ ਪ੍ਰੋਸੀਜ਼ਰ ਕੋਡ 1973 ਦੀ ਬਜਾਏ BHARTIYA NAGARIK BILL 2023 ਅਤੇ ਐਵੀਡੈਂਸ ਐਕਟ ਦੀ ਬਜਾਏ BHARTIYA NAGARIK SURAKHSHA SANHITA BILL 2023 ਰੱਖਿਆ ਗਿਆ ਹੈ। ਭਾਰਤੀ ਫ਼ੌਜਦਾਰੀ ਕਾਨੂੰਨ ਪੁੰਨ-ਪਾਪ 'ਤੇ ਆਧਾਰਿਤ ਸੀ। ਨਿਆਂ ਕਰਨ ਵਾਸਤੇ, ਪੰਡਤਾਂ ਤੇ ਕਾਜ਼ੀਆਂ ਦੀ ਰਾਏ ਤੇ ਵਿਆਖਿਆ ਉਨ੍ਹਾਂ ਲਈ ਜਾਣਕਾਰੀ ਦਾ ਸਰੋਤ ਸੀ। ਸ਼ਰੀਅਤ ਮੁਸਲਮਾਨਾਂ ਵਾਸਤੇ, ਮਨੂੰ ਸਮ੍ਰਿਤੀ ਹਿੰਦੂਆਂ ਵਾਸਤੇ। ਸਮ੍ਰਿਤੀਆਂ ਵੀ ਇਕ ਤੋਂ ਵੱਧ ਸਨ।

ਅੰਗਰੇਜ਼ਾਂ ਨੇ ਹੌਲੀ-ਹੌਲੀ ਭਾਰਤ ਦੇ ਕਾਫੀ ਵੱਡੇ ਹਿੱਸੇ 'ਤੇ ਕਬਜ਼ਾ ਕਰ ਲਿਆ ਸੀ। ਅਖੀਰਲੇ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੂੰ ਕਿਹਾ ਤਾਂ ਸ਼ਹਿਨਸ਼ਾਹ-ਏ-ਆਲਮ (ਸਾਰੀ ਦੁਨੀਆ ਦਾ ਬਾਦਸ਼ਾਹ) ਕਿਹਾ ਜਾਂਦਾ ਸੀ, ਪਰ ਉਸ ਦਾ ਹੁਕਮ 'ਅਜ਼ ਦੇਹਲੀ ਤਾਂ ਪਾਲਮ' ਭਾਵ ਦਿੱਲੀ ਤੋਂ ਪਾਲਮਪੁਰ, ਜਿੱਥੇ ਦਿੱਲੀ ਦਾ 'ਪਾਲਮ ਏਅਰ ਪੋਰਟ' ਬਣਿਆ ਸੀ, ਉੱਥੋਂ ਤੱਕ ਹੀ ਚਲਦਾ ਸੀ।

ਅੰਗਰੇਜ਼ਾਂ ਨੇ ਦੀਵਾਨੀ ਮਸਲਿਆਂ ਦਾ ਇਨਸਾਫ਼ ਆਪਣੇ ਹੱਥ ਲੈ ਲਿਆ ਸੀ। ਫ਼ੌਜਦਾਰੀ ਮੁਕੱਦਮਿਆਂ ਵਾਸਤੇ ਇਕ ਵੱਖਰੀ ਨਿਆਂ ਪ੍ਰਣਾਲੀ ਤੇ ਨਿਆਇਕ ਅਦਾਲਤਾਂ ਦੀ ਲੋੜ ਸੀ।

1835 'ਚ ਹਿੰਦੁਸਤਾਨ 'ਚ ਫ਼ੌਜਦਾਰੀ ਮਾਮਲਿਆਂ ਸੰਬੰਧੀ ਕਾਨੂੰਨ ਤੇ ਅਦਾਲਤਾਂ ਬਣਾਉਣ ਲਈ ਇਕ ਚਾਰ ਮੈਂਬਰੀ ਕਮਿਸ਼ਨ ਬਣਾਇਆ ਗਿਆ, ਜਿਸ ਦੇ ਚੇਅਰਮੈਨ ਲਾਰਡ ਮਕਾਲੇ (MACAULAY) ਸਨ, ਜਿਸ ਦਾ ਪੁਰਾਣਾ ਪੂਰਾ ਨਾਂਅ ਟਾਮਸ ਬੈਬਿੰਗਟਨ ਮਕਾਲੇ (TOMAS BABINGTON MACAULAY) ਸੀ। ਉਹ 1830 'ਚ ਇੰਗਲੈਂਡ ਦੀ ਪਾਰਲੀਮੈਂਟ ਦਾ ਮੈਂਬਰ ਬਣਿਆ ਅਤੇ 1834 'ਚ ਗਵਰਨਰ ਜਨਰਲ ਹਿੰਦ ਦੀ ਕੌਂਸਲ ਦਾ ਮੈਂਬਰ ਬਣਾਇਆ ਗਿਆ। ਉਹ ਚਾਰ ਸਾਲ ਹਿੰਦੁਸਤਾਨ 'ਚ ਰਿਹਾ ਤੇ ਕਈ ਵਿਸ਼ਿਆਂ 'ਤੇ ਆਪਣੀ ਰਾਏ ਗਵਰਨਰ ਜਨਰਲ ਨੂੰ ਦਿੰਦਾ ਰਿਹਾ।

ਉਸ ਦਾ ਅੰਗਰੇਜ਼ਾਂ ਨੂੰ ਇਕ ਸੁਝਾਅ ਇਹ ਸੀ ਕਿ ਜੇਕਰ ਤੁਸੀਂ ਹਿੰਦੁਸਤਾਨ 'ਤੇ ਰਾਜ ਕਾਇਮ ਰੱਖਣਾ ਹੈ ਤਾਂ ਤੁਹਾਨੂੰ ਪਤਾ ਹੋਵੇ ਕਿ ਹਿੰਦੁਸਤਾਨ ਦੀਆਂ ਸਮਾਜਿਕ ਤੇ ਸੱਭਿਆਚਾਰਕ ਭਾਵਨਾਵਾਂ ਬਹੁਤ ਤਕੜੀਆਂ ਹਨ ਤੁਸੀਂ ਉਨ੍ਹਾਂ ਨੂੰ ਤੋੜ ਨਹੀਂ ਸਕੋਗੇ। ਤੁਹਾਡੇ ਵਾਸਤੇ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀਆਂ ਕਾਲੋਨੀਆਂ ਵਿਚ, ਅੰਗਰੇਜ਼ੀ ਭਾਸ਼ਾ ਨੂੰ ਵੱਧ ਤੋਂ ਵੱਧ ਪਹੁੰਚਾਓ। ਦੂਜਾ ਤੁਸੀਂ ਇੱਥੋਂ ਦੇ ਲੋਕਾਂ ਦੇ ਮਨਾਂ 'ਚ ਇਹ ਭਾਵਨਾ ਪੈਦਾ ਕਰੋ ਕਿ ਸਾਡੀ ਬਣਾਈ ਹੋਈ ਹਰ ਚੀਜ਼ ਤੁਹਾਡੀ ਨਾਲੋਂ ਚੰਗੀ ਹੈ। ਇਸ ਨਾਲ ਉਹ ਮਾਨਸਿਕ ਹੀਣਤਾ ਦਾ ਸ਼ਿਕਾਰ ਹੋਣਗੇ।

ਭਾਰਤ ਦੇ ਵੱਖ-ਵੱਖ ਹਿੱਸਿਆਂ 'ਚ ਵਿਚਰਨ ਤੋਂ ਬਾਅਦ, ਮੈਕਾਲੇ ਕਮਿਸ਼ਨ ਨੇ, ਇੰਡੀਅਨ ਪੀਨਲ ਕੋਡ ਦਾ ਡਰਾਫਟ 14 ਅਕਤੂਬਰ 1837 ਨੂੰ ਗਵਰਨਰ ਜਨਰਲ-ਇਨ-ਕੌਂਸਲ ਨੂੰ ਭੇਟ ਕੀਤਾ। ਇਹ ਡਰਾਫਟ ਉਸ ਵੇਲੇ ਕੰਮ ਕਰ ਰਹੇ ਜੱਜਾਂ ਤੇ ਗਵਰਨਰ ਜਨਰਲ ਦੇ ਐਡਵਾਈਜ਼ਰਜ਼ ਭਾਵ ਸਲਾਹਕਾਰਾਂ ਨੂੰ ਵੀ ਭੇਜਿਆ ਗਿਆ ਪਰ ਉਸ ਵੇਲੇ ਦੇ ਬਗ਼ਾਵਤੀ ਮਾਹੌਲ, ਜੋ 1857 ਤੋਂ ਪਹਿਲਾਂ ਮੌਜੂਦ ਸਨ, ਦੇ ਕਾਰਨ ਪਾਸ ਨਾ ਹੋ ਸਕਿਆ। 1857 'ਚ ਮੁਗ਼ਲ ਰਾਜ ਦੇ ਖਾਤਮੇ ਅਤੇ ਅੰਗਰੇਜ਼ਾਂ ਦੇ ਵੱਡੀ ਮਾਤਰਾ 'ਚ, ਜਾਨੀ ਤੇ ਮਾਲੀ ਨੁਕਸਾਨ ਕਾਰਨ ਈਸਟ ਇੰਡੀਆ ਕੰਪਨੀ ਤੋਂ ਹਿੰਦੋਸਤਾਨ ਦਾ ਰਾਜ ਖੋਹ ਲਿਆ ਗਿਆ ਅਤੇ 1858 'ਚ ਸਿੱਧਾ ਬਰਤਾਨੀਆ ਦਾ ਰਾਜ ਕਾਇਮ ਹੋ ਗਿਆ।

1857 ਦੀ ਜੰਗ-ਏ-ਆਜ਼ਾਦੀ ਵੇਲੇ ਜੋ ਘਟਨਾਵਾਂ ਵਾਪਰੀਆਂ ਉਹ ਦਿਲ ਹਿਲਾ ਦੇਣ ਵਾਲੀਆਂ ਸਨ। ਇਨ੍ਹਾਂ ਘਟਨਾਵਾਂ ਦਾ ਲੰਬਾ ਵਿਸਥਾਰ ਹੈ, ਜਿਨ੍ਹਾਂ ਵਿਚੋਂ ਇਕ ਦਾ ਨਮੂਨਾ, ਪ੍ਰਸਿੱਧ ਪਾਕਿਸਤਾਨੀ ਲੇਖਕ ਨੈਣ ਸੁੱਖ ਨੇ ਆਪਣੀ ਕਿਤਾਬ 'ਧਰਤੀ ਪੰਜ ਦਰਿਆਈ' 'ਚ ਦਿੱਤਾ ਹੈ।

ਪੰਜਾਬ ਦੀ ਲਹਿੰਦੀ ਬਾਹੀ ਹਿਸਾਰ 'ਚ ਬਾਗ਼ੀਆਂ ਨੇ ਕੈਪਟਨ ਰਾਬਰਟਸਨ ਦੀ ਗੋਰਾ ਪਲਟਨ ਦੇ ਸਾਰੇ ਅਫ਼ਸਰ ਕਤਲ ਕਰ ਦਿੱਤੇ, ਜਿਹੜਾ ਆਪ ਉੱਥੋਂ ਭੱਜ ਕੇ ਗੋਗੇਰੇ ਆ ਲੁਕਿਆ.....। 'ਗੋਗੇਰਾ ਜੇਲ੍ਹ 'ਚ ਬਾਗ਼ੀਆਂ ਦੀ ਭਰਮਾਰ, ਨਿੱਤ ਬਾਗ਼ੀ ਕੈਦ ਹੋ ਕੇ ਆ ਰਹੇ ਸਨ। ਲੋਕਾਂ ਨੂੰ ਜੇਲ੍ਹਾਂ ਰੱਖਣਾ ਮੁਸ਼ਕਿਲ ਹੋ ਰਿਹਾ ਸੀ। ਮੌਕੇ 'ਤੇ ਹੀ ਸੁਣਵਾਈ ਕਰਕੇ ਸਜ਼ਾ ਦੇ ਹੁਕਮ ਦੇਣੇ ਸ਼ੁਰੂ ਕੀਤੇ। ਜਿਹੜਾ ਮਾਮਲਾ ਤਾਰਨ ਤੋਂ ਇਨਕਾਰ ਕਰੇ, ਉਸ ਨੂੰ ਥਾਂ 'ਤੇ ਈ ਗੋਰਾ ਅਫ਼ਸਰ ਗੋਲੀ ਮਾਰ ਦਿੰਦਾ ਸੀ।' ਇਨ੍ਹਾਂ ਹਾਲਾਤਾਂ 'ਚ ਹਿੰਦੁਸਤਾਨ ਜਿਸ 'ਚ ਬਰਮਾ ਵੀ ਸ਼ਾਮਿਲ ਸੀ, ਨੂੰ ਕਾਬੂ ਕਰਨ ਵਾਸਤੇ ਇੰਡੀਅਨ ਪੀਨਲ ਕੋਡ 'ਚ ਇਕ ਵੱਖਰਾ ਅਧਿਆਏ ਧਾਰਾ 141 ਤੋਂ 150 ਤੱਕ ਜੋ ਵਿਵਸਥਾ ਬਣਾਈ ਗਈ।

ਅੰਗਰੇਜ਼ਾਂ ਦਾ ਮਕਸਦ ਲੋਕਾਂ ਨੂੰ ਇਕੱਠੇ ਹੋ ਕੇ ਬੈਠਣ ਤੋਂ ਰੋਕਣ ਦਾ ਸੀ ਤਾਂ ਕਿ ਉਨ੍ਹਾਂ ਦੇ ਖ਼ਿਲਾਫ਼ ਕੋਈ ਵਿਉਂਤਬੰਦੀ ਜਾਂ ਸਾਜਿਸ਼ ਨਾ ਰਚ ਸਕਣ। ਇਸ ਲਈ ਪੰਜ ਆਦਮੀਆਂ ਤੋਂ ਵੱਧ, ਵਰਜਿਤ ਥਾਂ 'ਤੇ ਇਕੱਠੇ ਹੋਣਾ ਜਾਂ ਬੈਠਣ 'ਤੇ ਰੋਕ ਲਗਾ ਦਿੱਤੀ ਗਈ ਤੇ ਇਸ ਨੂੰ ਅਨਲਾਅਫੁਲ ਅਸੈਂਬਲੀ unlawful assembly ਭਾਵ ਗ਼ੈਰ-ਕਾਨੂੰਨੀ ...
Show more...
1 year ago

Sikh Pakh Podcast
ਪੁਸਤਕ ਪੜਚੋਲ “ਕੌਰਨਾਮਾ- ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ”
ਨਾਮਾ ਸਿੱਖ ਦਰਸ਼ਨ ਅਤੇ ਸਿੱਖ ਇਤਿਹਾਸ ਦੀ ਇਕ ਲਿਖਣ ਵੰਨਗੀ ਹੈ। ਜਿਵੇਂ ਸਾਖੀ, ਕੋਸ਼, ਪ੍ਰਕਾਸ਼, ਬੰਸਾਵਲੀਨਾਮੇ ਅਤੇ ਕਈ ਹੋਰ ਲਿਖਣ ਦੀਆਂ ਵੰਨਗੀਆਂ ਹਨ। “ਨਾਮਾ” ਸ਼ਬਦ ਦੇ ਮਹਾਨ ਕੋਸ਼ ਅਨੁਸਾਰ ਅਰਥ “ਚਿੱਠੀ” ਬਣਦੇ ਹਨ। ਕਿਤਾਬ ਕੌਰਨਾਮਾ ਉਹ ਚਿੱਠੀ ਹੈ ਜੋ ਸ਼ਹੀਦ ਸਿੰਘਣੀਆਂ ਵੱਲੋਂ ਪੰਥ ਦੇ ਨਾਮ ਆਪਣੇ ਲਹੂ ਦੇ ਨਾਲ ਲਿਖੀ ਹੈ।
ਕੌਰਨਾਮਾ ਕਿਤਾਬ ਦੇ ਸਰਵਰਕ ਉੱਪਰ ਤਿੰਨ ਬੀਬੀਆਂ ਦੀਆਂ ਤਸਵੀਰਾਂ ਹਨ, ਇੱਕ ਬੀਬੀ ਖਾੜਕੂ ਸੰਘਰਸ਼ ਦਾ ਅਹਿਮ ਗਹਿਣਾ (ਭਾਵ AK 47 ) ਲੈ ਕੇ ਖੜੀ ਹੈ ਜੋ ਖਾੜਕੂ ਸੰਘਰਸ਼ ਵਿੱਚ ਜੂਝ ਕੇ ਸ਼ਹੀਦ ਹੋਈਆਂ ਸਿੰਘਣੀਆਂ ਨੂੰ ਦਰਸਾਉਂਦੀ ਹੈ, ਇੱਕ ਬੀਬੀ ਭੂਝੰਗੀ ਸਿੰਘ ਨੂੰ ਲੈ ਕੇ ਖੜੀ ਹੈ ਜੋ ਉਹਨਾਂ ਦੀ ਯਾਦ ਦਵਾ ਰਹੀ ਹੈ ਜਿਨ੍ਹਾਂ ਨੇ ਖਾੜਕੂ ਸੰਘਰਸ਼ ਦੀ ਸੇਵਾ ਵਿੱਚ ਆਪਣਾ ਪਰਿਵਾਰ ਵਾਰ ਦਿੱਤਾ ਅਤੇ ਤੀਸਰੀ ਸਿੱਖ ਬੀਬੀ ਨਿਹੱਥੀ ਖੜੀ ਹੈ ਜੋ ਇਸ ਉਹਨਾਂ ਬੀਬੀਆਂ ਦੀ ਯਾਦ ਕਰਵਾਉਂਦੀ ਹੈ ਜੋ ਇਸ ਜੰਗ ਦਾ ਹਿੱਸਾ ਨਹੀ ਸਨ ਪਰ ਫਿਰ ਵੀ ਜੰਗ ਦੀ ਲਪੇਟ ਵਿੱਚ ਆ ਗਈਆਂ।
ਸ੍ਰੀ ਦਰਬਾਰ ਸਾਹਿਬ ਦੇ ਹਮਲੇ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਹਾਦਤ ਤੋਂ ਬਾਅਦ ਖਾੜਕੂ ਸਿੰਘ/ਸਿੰਘਣੀਆਂ ਸਿੱਖ ਸੰਘਰਸ਼ ਨੂੰ ਅਗਲੇ ਪੜ੍ਹਾ ’ਤੇ ਲੈ ਕੇ ਗਏ। ਘੱਲੂਘਾਰਾ ਜੂਨ ੧੯੮੪ ਅਤੇ ਨਵੰਬਰ ੧੯੮੪ ਦੇ ਮੁੱਖ ਦੋਸ਼ੀ ਜੋ ਕਿ ਭਾਰਤੀ ਹਕੂਮਤ ਦੇ ਵੱਡੇ ਥੰਮ ਸਨ ਉਹਨਾਂ ਨੂੰ ਸਿੰਘ/ਸਿੰਘਣੀਆਂ ਉਹਨਾਂ ਨੂੰ ਮਿੱਟੀ ਵਿੱਚ ਮਿਲਾ ਕੇ ਸਿੱਖ ਦੇ ਗਵਾਚੇ ਹੋਏ ਮਾਣ ਨੂੰ ਇਕ ਵਾਰ ਫੇਰ ਸਿਖਰ ’ਤੇ ਲੈ ਕੇ ਗਏ।
ਅਕਸਰ ਜਦ ਖਾੜਕੂ ਸੰਘਰਸ਼ ਦੀ ਚਰਚਾ ਹੁੰਦੀ ਹੈ ਤਾਂ ਸਿੰਘਾਂ ਦਾ ਜ਼ਿਕਰ ਤੇ ਬਹੁਤ ਆਉਂਦਾ ਹੈ ਪਰ ਇਸ ਜੰਗ ਵਿੱਚ ਸਿੰਘਣੀਆਂ ਦਾ ਜ਼ਿਕਰ ਘੱਟ ਹੀ ਸੁਣਨ ਵਿੱਚ ਆਇਆ ਹੈ, ਭਾਵੇਂ ਕੇ ਪਿਛਲੇ ਸਮੇਂ ਵਿੱਚ ਭਾਈ ਸਾਹਿਬ ਦਲਜੀਤ ਸਿੰਘ ਬਿੱਟੂ ਹੋਣਾਂ ਖਾੜਕੂ ਸੰਘਰਸ਼ ਦੀ ਸਾਖੀ (ਦੋਨੋਂ ਭਾਗਾਂ ਵਿੱਚ) ਜ਼ਿਕਰ ਵੀ ਕੀਤਾ ਹੈ ਪਰ ਇਸ ਲਹਿਰ ਦੇ ਪਸਾਰੇ ਨੂੰ ਦੇਖਦੇ ਹਾਂ ਤੇ ਲੱਗਦਾ ਹੈ ਇਸ ਪੱਖ ਤੋ ਅਜੇ ਵੀ ਬਹੁਤ ਕੁਝ ਲਿਖਣਾ ਬਾਕੀ ਹੈ।
ਕੌਰਨਾਮਾ ਕਿਤਾਬ ਖਾੜਕੂ ਸੰਘਰਸ਼ ਵਿੱਚ ਬੀਬੀਆਂ ਵੱਲੋਂ ਪਾਏ ਅਣਮੁੱਲੇ ਯੋਗਦਾਨ ਦੀ ਸਾਖੀ ਹੈ। ਕੌਰਨਾਮਾ ਸਿੱਖ ਬੀਬੀਆਂ ਦੇ ਕਿਰਦਾਰ ਦਾ ਸਿਖਰ ਹੈ। ਕਿਤਾਬ ਦੀ ਵੰਡ ਤਿੰਨ ਭਾਗਾਂ ਵਿੱਚ ਕੀਤੀ ਗਈ ਹੈ। ਕਿਤਾਬ ਦੇ ਪਹਿਲੇ ਭਾਗ ਵਿੱਚ ਉਨ੍ਹਾਂ ਬੀਬੀਆਂ ਦਾ ਜ਼ਿਕਰ ਹੈ ਜਿਨ੍ਹਾਂ ਨੇ ਆਪਣੇ ਜੀਵਨ ਸਾਥੀ ਜਾਂ ਆਪਣੇ ਵੱਡਿਆ ਦੇ ਨਕਸ਼ੇ ਕਦਮਾਂ ਦੇ ਚੱਲ ਕੇ ਦਿੱਲੀ ਹਕੂਮਤ ਦੀ ਜੜ੍ਹ ਹਿਲਾ ਦਿੱਤੀ ਅਤੇ ਹਥਿਆਰਬੰਦ ਸੰਘਰਸ਼ ਲੜ ਕੇ ਮਾਈ ਭਾਗੋ ਜੀ ਦੀਆਂ ਵਾਰਸਾਂ ਹੋਣ ਦਾ ਮਾਣ ਹਾਸਲ ਕੀਤਾ। ਬਹੁਤ ਸਾਰੀਆਂ ਬੀਬੀਆਂ ਉਹ ਹਨ ਜਿਨ੍ਹਾਂ ਨੇ ਆਪਣੇ ਜੀਵਨ ਸਾਥੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਮੁਕਾਬਲੇ ਕੀਤੇ ਅਤੇ ਸਾਰੇ ਪਰਵਾਰ ਨੇ ਹੀ ਸ਼ਹੀਦੀ ਦੀ ਦਾਤ ਪ੍ਰਾਪਤ ਕੀਤੀ। ਸ਼ਹੀਦ ਬੀਬੀ ਹਰਪਾਲ ਕੌਰ ਜਦ ਆਪਣੇ ਧਰਮ ਪਤੀ ਸ਼ਹੀਦ ਭਾਈ ਲਖਵੀਰ ਸਿੰਘ ਲੱਖਾ ਨਾਲ ਮਿਲ ਕੇ ਜਾਬਰ ਹਕੂਮਤ ਦੀ ਫ਼ੌਜ ਦਾ ਮੁਕਾਬਲਾ ਕਰ ਰਹੀ ਸੀ ਤਾਂ ਉਹਨਾਂ ਦੀ ੪੮ ਘੰਟਿਆਂ ਦੀ ਬੱਚੀ ਜਿਸ ਦਾ ਅਜੇ ਨਾਮ ਵੀ ਨਹੀ ਸੀ ਰੱਖਿਆ ਉਹ ਗੋਦ ਵਿੱਚ ਸੀ ਅਤੇ ਨਾਲ ਹੀ ਸ਼ਹੀਦ ਹੋ ਗਈ। ਇਹ ਜਜ਼ਬਾ, ਇਹ ਦਲੇਰੀ ਇਹ ਸ਼ਹਾਦਤਾਂ ਕੀਤੇ ਵੀ ੧੮ਵੀਂ ਸਦੀ ਨਾਲ਼ੋਂ ਘੱਟ ਨਹੀ ਹਨ।
ਜੇ ਹਕੂਮਤ ਨੇ ਸਿੰਘਾਂ ਵਿੱਚ ਮੁਖਬਰੀ ਕਰਵਾਉਣੀ ਚਾਹੀ ਤੇ ਪੁਲੀਸ ਮੁਲਾਜ਼ਮ ਬਸੀਰ ਮੁਹੰਮਦ ਨੂੰ ਬਤੌਰ ਮੁਖ਼ਬਰ ਬੱਬਰ ਖਾਲਸਾ ਦੇ ਸਿੰਘਾਂ ਵਿੱਚ ਭੇਜਿਆ ਪਰ ਉਹ ਸਿੰਘਾਂ ਦਾ ਉੱਚਾ ਸੁੱਚਾ ਕਿਰਦਾਰ ਦੇਖ ਕੇ ਜਾਲਮ ਹਕੂਮਤ ਦੀ ਨੌਕਰੀ ਛੱਡ ਕੇ ਸਿੰਘ ਸਜ ਕੇ ਭਾਈ ਲਛਮਣ ਸਿੰਘ ਬਣ ਗਿਆ ਅਤੇ ਸਿੰਘਾਂ ਦੇ ਕਾਫ਼ਲੇ ਵਿੱਚ ਆ ਰਲਿਆ ਅਤੇ ਉਸ ਦੇ ਨਾਲ ਹੀ ਉਸ ਦੀ ਧਰਮ ਪਤਨੀ ਸਕੀਨਾ ਬੇਗਮ ਵੀ ਰਾਣੀ ਕੌਰ ਬਣ ਗਈ ਅਤੇ ਦੋਹਾਂ ਨੇ ਖਾਲਿਸਤਾਨ ਦੀ ਪ੍ਰਾਪਤੀ ਲਈ ਸ਼ਹਾਦਤਾਂ ਦਿੱਤੀਆਂ।
ਸ਼ਹੀਦ ਬੀਬੀ ਹਰਪ੍ਰੀਤ ਕੌਰ ਸੁਲਤਾਨਵਿੰਡ ਨੂੰ ਜਦ ਖਾੜਕੂ ਸਿੰਘਾਂ ਵਿੱਚ ਆਪਣੇ ਭਰਾ ਨਜ਼ਰ ਆਉਂਦੇ ਨੇ ਤਾਂ ਹਕੂਮਤ ਵੱਲੋਂ ਖਾੜਕੂ ਸੰਘਰਸ਼ ਖਿਲਾਫ ਛੇੜੀ ਸ਼ਬਦ ਜੰਗ ਵੀ ਇਸ ਕਿਤਾਬ ਰਾਹੀ ਨਕਾਰੀ ਹੁੰਦੀ ਦਿਸਦੀ ਹੈ ਭਾਵੇਂ ਇਸ ਗਵਾਹੀ ਬਦਲੇ ਬੀਬੀ ਹਰਪ੍ਰੀਤ ਕੌਰ ਨੂੰ ਆਪਣੀ ਸ਼ਹੀਦੀ ਦੇਣੀ ਪਈ ਪਰ ਉਸ ਦੀ ਸ਼ਹੀਦੀ ਖਾੜਕੂ ਸਿੰਘਾਂ ਦੇ ਕਿਰਦਾਰ ਨੂੰ ਹੋਰ ਵੀ ਰੁਸ਼ਨਾ ਦਿੰਦੀ ਹੈ।
ਸਿੱਖ ਇਤਿਹਾਸ ਵਿੱਚ ਬਹੁਤ ਵਾਰ ਸਿੱਖ ਜਰਨੈਲਾਂ ਅਤੇ ਯੋਧਿਆਂ ਦੀਆਂ ਸਿਫ਼ਤਾਂ ਸਿੱਖੀ ਦੇ ਵਿਰੋਧੀ ਜਾਂ ਗੈਰ ਸਿੱਖਾਂ ਨੇ ਵੀ ਕੀਤੀਆਂ ਹਨ। ਕਾਜ਼ੀ ਨੂਰ ਮੁਹੰਮਦ ਹੋਵੇ ਜਾਂ ਅੰਗਰੇਜ਼ ਲਿਖਾਰੀ ਹੋਣ ਜਾਂ ਏ ਆਰ ਦਰਸ਼ੀ ਵਰਗੇ ਸਿੱਖ ਵਿਰੋਧੀ ਹਕੂਮਤ ਦੇ ਤਨਖ਼ਾਹਦਾਰ ਮੁਲਾਜ਼ਮ ਹੋਣ, ਜਦ ਉਨ੍ਹਾਂ ਸਿੰਘ/ਸਿੰਘਣੀਆਂ ਦੇ ਉੱਚੇ ਸੁੱਚੇ ਕਿਰਦਾਰ ਦੇਖੇ ਤਾਂ ਉਹ ਸਿਫ਼ਤਾਂ ਕਰਨ ਤੋਂ ਰਹਿ ਨਾ ਸਕੇ ਸ਼ਹੀਦ ਬੀਬੀ ਰਣਜੀਤ ਕੌਰ ਤੂਫ਼ਾਨ ਬਾਰੇ ਥਾਣੇਦਾਰ ਦਾ ਬਾਪੂ ਸਰਦਾਰ ਮਹਿੰਦਰ ਸਿੰਘ ਨੂੰ ਕਹਿਣਾ ਕਿ “ਬਾਪੂ ਅੱਜ ਤੇਰਾ ਦੂਜਾ ਪੁੱਤ ਵੀ ਸ਼ਹੀਦ ਹੋ ਗਿਆ” “ਤੀਵੀਂ ਨ੍ਹੀ ਸੀ ਉਹੋ, ਮਾਂ ਦਾ ਜੰਮਿਆਂ ਕੋਈ ਸੂਰਮਾ ਸੀ ਸੂਰਮਾ, ਐਵੇਂ ਕੋਈ ਮਾੜੀ ਮੋਟੀ ਗੱਲ ਨਹੀ ਸੀ…” ਬੀਬੀ ਜੀ ਬਾਰੇ ਥਾਣੇਦਾਰ ਦੇ ਇਹ ਵਿਚਾਰ ਲਹਿਰ ਵਿਚ ਸੇਵਾ ਕਰ ਰਹੀਆਂ ਬੀਬੀਆਂ ਦੀ ਸੂਰਮਗਤੀ ਅਤੇ ਦ੍ਰਿੜ੍ਹਤਾ ਨੂੰ ਦਰਸਾਉਂਦੇ ਹਨ।
ਕਿਤਾਬ ਦਾ ਦੂਜਾ ਭਾਗ ਉਨ੍ਹਾਂ ਬੀਬੀਆਂ ਦਾ ਇਤਿਹਾਸ ਹੈ ਜੋ ਸਿੱਧੇ ਰੂਪ ਵਿੱਚ ਹਥਿਆਰਾਂ ਨਾਲ ਲੈਸ ਹੋ ਕੇ ਸੰਘਰਸ਼ ਨਹੀਂ ਕਰ ਰਹੀਆਂ ਸਨ ਪਰ ਇਨ੍ਹਾਂ ਬੀਬੀਆਂ ਨੇ ਆਪਣੇ ਘਰ ਸਿੰਘਾਂ ਲਈ ਕਿਲ੍ਹੇ ਬਣਾ ਦਿੱਤੇ ਅਤੇ ਆਪ ਇਨ੍ਹਾਂ ਕਿਲ੍ਹਿਆਂ ਦੀ ਰਾਖੀ ਕੀਤੀ। ਖਾੜਕੂ ਸਿੰਘਾਂ ਦੀ ਆਪਣੇ ਭਰਾ, ਪੁੱਤ ਅਤੇ ਪਿਤਾ ਜਾਣ ਕੇ ਸੇਵਾ ਕੀਤੀ। ਗ੍ਰਿਫ਼ਤਾਰ ਹੋ ਜਾਣ ਤੇ ਪੁਲਿਸ ਵੱਲੋਂ ਬਹੁਤ ਲਾਲਚ ਦੇਣ ’ਤੇ, ਤਸ਼ਦੱਦ ਕਰਨ ’ਤੇ ਇਹ ਬੀਬੀਆਂ ਡੋਲੀਆਂ ਨਹੀ, ਬਹੁਤ ਕੁਝ ਪਤਾ ਹੋਣ ਕਰ ਕੇ ਵੀ ਚੁੱਪ ਰਹਿ ਕੇ ਆਪਾ ਵਾਰ ਦਿੱਤਾ ਪਰ ਸੀਅ ਤੱਕ ਨਾ ਕੀਤੀ। ਆਪਣੇ ਘਰ ਬਾਰ ਪੁਲਿਸ ਤੋਂ ਲੁਟਵਾ ਲਏ ਪਰ ਸਿੰਘਾਂ ਦੇ ਹਥਿਆਰਾਂ ਜਾ...
Show more...
1 year ago
9 minutes 7 seconds

Sikh Pakh Podcast
ਪੁਸਤਕ ਪੜਚੋਲ “ਕੌਰਨਾਮਾ – ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ”
"ਲੈ ਥਾਪੜਾ ਅਕਾਲ ਪੁਰਖ ਤੋਂ ਜੀ, ਲੱਖਾਂ ਸਿੰਘਣੀਆਂ ਸੀਸ ਵਾਰ ਦਿੱਤੇ,
ਕਦੇ ਪਤੀ ਵਾਰੇ, ਕਦੇ ਪੁੱਤਰ ਵਾਰੇ, ਪੰਥ ਕੌਮ ਤੋਂ ਕਰਜ਼ ਉਤਾਰ ਦਿੱਤੇ,
ਬਣ ਸ਼ੇਰਣੀਆਂ ਜੂਝੀਆਂ ਰਣ-ਤੱਤੇ ਅੰਦਰ, ਯੋਧੇ ਬਲੀਆਂ ਦੇ ਸਿਰ ਉਤਾਰ ਦਿੱਤੇ,
ਕਦੇ ਸੀ ਨਾ ਉਚਾਰੀ, ਨਾ ਕਦੇ ਗਿਲ੍ਹਾ ਕੀਤਾ,ਖੰਨੀ ਖੰਨੀ 'ਤੇ ਦਿਨ ਗੁਜ਼ਾਰ ਦਿੱਤੇ"

ਇਸ ਜਗਤ ਦੀ ਜਨਨੀ ਔਰਤ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪਾਹੁਲ ਛਕਾ ਕੇ ਸ਼ੇਰਨੀ ਦਾ ਖਿਤਾਬ ਦਿੱਤਾ। ਗੁਰੂ ਪਾਤਸ਼ਾਹ ਜੀ ਨੇ ਆਪਣੀ ਇਸ ਧੀ ਨੂੰ ਇਸ ਜਗਤ ਰੂਪੀ ਪੇਕੜੇ ਘਰ ਵਿੱਚ ਚੰਗੀ ਤਾਲੀਮ ਲੈ ਕੇ ਉਸ 'ਤੇ ਚੱਲਣ ਦੀ ਸਿੱਖਿਆ ਦਿੱਤੀ। ਪੇਕੇ ਘਰ ਵਿੱਚ ਜੋ ਵੀ ਪਰਿਸਥਿਤੀਆਂ ਇਸ ਸਚਿਆਰੀ ਧੀ ਦੇ ਸਨਮੁੱਖ ਹੋਈਆਂ, ਹਰ ਹਾਲਾਤ ਵਿੱਚ ਗੁਰੂ ਦਾ ਲੜ ਫੜ ਕੇ, ਗੁਰੂ ਦੀ ਸਿੰਘਣੀ ਨੇ ਹਰ ਮੈਦਾਨ ਫਤਿਹ ਕੀਤਾ। ਇਹ ਮੈਦਾਨ ਕਦੇ ਜੰਗ ਵਿੱਚ ਜੂਝਣ ਵਾਲੇ ਯੋਧਿਆਂ ਦੇ ਜਖਮਾਂ ਉਪਰ ਮੱਲ੍ਹਮ ਲਗਾਉਣ ਦਾ ਸੀ, ਕਦੇ ਆਪਣੇ ਬੱਚਿਆਂ ਦੇ ਟੋਟੇ ਆਪਣੇ ਗਲਾਂ ਵਿੱਚ ਪਵਾਉਣ ਦਾ ਸੀ, ਕਦੇ ਹੱਥ ਜੋੜ, ਸਿਰ ਨੀਵਾਂ ਕਰ ਅਕਾਲ ਪੁਰਖ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦਾ ਸੀ ਤੇ ਕਦੇ ਇੰਨ੍ਹਾਂ ਹੀ ਹੱਥਾਂ ਦੇ ਵਿੱਚ ਸ਼ਸਤਰ ਫੜ ਕੇ ਦੁਸ਼ਮਣ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਰਣ ਤੱਤੇ ਵਿੱਚ ਜੂਝਣ ਦਾ ਸੀ।

੨੦ ਵੀਂ ਸਦਾ ਦਾ ਖਾੜਕੂ ਸੰਘਰਸ਼ ਦਾ ਵੇਲਾ, ਸਿੱਖ ਇਤਿਹਾਸ ਦਾ ਇੱਕ ਅਜਿਹਾ ਸੁਨਿਹਰੀ ਦੌਰ ਸੀ ਜਿਸ ਦੀ ਚਮਕ ਦੀ ਗਵਾਹੀ ਭਰਨ ਵਾਲੀਆਂ ਸੱਚੀਆਂ ਰੂਹਾਂ ਜ਼ੁਲਮ ਦਾ ਟਾਕਰਾ ਕਰਦੀਆਂ ਹੋਈਆਂ ਸੱਚੇ ਖੁਦਾ ਦੀ ਗੋਦ ਵਿੱਚ ਸਮਾ ਗਈਆਂ। ਸਿੱਖ ਬੀਬੀਆਂ ਨੇ ਜੰਗ ਦੇ ਹਰ ਪੱਖ ਤੋਂ ਸਿਰ ਧੜ ਦੀ ਬਾਜੀ ਲਗਾ ਕੇ ਸੰਘਰਸ਼ ਨੂੰ ਸਦਾ ਚੜਦੀ ਕਲਾ 'ਚ ਰੱਖਿਆ। ਗੁਰੂ ਦੀਆਂ ਧੀਆਂ ਨੇ ਖਾੜਕੂ ਸੰਘਰਸ਼ ਦੌਰਾਨ ਅਜਿਹਾ ਸਿਦਕ, ਨਿਡਰਤਾ ਅਤੇ ਅਡੋਲਤਾ ਦਿਖਾਈ ਕਿ ਇਹਨਾਂ ਸਿੰਘਣੀਆਂ ਦੀਆਂ ਸ਼ਹਾਦਤਾਂ ਸਾਡੇ ਲਈ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਦਾ ਹੀ ਰਾਹ ਦਸੇਰੇ ਦਾ ਚਾਨਣ ਬਣ ਕੇ ਰੁਸ਼ਨਾਉਂਦੀਆਂ ਰਹਿਣਗੀਆਂ।

ਇਹ ਇਤਿਹਾਸ ਦਾ ਉਹ ਪੰਨਾ ਹੈ ਜਿਸ ਨੂੰ ਅਜੇ ਤੱਕ ਲੋੜੀਂਦੀ ਜਗ੍ਹਾ ਨਹੀਂ ਮਿਲੀ ਸੀ ਖਾੜਕੂ ਸੰਘਰਸ਼ ਦੇ ਚਸ਼ਮਦੀਦ ਗਵਾਹ ਅਜੇ ਮੌਜੂਦ ਨੇ ਅਤੇ ਸਮਾਂ ਰਹਿੰਦਿਆਂ ਇਸ ਕਾਰਜ ਨੂੰ ਸੰਪੂਰਨ ਕਰਨ ਦੀ ਲੜੀ ਤੁਰ ਪਈ ਹੈ, ਇਸ ਲਈ ਅਕਾਲ ਪੁਰਖ ਦਾ ਲੱਖ ਲੱਖ ਸ਼ੁਕਰ ਹੈ। ਇਸ ਪਵਿੱਤਰ ਕਾਰਜ ਨੂੰ ਨੇਪਰੇ ਚਾੜ੍ਹਨ ਦੀ ਬਖਸ਼ਿਸ਼ ਲੇਖਕ ਬਲਜਿੰਦਰ ਸਿੰਘ ਕੋਟਭਾਰਾ 'ਤੇ ਹੋਈ ਹੈ। ਇਸ ਖੋਜ ਭਰੇ ਔਖੇ ਕਾਰਜ ਨੂੰ ਬੜੇ ਸੁਚੱਜੇ ਢੰਗ ਨਾਲ ਸੰਪੂਰਨ ਕੀਤਾ ਗਿਆ ਹੈ। ਇਨਾਂ ਮਹਾਨ ਬੀਬੀਆਂ ਦੀ ਗਾਥਾ ਸੰਗਤਾਂ ਦੇ ਸਨਮੁੱਖ ਕਰਨ ਲਈ ਲੇਖਕ ਦਾ ਵੀ ਤਹਿ ਦਿਲੋਂ ਧੰਨਵਾਦ ਹੈ। ਕਿਤਾਬ ਦੀ ਲਿਖਣ ਸ਼ੈਲੀ ਬਹੁਤ ਹੀ ਸਾਦੀ ਸੌਖੀ ਅਤੇ ਤਰਤੀਬਵਾਰ ਹੈ। ਹਰ ਸ਼ਹੀਦ ਸਿੰਘਣੀ ਦੀ ਗਾਥਾ ਨੂੰ ਇੱਕ ਤਹਿ ਕੀਤੇ ਖਾਕੇ ਰਾਹੀਂ ਇਸ ਢੰਗ ਨਾਲ ਬਾਖੂਬੀ ਪੇਸ਼ ਕੀਤਾ ਗਿਆ ਹੈ ਕਿ ਸ਼ਹਾਦਤ ਦੀ ਘਟਨਾ, ਖਾੜਕੂ ਸੰਘਰਸ਼ ਨਾਲ ਸੰਬੰਧ, ਨਿੱਜੀ ਜਾਣਕਾਰੀ, ਪਰਿਵਾਰ, ਹਕੂਮਤ ਵੱਲੋਂ ਕੀਤਾ ਗਿਆ ਤਸ਼ੱਦਦ ਅਤੇ ਸਿੰਘਣੀਆਂ ਵੱਲੋਂ ਨਿਭਾਇਆ ਗਿਆ ਆਪਣਾ ਧਰਮ, ਇਹ ਸਭ ਪੱਖ ਇੱਕ ਇੱਕ ਕਰਕੇ ਖੁੱਲ੍ਹਦੇ ਜਾਂਦੇ ਹਨ।

ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੁਆਰਾ ਪ੍ਰਗਟ ਕੀਤੀ ਗਈ ਇੱਛਾ ਤੇ ਪਹਿਰਾ ਦਿੰਦੇ ਹੋਏ ਇਸ ਕਿਤਾਬ ਦੀ ਸਿਰਜਣਾ ਕੀਤੀ ਗਈ ਹੈ। ਆਸ ਹੈ ਕਿ ਉਹਨਾਂ ਦੀ ਇਹ ਖਵਾਹਿਸ਼ ਇਤਿਹਾਸ ਦੀ ਇੱਕ ਖਾਲੀ ਪਈ ਤਰਕਸ਼ ਅੰਦਰ ਅਜਿਹਾ ਤੀਰ ਬਣ ਕੇ ਸਿੱਖ ਮਨਾ ਨੂੰ ਵਿੰਨ੍ਹੇਗੀ ਕਿ ਕੌਮ ਨੂੰ ਆਪਣੇ ਡੁੱਲ੍ਹਦੇ ਖੂਨ ਦੀ ਤਾਸੀਰ ਦੀ ਪਛਾਣ ਹੋ ਜਾਵੇਗੀ।

ਇਹ ਕਿਤਾਬ ਸਿਰਫ ਗੁਰਸਿੱਖ ਬੀਬੀਆਂ ਦੀ ਹੀ ਨਹੀਂ ਸਗੋਂ ਸੂਰਬੀਰ ਖਾੜਕੂ ਸਿੰਘਾਂ, ਨਿਡਰ ਸਿੱਖ ਪਰਿਵਾਰਾਂ ਸਮੇਤ ਬੇਖੌਫ ਖਾਲਸਾਈ ਮਨ ਦੀ ਬਾਤ ਵੀ ਪਾਉਂਦੀ ਹੈ। ਇਸ ਦੇ ਨਾਲ ਹੀ ਹਕੂਮਤ ਦੀ ਹਨੇਰਗਰਦੀ ਵਿੱਚ ਤਰੱਕੀਆਂ ਪਿੱਛੇ ਅੰਨ੍ਹੇ ਹੋ ਕੇ ਬੁੱਚੜ ਬਣੇ ਪੁਲਿਸ ਅਧਿਕਾਰੀਆਂ, ਪੁਲਿਸੀ ਸੂਹੀਆਂ ਅਤੇ ਉਨਾਂ ਗੱਦਾਰਾਂ ਬਾਰੇ ਵੀ ਪੜ੍ਹਨ ਨੂੰ ਮਿਲਦਾ ਹੈ ਜਿਨਾਂ ਦੀ ਗੱਦਾਰੀ ਹੀ ਖਾੜਕੂ ਸੰਘਰਸ਼ ਲਈ ਸਭ ਤੋਂ ਵੱਧ ਘਾਤਕ ਸਿੱਧ ਹੋਈ।

ਪੜੋ -
"ਕੈਟਾਂ ਦੇ ਗਰੋਹ ਨੇ ਅਨੇਕਾਂ ਸਿੰਘਾਂ ਨੂੰ ਸ਼ਹੀਦ ਕੀਤਾ, ਲੁਟਾਂ ਖੋਹਾਂ ਕੀਤੀਆਂ ਤੇ ਖਾੜਕੂਆਂ ਦੇ ਭੇਸ ਵਿੱਚ ਖਾੜਕੂ ਸੰਘਰਸ਼ ਨੂੰ ਬਦਨਾਮ ਕਰਨ ਵਾਲੀਆਂ ਕਾਰਵਾਈਆਂ ਕੀਤੀਆਂ, ਪੁਲਿਸ ਇਹਨਾਂ ਰਾਹੀਂ ਸਿੱਖ ਬੀਬੀਆਂ ਦੀਆਂ ਇੱਜਤਾਂ ਦੀ ਬੇਪਤੀ ਵੀ ਕਰਵਾਉਂਦੀ।"

"ਪੁਲਿਸ ਨੇ ਉਹਨਾਂ ਦੇ ਪੁਰਾਣੇ 'ਵਫਾਦਾਰਾਂ' ਨੂੰ ਮੋਟੀ ਰਕਮ ਦਾ ਲਾਲਚ ਦਿੱਤਾ, ਜਿਹਨਾਂ ਨੇ ਆਥਣੇ ਭਾਈ ਗੁਰਤੇਜ ਸਿੰਘ ਨੂੰ ਦੁੱਧ ਵਿੱਚ ਜ਼ਹਿਰ ਮਿਲਾ ਕੇ ਸ਼ਹੀਦ ਕਰ ਦਿੱਤਾ ਤੇ ਉਹਨਾਂ ਦੀ ਲਾਸ਼ ਨੂੰ ਖੇਤ ਵਿੱਚ ਸੁੱਟ ਆਏ।" ਹਰ ਕਹਾਣੀ ਦੀ ਸ਼ੁਰੂਆਤ ਵਿੱਚ ਦੇਸੀ ਅਤੇ ਅੰਗਰੇਜ਼ੀ ਮਹੀਨੇ ਸਮੇਤ ਸ਼ਹਾਦਤ ਦਾ ਸਮਾਂ, ਜਗ੍ਹਾ ਤੇ ਦਿਨ ਦੇ ਪਹਿਰ ਦੀ ਜਾਣਕਾਰੀ ਦਿੱਤੀ ਗਈ ਹੈ।

ਜਿਵੇਂ -
੩੧ ਸਾਵਣ, ਸੰਮਤ ੫੨੩ (੧੫ ਅਗਸਤ ੧੯੯੧)
ਸਵੇਰ ੯:੩੦ ਵਜੇ ਪਿੰਡ ਹਮਜਾ ਤੋਂ ਮਿਆਣੀ ਸੜਕ

ਇਸ ਉਪਰੰਤ ਸ਼ਹਾਦਤ ਦੀ ਲਾਸਾਨੀ ਗਾਥਾ ਸ਼ੁਰੂ ਹੁੰਦੀ ਹੈ, ਅਜਿਹੀ ਗਾਥਾ ਜੋ ਹਰ ਸ਼ਹੀਦ ਸਿੰਘਣੀ ਦੇ ਰਾਹ ਪੱਖੋਂ ਤਾਂ ਵੱਖਰੀ ਹੈ ਪਰ ਸਭ ਦੀ ਮੰਜ਼ਿਲ ਇੱਕ ਹੈ। ਸੰਬੰਧਿਤ ਗੁਰਸਿੱਖ ਬੀਬੀ ਦੇ ਜਨਮ, ਮਾਤਾ ਪਿਤਾ, ਪਿੰਡ, ਮੁੱਢਲੇ ਜੀਵਨ, ਅਨੰਦ ਕਾਰਜ, ਖਾੜਕੂ ਸੰਘਰਸ਼ ਵਿੱਚ ਸ਼ਮੂਲੀਅਤ, ਪੰਥਕ ਕਾਰਜ ਅਤੇ ਕਮਾਲ ਦੇ ਕਿਰਦਾਰ ਬਾਰੇ ਹਵਾਲੇ ਦਿੱਤੇ ਗਏ ਨੇ। ਹਰ ਕਹਾਣੀ ਦੇ ਆਖਿਰ ਤੇ ਸੰਬੰਧਿਤ ਘਟਨਾ, ਮੁਕਾਬਲੇ ਜਾਂ ਪੁਲਿਸ ਦੁਆਰਾ ਕਤਲ ਕਾਰਨ ਸ਼ਹੀਦ ਹੋਈ ਬੀਬੀ ਸਮੇਤ ਉਹਨਾਂ ਨਾਲ ਸ਼ਹੀਦੀ ਪਾਉਣ ਵਾਲੇ ਸੰਬੰਧੀਆਂ ਦਾ ਜ਼ਿਕਰ ਕੀਤਾ ਗਿਆ ਹੈ।

ਇੱਕ ਬੱਝਵੀਂ ਤਰਤੀਬ ਕਾਰਨ ਇਸ ਮਹਾਨ ਇਤਿਹਾਸ ਦੀ ਜਾਣਕਾਰੀ ਨੂੰ ਸਮਝਣਾ ਕਿਸੇ ਵੀ ਉਲਝਣ ਤੋਂ ਪਰ੍ਹੇ ਬਹੁਤ ਹੀ ...
Show more...
1 year ago

Sikh Pakh Podcast
ਕਿਤਾਬ ਪੜਚੋਲ “ਸ਼ਬਦ ਜੰਗ”
ਜੇਕਰ ਇੱਕ ਸ਼ਬਦ ਵਿੱਚ ਸ਼ਬਦ ਜੰਗ ਬਾਰੇ ਲਿਖਣਾ ਹੋਵੇ ਤਾਂ 'ਕਮਾਲ' ਸਿਰਫ ਇਹੀ ਸ਼ਬਦ ਵਰਤਿਆ ਜਾ ਸਕਦਾ ਹੈ ਸ਼ਬਦ ਜੰਗ ਉਸ ਨਜ਼ਰੀਏ ਨੂੰ ਪੇਸ਼ ਕਰਨ ਦੀ ਸਫਲ ਕੋਸ਼ਿਸ਼ ਹੈ ਜੋ ਨਜ਼ਰੀਆ ਸਦਾ ਸਾਡੇ ਇਰਦ- ਗਿਰਦ ਰਹਿੰਦਾ ਹੈ ਪਰ ਇਸ ਨੂੰ ਆਪਣੀਆਂ ਅੱਖਾਂ ਦਾ ਦਰਪਣ ਬਣਾਉਣ ਦੀ ਤਾਕਤ ਆਪਣੇ ਆਪ ਵਿੱਚ ਇੱਕ ਜੰਗ ਹੈ। ਜਿੰਨੀ ਸਪੱਸ਼ਟਤਾ, ਸਰਲਤਾ ਅਤੇ ਸੂਖ਼ਮਤਾ ਦੇ ਨਾਲ ਇਸ ਕਿਤਾਬ ਦੇ ਵਿਸ਼ੇ ਨੂੰ ਸਮਝਣ ਦੀ ਜ਼ਰੂਰਤ ਸਮੇਤ ਸਮਝ ਵਰਤਣ ਦੀ ਜ਼ਰੂਰਤ ਸਮਝਾਈ ਗਈ ਹੈ ਉਹ ਕਾਬਿਲ-ਏ-ਤਾਰੀਫ਼ ਹੈ।

ਇਹ ਬਹੁਤ ਹੀ ਜ਼ਰੂਰੀ ਤੇ ਲਾਜ਼ਮੀ ਕਾਰਜ ਡਾ.ਸੇਵਕ ਸਿੰਘ ਜੀ ਦੀ ਦੁਨੀਆਂ ਵਿੱਚ ਵਰਤ ਰਹੇ ਵਰਤਾਰਿਆਂ ਪ੍ਰਤੀ ਦੂਰਅੰਦੇਸ਼ੀ, ਸ਼ਬਦਾਂ ਵਿੱਚ ਉੱਚ ਵਿਦਵਤਾ ਅਤੇ ਬਹੁਤ ਹੀ ਉੱਤਮ ਲਿਖਣ ਸ਼ੈਲੀ ਕਾਰਨ ਸੰਭਵ ਹੋ ਪਾਇਆ ਹੈ। ਕਿਤਾਬ ਪੜਨ ਤੋਂ ਬਾਅਦ ਆਲੇ ਦੁਆਲੇ ਵਰਤ ਰਹੀ ਸ਼ਬਦ ਜੰਗ ਤੁਹਾਡੇ ਸਾਹਮਣੇ ਬੜੇ ਸਪੱਸ਼ਟ ਰੂਪ ਵਿੱਚ ਪ੍ਰਗਟ ਹੋ ਜਾਵੇਗੀ ਪਰ ਇਸ ਤੋਂ ਅਗਾਂਹ ਸ਼ਬਦ ਜੰਗ ਦੀ ਇਸ ਹਨੇਰੀ ਵਿੱਚ ਆਪਣੇ ਸਾਹਾਂ ਜੋਗੀ ਹਵਾ ਸਾਫ਼ ਰੱਖਣਾ ਹਰ ਇੱਕ ਦਾ ਆਪਣਾ ਅਮਲ ਹੋਵੇਗਾ।

ਸਭ ਤੋਂ ਪਹਿਲਾਂ ਇਹ ਭੁਲੇਖਾ ਦੂਰ ਕੀਤਾ ਗਿਆ ਹੈ ਕਿ ਹਥਿਆਰਾਂ ਦੀ ਜੰਗ ਹੀ ਸਭ ਤੋਂ ਅਹਿਮ ਜੰਗ ਹੁੰਦੀ ਹੈ. ਹਥਿਆਰਾਂ ਅਤੇ ਸ਼ਬਦਾਂ ਦਾ ਆਪਸੀ ਸਬੰਧ ਕਿਸ ਤਰ੍ਹਾਂ ਦਾ ਹੈ ਇਸ ਨੂੰ ਬੜੀਆਂ ਸਟੀਕ ਉਦਾਹਰਨਾਂ ਅਤੇ ਪ੍ਰਸੰਗਾਂ ਰਾਹੀਂ ਪੇਸ਼ ਕੀਤਾ ਗਿਆ ਹੈ। ਪੜ੍ਹੋ - 

''ਹਥਿਆਰ ਅਤੇ ਸ਼ਬਦ ਦੀ ਜ਼ਿੰਦਗੀ ਵਿੱਚ ਮਾਨਤਾ ਅਤੇ ਇਹਨਾਂ ਦਾ ਆਪਸੀ ਰਿਸ਼ਤਾ ਹਰ ਮਨੁੱਖੀ ਕਿਰਦਾਰ ਸਮਾਜ ਰਾਜ ਅਤੇ ਗਿਆਨ ਪ੍ਰਬੰਧ ਵਿੱਚ ਸਮਾਇਆ ਹੋਇਆ ਹੈ। ਇਹਨਾਂ ਦੀ ਮਾਣਤਾ ਨੂੰ ਪੱਕਿਆਂ ਕਰਨ ਅਤੇ ਬਦਲਣ ਦਾ ਅਮਲ ਮਨੁੱਖੀ ਇਤਿਹਾਸ ਵਿੱਚ ਸਾਵੀਆਂ ਅਸਾਵੀਆਂ ਜੰਗਾਂ ਵਜੋਂ ਮੁੜ ਮੁੜ ਵਾਪਰਦਾ ਰਹਿੰਦਾ ਹੈ।'' 

ਕਿਤਾਬ ਵਿੱਚ ਛੋਹਿਆ ਗਿਆ ਵਿਸ਼ਾ ਬਿਲਕੁਲ ਤਾਜ਼ਾ ਜਾਪਦਾ ਹੈ। ਸ਼ਬਦ ਜੰਗ ਮਨੁੱਖ ਦੇ ਜਨਮ ਤੋਂ ਹੀ ਮਨੁੱਖ ਦੇ ਨਾਲ ਸਫ਼ਰ ਕਰਦੀ ਰਹਿੰਦੀ ਹੈ ਪਰ ਇਤਿਹਾਸ ਤੋਂ ਵਰਤਮਾਨ ਅਤੇ ਵਰਤਮਾਨ ਤੋਂ ਭਵਿੱਖ ਦੀ ਸੱਚਾਈ ਬਦਲਣ ਲਈ ਕਿਸ ਤਰ੍ਹਾਂ ਇਹ ਕਾਰਜਸ਼ੀਲ ਹੈ ਇਸ ਨੂੰ ਸਮਝਾਉਣ ਲਈ ਦੁਨੀਆਂ ਭਰ ਦੇ ਲੇਖਕਾਂ ਬੁੱਧੀਜੀਵੀਆਂ ਦੀਆਂ ਲਿਖਤਾਂ ਅਤੇ ਇਤਿਹਾਸਿਕ ਘਟਨਾਵਾਂ ਦਾ ਉਲੇਖ ਵਾਰ-ਵਾਰ ਕੀਤਾ ਮਿਲਦਾ ਹੈ। ਮਾਰਕਸਵਾਦੀ ਧਿਰਾਂ, ਇਸਲਾਮੀ ਲੜਾਕੂਆਂ, ਪੰਜਾਬ, ਕਸ਼ਮੀਰ, ਆਸਾਮ, ਨਾਗਾਲੈਂਡ ਦੇ ਜੰਗਜੂਆਂ ਦੇ ਖਿਲਾਫ਼ ਵਰਤੀਆਂ ਰਣਨੀਤੀਆਂ ਨੂੰ ਉਦਾਹਰਨਾਂ ਵਜੋਂ ਪੇਸ਼ ਕੀਤਾ ਗਿਆ ਹੈ।

ਹਥਿਆਰ ਅਤੇ ਸ਼ਬਦ, ਅਸਾਵੀਂ ਜੰਗ ਅਤੇ ਇਸ ਦੇ ਪੜਾਅ ਹਕੂਮਤੀ ਅਤੇ ਬਗਾਵਤੀ ਸਮੇਤ ਹੋਰਨਾਂ ਧਿਰਾਂ, ਸ਼ਬਦ ਜੰਗ ਦੇ ਸੰਦਾਂ ਦੀ ਵਰਤੋਂ, ਵਰਤਣ ਦੇ ਆਧਾਰ ਅਤੇ ਅਸਰ, ਸ਼ਬਦ ਜੰਗ ਨੂੰ ਪ੍ਰਭਾਵਿਤ ਕਰਨ ਵਾਲੇ ਅਤੇ ਪ੍ਰਭਾਵ ਹੇਠ ਆਉਣ ਵਾਲੇ ਸੰਦਰਭ ਇਹ ਸਾਰੇ ਵਿਸ਼ੇ ਇੱਕ ਦੂਜੇ ਦੇ ਪੂਰਕ ਬਣਦੇ ਹੋਏ ਦਿਖਾਈ ਦਿੰਦੇ ਨੇ। ਕਿਤਾਬ ਇੱਕ ਲੈਅ ਅਤੇ ਸੁਰ ਦੇ ਵਿੱਚ ਚੱਲਦੀ ਹੈ, ਹਰ ਵਿਸ਼ਾ ਇਸ ਖ਼ੂਬਸੂਰਤ ਗੀਤ ਦਾ ਅਟੁੱਟ ਅੰਤਰਾ ਜਾਪਦਾ ਹੈ।

ਕਿਵੇਂ ਦੁਨੀਆਂ ਭਰ ਦੀਆਂ ਅਸਾਵੀਆਂ ਜੰਗਾਂ ਵਿੱਚ ਹਕੂਮਤ ਬਗਾਵਤ ਨੂੰ ਪਛਾੜਣ ਲਈ ਸ਼ਬਦ ਜੰਗ ਦੇ ਪੈਂਤੜੇ ਵਰਤਦੀ ਹੈ ਇਸ ਪ੍ਰਸੰਗ ਤੋਂ ਵੀ ਮਹੱਤਵਪੂਰਨ ਕਿ ਸ਼ਬਦ ਜੰਗ, ਵਿਰੋਧੀ ਧਿਰ ਨੂੰ ਹਰਾਉਣ ਲਈ ਕਿੰਨਾ ਮਹੱਤਵ ਰੱਖਦੀ ਹੈ ਇਹ ਜਾਣਕਾਰੀ ਦਿਮਾਗ ਖੋਲ੍ਹ ਦੇਣ ਵਾਲੀ ਹੈ। ਸ਼ਬਦ ਜੰਗ ਦੇ ਦੌਰਾਨ ਲੋਕਾਂ ਦਾ ਸਾਂਝਾ ਮਨ ਵੀ ਇੱਕ ਚੰਗੇ ਸੰਦ ਦੀ ਤਰ੍ਹਾਂ ਵਰਤਿਆ ਜਾਣ ਲੱਗਦਾ ਹੈ। ਸ਼ਬਦ ਜੰਗ ਦੇ ਮਹੱਤਵ ਅਤੇ ਇਸ ਦੇ ਚਾਰ ਰੂਪਾਂ ਨੂੰ ਬਹੁਤ ਹੀ ਥੋੜੇ ਸ਼ਬਦਾਂ ਵਿੱਚ ਇੰਝ ਸਮਝਿਆ ਜਾ ਸਕਦਾ ਹੈ। 

 ਸ਼ਬਦ ਜੰਗ -  

''ਵੇਖਣ ਨੂੰ ਹਰ ਜੰਗ ਧਰਤ ਅਸਮਾਨ ਦੇ ਕਿਸੇ ਖਿੱਤੇ ਵਿੱਚ ਲੜੀ ਜਾਂਦੀ ਹੈ ਪਰ ਅਸਲ ਵਿੱਚ ਸ਼ਬਦਾਂ ਦੀ ਬੁੱਕਲ ਵਿੱਚ ਵਾਪਰਦੀ ਹੈ।'' 

 ਵਿਆਖਿਆ ਜੰਗ-

''ਦੂਜੇ ਦੀ ਜੀਵਨ ਵਿਆਖਿਆ ਨੂੰ ਬਦਲ ਕੇ ਉਸਨੂੰ ਗੁਲਾਮ ਕਰਨ ਦਾ ਹਥਿਆਰਾਂ ਤੋਂ ਵੀ ਮਾਰੂ ਅਤੇ ਹਮਲਾਵਰ ਤਰੀਕਾ ਵਿਆਖਿਆ ਦੀ ਰਾਜਨੀਤੀ ਹੈ।'' 

 ਪਰਚਾਰਬਾਜ਼ੀ - 

 ''ਆਦਰਸ਼ ਸਮਾਜ ਦੀ ਘਾੜਤ ਲਈ ਹਰ ਵਿਚਾਰ ਨੂੰ ਪਰਚਾਰੇ ਜਾਣ ਦੀ ਲੋੜ ਅਟੱਲ ਹੈ।'' 

ਸਵਾਲਬਾਜ਼ੀ - 

''ਸਦੀਆਂ ਤੋਂ ਸਵਾਲ ਲੋਕਾਂ ਦੀ ਸਮਝ ਅਤੇ ਰਾਏ ਨੂੰ ਰੱਦਣ ਜਾਂ ਉਲਝਾਉਣ ਦੇ ਹਥਿਆਰ ਬਣਦੇ ਆਏ ਹਨ।'' 

ਨਿਖੇਧਕਾਰੀ -

''ਨਿਖੇਧ ਵਕਤੀ ਰੂਪ ਵਿੱਚ ਭਾਵੇਂ ਕਿਸੇ ਖਾਸ ਬੰਦੇ ਜਾਂ ਧਿਰ ਉੱਤੇ ਕੇਂਦਰਿਤ ਹੁੰਦਾ ਹੈ ਪਰ ਸਮੁੱਚੇ ਰੂਪ ਵਿੱਚ ਸਾਰੇ ਸਮਾਜ ਦਾ ਅਣਗੌਲਿਆਂ ਨੁਕਸਾਨ ਕਰਦਾ ਹੈ।''

''ਕਿਸੇ ਸਮਾਜ ਵਿੱਚ ਮੁੱਖ ਬਿਰਤਾਂਤ ਵਜੋਂ ਨਿਖੇਧ ਦੇ ਚਲਣ ਦਾ ਮਤਲਬ ਹੁੰਦਾ ਹੈ ਕਿ ਲੋਕਾਂ ਨੇ ਜੰਗ ਲੜਨ ਤੋਂ ਪਹਿਲਾਂ ਹੀ ਹਾਰ ਕਬੂਲ ਲਈ ਹੈ।'' 

 ਪੰਜਾਬ ਦੀ ਉਦਾਹਰਨ ਦੇ ਨਾਲ ਸਮਝਾਇਆ ਗਿਆ ਹੈ ਕਿ ਕਿਸ ਤਰ੍ਹਾਂ ਸ਼ਬਦ ਜੰਗ ਦੇ ਪੈਂਤੜਿਆਂ ਨਾਲ ਕਿਸੇ ਵਿਸ਼ੇਸ਼ ਖਿੱਤੇ ਦੀ ਭਾਸ਼ਾ, ਸਿੱਖਿਆ ਸਾਹਿਤ, ਮਨੋਰੰਜਨ, ਖਾਣ ਪੀਣ ਅਤੇ ਰਹਿਣ ਸਹਿਣ ਦੇ ਤਰੀਕਿਆਂ ਸਮੇਤ ਜੀਵਨ ਜਾਂਚ ਦੇ ਹਰ ਪਹਿਲੂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਇਹ ਹਮਲੇ ਬੜੇ ਹੀ ਚੁੱਪ ਚੁਪੀਤੇ ਹੁੰਦੇ ਨੇ ਪਰ ਇਹਨਾਂ ਹਮਲਿਆਂ ਨਾਲ ਕਿਸੇ ਸਮਾਜ ਕੌਮ ਜਾਂ ਖਿੱਤੇ ਅੰਦਰ ਤਰਥੱਲੀ ਮੱਚ ਜਾਂਦੀ ਹੈ। ਅਜਿਹੀ ਤਰਥਲੀ ਜੋ ਵਿਕਾਸ, ਬਦਲਾਵ ਜਾਂ ਅਗਾਂਹ ਵਧੂ ਸੋਚ ਦੇ ਨਾਮ ਹੇਠਾਂ ਪਨਪਦੀ ਰਹਿੰਦੀ ਹੈ ਅਤੇ ਇਸ ਵੱਲੋਂ ਪਾਏ ਗਏ ਵਿਗਾੜ ਨਵੀਂ ਜਾਂ ਖੁੱਲੀ ਸੋਚ ਦੀ ਧਾਰਨਾ ਦਾ ਸਿਰਲੇਖ ਹਾਸਿਲ ਕਰ ਲੈਂਦੇ ਨੇ।

ਲੇਖਕ ਲਿਖਦਾ ਹੈ - 

 ''ਜੇ ਵਧੀਆ ਪੜ੍ਹਾਈ, ਅੰਗਰੇਜ਼ੀ ਵਿੱਚ ਪੜ੍ਹਨ, ਚੱਜ ਦਾ ਜਿਉਣ ਲਈ ਬਾਹਰ ਜਾਣਾ, ਖੇਤੀ ਨਾਲੋਂ ਨੌਕਰੀ ਦੀ ਪਹਿਲ ਦੇਣ ਅਤੇ ਇੱਕ ਬੱਚਾ ਜੰਮਣ ਦੀ ਸਿਆਣਪ ਆਦਿ ਸਾਰੇ ਨੁਕਤਿਆਂ ਨੂੰ ਸੱ...
Show more...
1 year ago

Sikh Pakh Podcast
SikhPakh.Com brings to you news, reports, analysis, opinion, articles, write-ups on topics related to Sikhi, History, Politics, Economy, International Affairs,Society, Law, Human Rights and Justice.